ਮਨੁੱਖਾ ਜੀਵਨ ਸਫ਼ਲ ਬਣਾਉਣ ਲਈ ਗੁਰਬਾਣੀ ਲੜ ਲੱਗਣ ਦੀ ਲੋੜ : ਸੰਤ ਬਾਬਾ ਰਣਜੀਤ ਸਿੰਘ ਜੀ

12

January

2021

ਅਮਰਗੜ੍ਹ,12 ਜਨਵਰੀ(ਹਰੀਸ਼ ਅਬਰੋਲ) ਗੁਰਦੁਆਰਾ ਨਰੈਣਸਰ ਮੋਹਾਲੀ ਵਿਖੇ ਪੂਰਨ ਬ੍ਰਹਮਗਿਆਨੀ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਮੁੱਖ ਪ੍ਰਬੰਧਕ ਸੰਤ ਬਾਬਾ ਰਣਜੀਤ ਸਿੰਘ ਜੀ ਤਪਾ ਦਰਾਜ ਵਾਲਿਆਂ ਦੀ ਦੇਖ ਰੇਖ ਹੇਠ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਅਨੇਕਾਂ ਸੰਤਾਂ ਮਹਾਂਪੁਰਸ਼ਾਂ, ਧਾਰਮਿਕ ਸੰਸਥਾਵਾਂ ਦੇ ਆਗੂ, ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਵੱਡੀ ਗਿਣਤੀ ਸੰਗਤਾਂ ਨੇ ਸਮੂਲੀਅਤ ਕੀਤੀ।ਸਮਾਗਮ ਦੀ ਸਮਾਪਤੀ ਦੌਰਾਨ ਸੰਸਥਾ ਮੁੱਖ ਸੰਤ ਰਣਜੀਤ ਸਿੰਘ ਮੁਹਾਲੀ ਵਾਲਿਆਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ।ਇਸ ਮੌਕੇ 51 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ l ਸਮਾਗਮ ਦੌਰਾਨ ਗਿਆਨੀ ਰਜਿੰਦਰ ਪਾਲ ਸਿੰਘ ਖਾਲਸਾ ਨਾਭਾ, ਸੰਤ ਰਣਜੀਤ ਸਿੰਘ ਨੱਥੂਮਾਜਰਾ, ਸੰਤ ਅਮਰੀਕ ਸਿੰਘ ਜੀ ਪੰਜ ਭੈਣੀਆਂ, ਸੰਤ ਬਾਬਾ ਭਰਭੂਰ ਸਿੰਘ ਸੇਖਾ ਝਲੂਰ, ਸੰਤ ਗੁਰਮੇਲ ਸਿੰਘ ਲਲਤੋਂ, ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ, ਬਾਬਾ ਧਰਮ ਸਿੰਘ, ਬਾਬਾ ਮੱਘਰ ਸਿੰਘ, ਬਾਬਾ ਵਿਸਾਖਾ ਸਿੰਘ, ਬੀਬਾ ਕੁਲਵੰਤ ਕੌਰ ਰਾਏਪੁਰ, ਬਾਬਾ ਰਣਜੀਤ ਸਿੰਘ ਢੀਂਗੀ ਵਾਲੇ, ਬਾਬਾ ਲਖਬੀਰ ਸਿੰਘ ਜੀ ਲੌਂਗੋਵਾਲ ਵਾਲੇ, ਬਾਬਾ ਦਰਸ਼ਨ ਸਿੰਘ, ਬਾਬਾ ਮਨਮੋਹਣ ਸਿੰਘ ਬਾਰਨ, ਬਾਬਾ ਨਿਰਮਲ ਸਿੰਘ ਚੀਮਾ, ਬਾਬਾ ਬਲਜਿੰਦਰ ਸਿੰਘ ਤੋਂ ਇਲਾਵਾ ਸੁਰਜੀਤ ਸਿੰਘ ਧੀਮਾਨ ਵਿਧਾਇਕ ਹਲਕਾ ਅਮਰਗਡ਼੍ਹ, ਸਵਰਨਜੀਤ ਸਿੰਘ ਜੀ ਐੱਮਡੀ ਦਸਮੇਸ਼ ਮਕੈਨੀਕਲ ਗਰੁੱਪ, ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਇਕਬਾਲ ਸਿੰਘ ਝੂੰਦਾ, ਭੁਪਿੰਦਰ ਸਿੰਘ ਭਲਵਾਨ,ਸਤਵੀਰ ਸਿੰਘ ਸੀਰਾ, ਰਾਮ ਸਿੰਘ ਰੈਸਲ, ਹਰਭਗਵਾਨ ਸਿੰਘ ਚੀਮਾ, ਗੁਰਦੇਵ ਸਿੰਘ, ਗਿਆਨੀ ਗੁਰਦੇਵ ਸਿੰਘ ਮਾਂਹਪੁਰ, ਜਗਦੀਪ ਸਿੰਘ ਜੱਗੀ ਚੌਦਾਂ, ਭੁਪਿੰਦਰ ਸਿੰਘ ਸੋਨੀ ਖਰੜ,ਸੁਰਜੀਤ ਸਿੰਘ ਧਾਲੀਵਾਲ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਆਪਣੀ ਹਾਜ਼ਰੀ ਲਵਾਈ।ਸਟੇਜ ਸਕੱਤਰ ਦੀ ਸੇਵਾ ਭਾਈ ਗੁਰਤੇਜ ਸਿੰਘ ਤੇਜੀ ਮੋਹਾਲੀ ਵੱਲੋਂ ਨਿਭਾਈ ਗਈ।