Arash Info Corporation

100 ਦੇ ਕਰੀਬ ਇਟਾਲੀਅਨ ਨੂੰ ਪੰਜਾਬੀ ਮਾਂ ਬੋਲੀ ਸਿਖਾਉਣ ਵਾਲਾ ਇਟਲੀ ਦਾ ਮਾਣਮੱਤਾ ਸਖ਼ਸ ਹਰਜਿੰਦਰ ਹੀਰਾ

04

January

2021

ਸੂਰਜ (ਦਲਜੀਤ ਮੱਕੜ) : ਮਿਲਾਨ ਇਟਲੀ, 4 ਜਨਵਰੀ ਅੱਜ ਜਦੋਂ ਕਿ ਪੰਜਾਬ ਦੀ ਧਰਤੀ ਉੱਤੇ ਪੰਜਾਬੀ ਮਾਂ ਬੋਲੀ ਨਾਲ ਵਿਦੇਸ਼ੀ ਭਾਸ਼ਾਵਾਂ ਦੇ ਗਰੂਰੀ ਲੋਕਾਂ ਵੱਲੋਂ ਹੀਣ ਭਾਵਨਾ ਨਾਲ ਦੇਖਦਿਆ ਜੋ ਵਿਵਹਾਰ ਪੰਜਾਬ ਦੇ ਸਕੂਲਾਂ ਕਾਲਜਾਂ ਵਿੱਚ ਕੀਤਾ ਜਾ ਰਿਹਾ ਹੈ ਉਹ ਕਿਸੇ ਤੋਂ ਵੀ ਲੁੱਕਿਆ ਛੁਪਿਆ ਨਹੀ ਪਰ ਜੇਕਰ ਅਜਿਹੀ ਹਾਲਤ ਵਿੱਚ ਕੋਈ ਪੰਜਾਬੀ ਮਾਂ ਬੋਲੀ ਦਾ ਸੱਚਾ ਸੇਵਾਦਾਰ ਵਿਦੇਸ਼ੀ ਧਰਤੀ ਉੱਤੇ ਪੰਜਾਬੀ ਭਾਸ਼ਾ ਦਾ ਹੋਕਾ ਹੀ ਨਾ ਦਿੰਦਾ ਹੋਵੇ ਸਗੋ ਵਿਦੇਸ਼ੀਆਂ ਨੂੰ ਪੰਜਾਬੀ ਮਾਂ ਬੋਲੀ ਸਿਖਾਉਣ ਲਈ ਨਿਰੰਤਰ ਯਤਨਸ਼ੀਲ ਵੀ ਹੋਵੇ ਤਾਂ ਅਜਿਹੀ ਸਖ਼ਸੀਅਤ ਨੂੰ ਦੁਨੀਆਂ ਭਰ ਵਿੱਚ ਪੰਜਾਬੀ ਪੜ੍ਹਨ ਅਤੇ ਬੋਲਣ ਵਾਲੇ ਪੰਜਾਬੀਆਂ ਨਾਲ ਰੂ-ਬ-ਰੂ ਕਰਵਾਉਣਾ ਇੱਕ ਅਹਿਮ ਜਿੰਮੇਵਾਰੀ ਬਣ ਜਾਂਦਾ ਹੈ।ਅਸੀਂ ਜਿਸ ਸਖ਼ਸ ਦਾ ਜਿਕਰ ਕਰ ਰਹੇ ਹਾਂ ਉਹ ਹੈ ਇਟਲੀ ਦੀ ਧਰਤੀ ਉੱਤੇ ਪਿਛਲੇ 3 ਦਹਾਕਿਆਂ ਤੋਂ ਰੈਣ-ਬਸੇਰਾ ਕਰਦੇ ਹਰਜਿੰਦਰ ਹੀਰਾ ਜੋ ਕਿ ਮੁੱਢ ਤੋਂ ਹੀ ਪੰਜਾਬੀ ਮਾਂ ਬੋਲੀ ਨੂੰ ਇਟਲੀ ਦੀ ਹਵਾ ਵਿੱਚ ਮਹਿਕਾਉਣ ਲਈ ਗਿਆਨ ਰੂਪੀ ਅਗਰਬੱਤੀਆਂ ਜਲਾਕੇ ਇਟਾਲੀਅਨ ਲੋਕਾਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜ ਹੀ ਨਹੀ ਰਿਹਾ ਸਗੋਂ ਇਟਲੀ ਵਿੱਚ ਮਿੰਨੀ ਪੰਜਾਬ ਦੀਆਂ ਨੀਹਾਂ ਵੀ ਪੱਕੀਆਂ ਕਰ ਰਿਹਾ ਹੈ।ਹਰਜਿੰਦਰ ਹੀਰਾ ਸਿਰਫ਼ ਇਟਾਲੀਅਨ ਲੋਕਾਂ ਨੂੰ ਹੀ ਪੰਜਾਬੀ ਭਾਸ਼ਾ ਨਹੀਂ ਸਿਖਾ ਰਿਹਾ ਸਗੋ ਇਟਲੀ ਆਏ ਪੰਜਾਬੀਆਂ ਨੂੰ ਇਟਲੀ ਵਿੱਚ ਕਾਮਯਾਬ ਬਣਾਉਣ ਵਿੱਚ ਵੀ ਅਹਿਮ ਯੋਗਦਾਨ ਪਾ ਰਿਹਾ ਹੈ।ਕੋਈ ਵੀ ਵਿਦੇਸ਼ੀ ਜਿਹੜਾ ਕਿ ਇਟਲੀ ਵਿੱਚ ਕਾਮਯਾਬੀ ਦੀ ਬੁਲੰਦੀ ਨੂੰ ਛੂੰਹਣਾ ਚਾਹੁੰਦਾ ਹੈ ਉਸ ਲਈ ਇਟਾਲੀਅਨ ਭਾਸ਼ਾ ਦਾ ਢੁੱਕਵਾਂ ਗਿਆਨ ਹੋਣਾ ਬਹੁਤ ਜ਼ਰੂਰੀ ਹੈ।ਇਟਲੀ ਦੇ ਪੰਜਾਬੀ ਆਂ ਨੂੰ ਇਟਾਲੀ ਅਨ ਭਾਸ਼ਾ ਸਿਖਾ ਉਣ ਲਈ ਹਰਜਿੰ ਦਰ ਹੀਰਾ ਨੇ ਪੰਜਾਬੀ/ ਈਤਾਲੀਆਨੋ ਸੌਖੀ ਸਿੱਖਣਾ ਕਿਤਾਬ ਦੇ 3 ਐਡੀਸ਼ਨ ਲਿਖੇ ਹਨ ਇਸ ਦੇ ਨਾਲ ਹੀ ਇਟਾਲੀਅਨ ਭਾਸ਼ਾਂ ਨੂੰ ਹੋਰ ਡੂੰਘਾਈ ਨਾਲ ਸਮਝਣ ਲਈ ਈਤਾਲੀਅਨੋ ਪੰਜਾਬੀ ਸ਼ਬਦ ਕੋਸ਼ ਵੀ ਲਿਖਿਆ ਹੈ ਜਿਸ ਦੁਆਰਾ ਹਜ਼ਾਰਾ ਪੰਜਾਬੀ ਭਰਪੂਰ ਲਾਭ ਲੈਕੇ ਇਟਲੀ ਵਿੱਚ ਕਾਮਯਾਬੀ ਦੇ ਝੰਡੇ ਗੱਡ ਰਹੇ ਹਨ।ਹਰਜਿੰਦਰ ਹੀਰਾ ਦੀ ਕਿਤਾਬ ਪੰਜਾਬੀ/ਈਤਾਲੀਆਨੋ ਸੌਖੀ ਸਿੱਖਣਾ ਇਟਲੀ ਭਰ ਦੀਆਂ ਅਨੇਕਾਂ ਸਕੂਲ ਲਾਇਬ੍ਰੇਰੀਆਂ ਵਿੱਚ ਮੌਜੂਦ ਹਨ। ਜਦੋਂ ਵੀ ਕੋਈ ਭਾਰਤ ਤੋਂ ਬੱਚਾ ਇਟਲੀ ਆਪਣੇ ਪਰਿਵਾਰ ਨਾਲ ਆਉਂਦਾ ਹੈ ਤਾਂ ਸਕੂਲ ਅਧਿਆਪਕ ਭਾਰਤੀ ਬੱਚੇ ਨੂੰ ਹੀਰਾ ਹੁਰਾਂ ਦੀ ਲਿਖੀ ਕਿਤਾਬ ਪੜ੍ਹਨ ਨੂੰ ਦਿੰਦੇ ਹਨ ਤਾਂ ਕਿ ਬੱਚੇ ਨੂੰ ਇਟਾਲੀਅਨ ਭਾਸ਼ਾ ਸੰਬਧੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਛਪੀ ਕਿਤਾਬ ਦੇ ਮਾਧਿਅਮ ਨਾਲ ਮੁੱਢਲਾ ਗਿਆਨ ਹੋ ਜਾਵੇ। ‘‘ਪ੍ਰੈੱਸ’’ ਨਾਲ ਆਪਣੇ ਵਿਚਾਰ ਸਾਝੈ ਕਰਦਿਆਂ ਹਰਜਿੰਦਰ ਸਿੰਘ ਹੀਰਾ ਨੇ ਕਿਹਾ ਕਿ ਜਿਸ ਸਮੇਂ ਉਹ ਇਟਲੀ ਆਏ ਸਨ ਉਂਦੋ ਉਹਨਾਂ ਨੂੰ ਇਟਾਲੀਅਨ ਭਾਸ਼ਾ ਦਾ ਢੁੱਕਵਾ ਗਿਆਨ ਨਾ ਹੋਣ ਕਾਰਨ ਬਹੁਤ ਹੀ ਮੁਸ਼ਕਿਲਾਂ ਭਰੇ ਦੌਰ ਵਿੱਚੋ ਲੰਘਣਾ ਪਿਆ ।ਇਟਾਲੀਅਨ ਭਾਸ਼ਾ ਦੀ ਅਗਿਆਨਤਾ ਕਾਰਨ ਹੀਰਾ ਨੇ ਜੋ ਪ੍ਰੇਸ਼ਾਨੀਆਂ ਆਪ ਝੱਲੀਆਂ ਉਹ ਇਟਲੀ ਆਉਣ ਵਾਲੇ ਹੋਰ ਪੰਜਾਬੀ ਭਰਾ ਨਾ ਦੇਖਣ ਇਸ ਲਈ ਹੀ ਉਹਨਾਂ ਪੰਜਾਬੀ/ਈਤਾਲੀਆਨੋ ਸੌਖੀ ਸਿੱਖਣਾ ਕਿਤਾਬ ਦੇ ਹੁਣ ਤੱਕ 3 ਐਡੀਸ਼ਨ ਲਿਖੇ ਹਨ ਜਿਹਨਾਂ ਦੀ 15000 ਹਜ਼ਾਰ ਕਾਪੀ ਇਟਲੀ ਭਰ ਵਿੱਚ ਵੰਡੀ ਜਾ ਚੁੱਕੀ ਹੈ।ਇਸ ਕਿਤਾਬ ਵਿੱਚ ਇਟਾਲੀਅਨ ਸਿੱਖਣ ਲਈ ਬਹੁਤ ਹੀ ਸਰਲ ਤਰੀਕਾ ਦੱਸਿਆ ਗਿਆ ਹੈ।ਪੰਜਾਬੀ/ਈਤਾਲੀਆਨੋ ਸੌਖੀ ਸਿੱਖਣਾ ਕਿਤਾਬ ਲਈ ਹਰਜਿੰਦਰ ਹੀਰਾ ਨੂੰ ਪਾਰਮਾ ਵਿਖੇ ਸਿੱਖਿਆ ਵਿਭਾਗ ਦੇ ਅਦਾਰੇ ਵੱਲੋਂ ਵਿਸ਼ੇਸ ਤੌਰ ਤੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।ਹੀਰਾ ਹੁਰੀ ਹੁਣ ਤੱਕ 100 ਦੇ ਕਰੀਬ ਉਹਨਾਂ ਇਟਾਲੀਅਨ ਨੂੰ ਪੰਜਾਬੀ ਮਾਂ ਬੋਲੀ ਸਿਖਾਈ ਵੀ ਹੈ ਜਿਹੜੇ ਕਿ ਪੰਜਾਬੀ ਭਾਸ਼ਾ ਨੂੰ ਦਿਲੋ ਸਤਿਕਾਰ ਦੇ ਹਨ।ਹਰਜਿੰਦਰ ਹੀਰਾ ਨੇ ਇਟਲੀ ਆਉਣ ਵਾਲੇ ਹਰ ਪੰਜਾਬੀ ਨੂੰ ਇਹ ਅਪੀਲ ਕੀਤੀ ਹੈ ਕਿ ਇਟਲੀ ਵਿੱਚ ਆਉਣ ਉੱਤੇ ਉਹਨਾਂ ਦਾ ਨਿੱਘਾ ਸਵਾਗਤ ਹੈ ਪਰ ਜੇਕਰ ਉਹ ਇਟਲੀ ਆਪਣੇ ਵਰਤਮਾਨ ਨੂੰ ਸਵਾਰਨ ਅਤੇ ਭੱਵਿਖ ਨੂੰ ਸਾਂਭਣ ਆਏ ਹਨ ਤਾਂ ਸਭ ਤੋਂ ਪਹਿਲਾਂ ਇਟਾਲੀਅਨ ਭਾਸ਼ਾ ਦਾ ਮੁੱਢਲਾ ਗਿਆਨ ਜ਼ਰੂਰ ਲਵੋ।ਅਗਿਆਨਤਾ ਉਹਨਾਂ ਦੇ ਰਾਹ ਦਾ ਵੱਡਾ ਰੋੜਾ ਬਣ ਸਕਦੀ ਹੈ ।