ਮਹਾਨ ਵਿਗਿਆਨੀ ਸਨ-ਲੂਈ ਬਰੇਲ

04

January

2021

ਨੇਤਰਹੀਣ ਵਿਦਿਆਰਥੀ/ਵਿਅਕਤੀ ਆਪਣੀ ਪੜ੍ਹਾਈ ਇੱਕ ਲਿਪੀ ਰਾਹੀਂ ਕਰਦੇ ਹਨ। ਜਿਸ ਨੂੰ ਬਰੇਲ ਲਿਪੀ ਕਿਹਾ ਜਾਂਦਾ þ। ਇਹ ਲਿਪੀ ਛੇ ਬਿੰਦੂਆਂ ’ਤੇ ਆਧਾਰਿਤ þ। ਨੇਤਰਹੀਣ ਵਿਅਕਤੀ/ਵਿਦਿਆਰਥੀ ਬਰੇਲ ਸਲੇਟ ਤੇ ਗਾਈਡ ਅਤੇ ਕਲਿੱਪ ਵਿੱਚ ਮੋਟਾ ਕਾਗ਼ਜ਼ ਟੰਗ ਕੇ ਪਲਾਸਟਿਕ ਦੀ ਕਲਮ ਤੇ ਲੱਗੀ ਲੋਹੇ ਦੀ ਸੂਈ ਨਾਲ, ਸੱਜੇ ਹੱਥ ਦੇ ਅੰਗੂਠੇ ਨਾਲ ਲੱਗਦੀ ਪਹਿਲੀ ਉਂਗਲ ਨਾਲ, ਸੱਜੇ ਤੋਂ ਖੱਬੇ ਸੁਰਾਖ ਕਰਕੇ ਲਿਖਿਆ ਜਾਂਦਾ þ ਅਤੇ ਪੇਜ਼ ਨੂੰ ਉਲਟਾ ਕਰਕੇ ਆਮ ਭਾਸ਼ਾ ਵਾਂਗ ਖੱਬੇ ਤੋਂ ਸੱਜੇ ਪਾਸੇ ਵੱਲ ਨੂੰ ਪੜਿ੍ਹਆ ਜਾਂਦਾ þ। ਇਹਨਾਂ ਛੇ ਨੁਕਤਿਆਂ ਵਾਲੇ ਸੁਰਾਖਾਂ, ਛੇਕਾਂ ਨੂੰ ਅੱਗੇ-ਪਿੱਛੇ ਕਰਕੇ ਹੀ ਵੱਖ-ਵੱਖ ਭਾਸ਼ਾਵਾਂ ਦੇ ਅੱਖਰ ਬਣਾਏ ਜਾਂਦੇ ਹਨ। ਨੇਤਰਹੀਣਾਂ ਲਈ ਇਸ ਲਿਪੀ ਨੂੰ ਲੂਈ ਬਰੇਲ ਨੇ ਤਿਆਰ ਕੀਤਾ þ। ਜੇ ਇਹ ਕਹਿ ਲਿਆ ਜਾਵੇ ਕਿ ਬਰੇਲ ਲਿਪੀ ਦਾ ਜਨਮਦਾਤਾ/ਬਾਨੀ ਲੂਈ ਬਰੇਲ þ ਤਾਂ ਅਤਿਕਥਨੀ ਨਹੀਂ ਹੋਵੇਗਾ। ਲੂਈ ਬਰੇਲ ਦਾ ਜਨਮ 4 ਜਨਵਰੀ 1809ਈ: ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਕੁਝ ਦੂਰ ਕੁਰਵੇ ਨਾਂ ਦੇ ਇੱਕ ਕਸਬੇ ਵਿੱਚ ਹੋਇਆ। ਲੂਈ ਬਰੇਲ ਦੇ ਚਾਰ ਭਰਾ-ਭੈਣ ਸਨ। ਲੂਈ ਉਹਨਾਂ ਵਿੱਚ ਸਭ ਤੋਂ ਛੋਟਾ ਸੀ। ਲੂਈ ਦੇ ਪਿਤਾ ਸਾਈਮਨ ਰੇਨੇ ਚਮੜੇ (ਘੋੜਿਆਂ ਦੀਆਂ ਲਗਾਮਾਂ ਤੇ ਜ਼ੀਨ ਬਣਾਉਣ) ਦਾ ਕੰਮ ਕਰਦੇ ਸਨ। ਜਦੋਂ ਲੂਈ ਚਾਰ ਸਾਲ ਦੇ ਕਰੀਬ ਹੋਇਆ ਤਾਂ ਪਿਤਾ ਦੀ ਫੈਕਟਰੀ ਵਰਕਸ਼ਾਪ ਵਿੱਚ ਚਮੜੇ ਨੂੰ ਸੀਣ ਵਾਲਾ ਸੂਆ ਤਿਲਕ ਕੇ ਲੂਈ ਦੀ ਅੱਖ ਵਿੱਚ ਜਾ ਵੱਜਿਆ। ਅੱਖ ’ਚੋਂ ਖ਼ੂਨ ਵਗਣ ਲੱਗ ਪਿਆ। ਉਸ ਦੀ ਇਕ ਅੱਖ ਦੀ ਨਜ਼ਰ ਘੱਟ ਗਈ। ਹੌਲੀ-ਹੌਲੀ ਇਸ ਦਾ ਅਸਰ ਦੂਜੀ ਅੱਖ ’ਤੇ ਵੀ ਹੋਇਆ ਤੇ ਉਹ ਵੀ ਖ਼ਰਾਬ ਹੋ ਗਈ। ਛੇ ਸਾਲ ਦੀ ਉਮਰ ਤੋਂ ਪਹਿਲਾਂ ਹੀ ਲੂਈ ਨੇਤਰਹੀਣ (ਅੰਨ੍ਹਾ) ਹੋ ਗਿਆ। ਲੂਈ ਦੀਆਂ ਅੱਖਾਂ ਦੀ ਰੋਸ਼ਨੀ ਜਾਣ ਨਾਲ ਪੂਰਾ ਪਰਿਵਾਰ ਫ਼ਿਕਰਮੰਦ ਹੋ ਗਿਆ ਪਰ ਲੂਈ ਹੁਨਰਮੰਦ ਸੀ। ਲੂਈ ਨੂੰ ਪਿੰਡ ਦੇ ਆਮ ਬੱਚਿਆਂ ਦੇ ਸਕੂਲ ਵਿੱਚ ਪੜ੍ਹਨ ਪਾਇਆ ਗਿਆ। ਉਸ ਨੇ ਆਪਣੀ ਲਿਆਕਤ ਤੇ ਸੂਝ-ਬੂਝ ਨਾਲ ਆਮ ਨਾਲੋਂ ਵੱਧ ਚੜ੍ਹ ਕੇ ਸਿੱਖਿਆ ਦੇ ਖੇਤਰ ਵਿੱਚ ਭਾਗ ਲੈ ਕੇ ਆਪਣੇ ਅੰਦਰਲੀ ਛੁਪੀ ਪ੍ਰਤਿਭਾ ਨੂੰ ਪੇਸ਼ ਕਰਨ ਦਾ ਯਤਨ ਕੀਤਾ। ਲੂਈ ਬਹੁਤ ਹੀ ਹੁਸ਼ਿਆਰਪੁਰ ਲੜਕਾ ਸੀ। ਦਸ ਸਾਲ ਦੀ ਉਮਰ ਵਿੱਚ ਉਸ ਨੂੰ ਪੈਰਿਸ ਵਿੱਚ ਨੇਤਰਹੀਣਾਂ ਲਈ ਵਿਸ਼ੇਸ਼ ਸਕੂਲ ‘ਨੈਸ਼ਨਲ ਇੰਸਟੀਚਿਉੂਟ ਫਾਰ ਬਲਾਈਂਡ’ ਵਿਖੇ ਪੜ੍ਹਨ ਪਾਇਆ ਗਿਆ। ਇੱਥੇ ਲੂਈ ਵਿਗਿਆਨ, ਗਣਿਤ ਅਤੇ ਸੰਗੀਤ ਵਿੱਚ ਵਿਸ਼ੇਸ਼ ਰੁਚੀ ਸਦਕਾ ਅਧਿਆਪਕਾਂ ਦਾ ਹਰਮਨ-ਪਿਆਰਾ ਵਿਦਿਆਰਥੀ ਬਣ ਗਿਆ। ਲੂਈ ਨੇ ਆਪਣੀ ਲਗਨ ਤੇ ਸਖ਼ਤ ਮਿਹਨਤ ਨਾਲ ਅਧਿਆਪਕਾਂ ਤੇ ਮੁੱਖ ਅਧਿਆਪਕ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਸਿੱਖਿਆ ਦੌਰਾਨ ਲੂਈ ਦੀ ਮੁਲਾਕਾਤ ਇੱਕ ਦਿਨ ਫਰਾਂਸ ਦੀ ਸੈਨਾ ਦੇ ਕੈਪਟਨ ਚਾਰਲਸ ਬਾਰਬਰੀਅਰ ਨਾਲ ਹੋਈ। ਉਹਨਾਂ ਲੂਈ ਬਰੇਲ ਨੂੰ ਸੈਨਿਕਾਂ ਵੱਲੋਂ ਹਨੇਰੇ ਵਿੱਚ ਪੜ੍ਹੀ ਜਾਣ ਵਾਲੀ ਨਾਈਟ ਰਾਈਟਿੰਗ ਤੇ ਸੈਨੋਗ੍ਰਾਫ਼ੀ ਬਾਰੇ ਦੱਸਿਆ। ਕੈਪਟਨ ਚਾਰਲਸ ਬਾਰਬਰੀਅਰ ਨੇ ਸੈਨੋਗ੍ਰਾਫ਼ੀ ਦੀ ਖੋਜ ਕੀਤੀ। ਜਿਸ ਨੂੰ ਬਰੇਲ ਦਾ ਨਾਂ ਦਿੱਤਾ ਜਾਂਦਾ ਸੀ। ਇਹ ਲਿਪੀ 12 ਬਿੰਦੂਆਂ ਤੇ ਆਧਰਿਤ ਸੀ। ਜੋ ਕੁਝ ਨਿਸ਼ਚਿਤ ਆਵਾਜ਼ਾਂ ਤੇ ਆਧਾਰਿਤ ਸਨ। ਇਸ ਵਿਚ ਵਿਸ਼ਰਾਮ ਚਿੰਨ੍ਹਾਂ ਦੀ ਵਿਵਸਥਾ ਨਹੀਂ ਸੀ। ਇਹ ਲਿਪੀ ਉਭਰੀ ਹੋਈ ਸੀ ਤੇ ਡੋਟ ਉਂਗਲੀ ਦੇ ਪੋਟਿਆਂ ਥੱਲੇ ਵੀ ਨਹੀਂ ਆਉਂਦੇ ਸਨ। ਇੱਥੋਂ ਹੀ ਲੂਈ ਨੂੰ ਨੇਤਰਹੀਣਾਂ ਲਈ ਨਵੀਂ ਲਿਪੀ ਲੱਭਣ ਦਾ ਵਿਚਾਰ ਆਇਆ। ਲੂਈ ਨੇ ਇਸ ਲਿਪੀ ਨੂੰ ਆਧਾਰ ਬਣਾ ਕੇ ਵੀਹ ਸਾਲ ਦੀ ਉਮਰ ਵਿੱਚ ਸੰਨ 1829 ਵਿੱਚ ਛੇ ਬਿੰਦੂਆਂ ਨੂੰ ਉਸ ਤੋਂ ਥੱਲੇ ਤੱਕ ਤਿੰਨ-ਤਿੰਨ ਦੀਆਂ ਦੋ ਲਾਈਨਾਂ ਵਿੱਚ ਜੋੜ ਕੇ ਲਿਖਿਆ। ਇਹਨਾਂ ਛੇ ਬਿੰਦੂਆਂ ਨੂੰ ਵੱਖ-ਵੱਖ ਰੂਪਾਂ ਤੇ ਸਥਿਤੀ ਵਿੱਚ ਰੱਖ ਕੇ 63 ਕਲਾ ਤਿਆਰ ਕੀਤੀਆਂ/ਵਾਕ ਬਣਤਰਾਂ ਬਣਾਈਆਂ। ਇਸ ਵਿੱਚ ਵੱਖ-ਵੱਖ ਅੱਖਰਾਂ ਲਈ ਵਿਸ਼ੇਸ਼ ਚਿੰਨ੍ਹ ਅਤੇ ਵਿਸ਼ਰਾਮ ਚਿੰਨ੍ਹ ਵੀ ਮਿਲਦੇ ਸਨ। ਉਸ ਨੇ ਆਪਣੇ ਦੋਸਤਾਂ ਨੂੰ ਇਹ ਲਿਪੀ ਸਿਖਾਈ। ਲੂਈ ਦੀ ਇਹ ਲਿਪੀ ਜਲਦੀ ਹੀ ਬੱਚਿਆਂ ਵਿੱਚ ਹਰਮਨ-ਪਿਆਰੀ ਹੋ ਗਈ। ਲੂਈ ਦੀ ਇਸ ਲਿਪੀ ਨੂੰ ਅੱਜ ਵੀ ਨੇਤਰਹੀਣ ਅਸਾਨੀ ਨਾਲ ਪੜ੍ਹ ਸਕਦੇ ਹਨ। ਬਰੇਲ ਲਿਪੀ ਰਾਹੀਂ ਹੀ ਅੱਜ ਨੇਤਰਹੀਣ ਨੌਕਰੀ ਤੇ ਕਾਰੋਬਾਰ ਕਰ ਸਕਦੇ/ਕਰ ਰਹੇ ਹਨ। ਲੂਈ ਨੇ ਇਹ ਖੋਜ, ਕਿਸੇ ਦੇਸ਼-ਵਿਦੇਸ਼ ਲਈ ਨਹੀਂ ਕੀਤੀ ਸਗੋਂ ਦੁਨੀਆਂ ਭਰ ਦੇ ਨੇਤਰਹੀਣਾਂ ਲਈ ਵਰਦਾਨ þ। ਇਸ ਲਿਪੀ ਦੀ ਕਾਢ ਨੇ ਨੇਤਰਹੀਣਾਂ ਦੇ ਜੀਵਨ ਵਿੱਚ ਕ੍ਰਾਂਤੀ ਲਿਆ ਦਿੱਤੀ। ਲੂਈ ਨੂੰ ਛੂਤ ਦੀ ਬਿਮਾਰੀ ਸੀ। ਇਹ ਲੱਛਣ ਭਾਵੇਂ 1835 ਵਿੱਚ ਦਿਖਾਈ ਦਿੱਤੇ। ਪਰ ਉਸ ਨੇ ਪ੍ਰਵਾਹ ਨਾ ਕਰਦੇ ਹੋਏ ਆਪਣੇ ਕੰਮ ਨੂੰ ਨਿਰਵਿਘਨ ਜਾਰੀ ਰੱਖਿਆ। ਉਸ ਨੇ ਸੋਚਿਆ ਕਿ ਇਹ ਲਿਪੀ ਉਸ ਸਮੇਂ ਤੱਕ ਅਧੂਰੀ ਰਹੇਗੀ ਜਦ ਤੱਕ ਇਸ ਵਿੱਚ ਸੰਗੀਤ ਦੇ ਸੁਰਾਂ ਦੀ ਲਿਪੀ ਦੀ ਵਰਤੋਂ ਨਾ ਕੀਤੀ ਜਾਵੇ। ਲੂਈ ਨੇ 1837 ਵਿੱਚ ਸਵਰ ਲਿਪੀ ਨੂੰ ਪ੍ਰਕਾਸ਼ਿਤ ਕੀਤਾ। ਲੂਈ ਨੇ ‘ਮੈਥਡ ਆਫ਼ ਰਾਈਟਿੰਗ ਐਂਡ ਅਰੇਂਜ਼ਡ ਆਫ਼ ਦੈਮ’ ਪੁਸਤਕ ਵੀ ਪ੍ਰਕਾਸ਼ਿਤ ਕਰਵਾਈ। ਲੂਈ ਨੂੰ ਸੰਗੀਤ ਵਿੱਚ ਕਾਫ਼ੀ ਮੁਹਾਰਤ ਹਾਸਲ ਸੀ ਤੇ ਉਹ ਵਾਇਲਨ ਵਜਾਉਣ ਦਾ ਚੰਗਾ ਵਾਦਕ ਸੀ। ਉਸ ਨੇ ਸੰਗੀਤ ਪੋ੍ਰਗਾਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਲੂਈ ਨੇ ਰੈਫੀਗ੍ਰਾਫੀ ਦੀ ਖੋਜ ਕੀਤੀ। ਇਸ ਵਿੱਚ ਰੋਮਨ ਅੱਖਰਾਂ ਨੂੰ ਲਿਖਣ ਲਈ ਬਿੰਦੂਆਂ ਨੂੰ ਕਰਮ ਵਿੱਚ ਉਭਾਰਿਆ ਜਾਂਦਾ ਸੀ। ਰੈਫੀਗ੍ਰਾਫੀ ਦੁਆਰਾ ਨੇਤਰਹੀਣ ਵਿਅਕਤੀ ਆਪਣੇ ਸੁਜਾਖੇ (ਆਮ ਦੇਖਣ ਵਾਲੇ) ਦੋਸਤਾਂ-ਮਿੱਤਰਾਂ ਨੂੰ ਚਿੱਠੀ-ਪੱਤਰ ਲਿਖ ਸਕਦੇ ਸਨ। ਲੂਈ ਆਪਣੇ ਮਿੱਤਰਾਂ ਤੇ ਪਰਿਵਾਰ ਦੇ ਵਿਅਕਤੀਆਂ ਨੂੰ ਪੱਤਰ ਲਿਖਣ ਲਈ ਇਸ ਦਾ ਇਸਤੇਮਾਲ ਕਰਦਾ ਸੀ। ਸੰਨ 1844 ਵਿੱਚ ਲੂਈ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਤੇ ਉਸ ਨੇ ਅਧਿਆਪਕ ਦਾ ਕੰਮ ਛੱਡ ਦਿੱਤਾ। ਨੌਕਰੀ ਛੱਡਣ ਉਪਰੰਤ ਉਹ ਕਦੇ-ਕਦੇ ਸਿੱਖਣ ਵਾਲਿਆਂ ਨੂੰ ਪਿਆਨੋ ਸਿਖਾਇਆ ਕਰਦਾ ਸੀ। ਲੂਈ ਬਰੇਲ ਨੇ ਆਪਣੀ ਵਸੀਅਤ ਤਿਆਰ ਕਰਨ ਸਮੇਂ ਇਧਰ-ਉਧਰ (ਆਪਣੇ ਨਾਲ) ਜਾਣ ਵਾਲੇ ਛੋਟੇ ਲੜਕੇ, ਆਪਣੀ ਨਰਸ ਅਤੇ ਕਮਰਾ ਸਾਫ਼ ਕਰਨ ਵਾਲੇ ਕਰਮਚਾਰੀ ਨੂੰ ਵੀ ਯਾਦ ਰੱਖਿਆ। ਲੂਈ ਬਰੇਲ 43 ਸਾਲ ਦੀ ਉਮਰ ਬਤੀਤ ਕਰਕੇ 6 ਜਨਵਰੀ 1852ਈ: ਨੂੰ ਅਕਾਲ ਚਲਾਣਾ ਕਰ ਗਿਆ। ਉਸ ਦੀ ਮੌਤ ਤੋਂ ਬਾਅਦ ਹੀ ਇਸ ਲਿਪੀ ਦਾ ਨਾਂ ‘ਬਰੇਲ ਲਿਪੀ’ ਪੈ ਗਿਆ। ਲੂਈ ਬਰੇਲ ਨੇ ਆਪਣੇ ਹੁਨਰ ਰਾਹੀਂ ਖ਼ੁਦ ਨਾਲ ਵਾਪਰੇ ਹਾਦਸੇ ਨੂੰ ਕਾਮਯਾਬੀ ਦੀ ਪੌੜੀ ਬਣਾ ਲਿਆ, ਇੰਨਾ ਹੀ ਨਹੀਂ, ਉਹਨਾਂ ਦੀ ਇਸ ਪੌੜੀ ਦੀ ਵਰਤੋਂ ਅੱਜ ਵੀ ਨੇਤਰਹੀਣ ਲੋਕ ਕਰਦੇ ਹਨ ਅਤੇ ਕਾਮਯਾਬ ਬਣ ਕੇ ਆਪਣੇ ਜੀਵਨ ਨੂੰ ਸਫ਼ਲ ਬਣਾਉਂਦੇ ਹਨ। ਲੂਈ ਬਰੇਲ ਨੇ ਆਪਣੇ ਵਿਸ਼ਵਾਸ ਦੇ ਦਮ ਤੇ ਹਰ ਰੁਕਾਵਟ ਨੂੰ ਆਪਣੇ ਰਸਤੇ ਤੋਂ ਹਟਾ ਦਿੱਤਾ। 43 ਸਾਲ ਦੀ ਘੱਟ ਉਮਰ ਵਿੱਚ ਹੀ ਨੇਤਰਹੀਣਾਂ ਦੇ ਜੀਵਨ ਵਿੱਚ ਸਿੱਖਿਆ ਦੀ ਜੋਤ ਜਗਾਉਣ ਵਾਲੇ ਲੂਈ ਬਰੇਲ ਦੇ ਜੀਵਨ ਦੀ ਜੋਤ ਬੁੱਝ ਗਈ। ਉਹਨਾਂ ਦੇ ਦਿਹਾਂਤ ਪਿੱਛੋਂ ਅੱਜ ਵੀ ਬਰੇਲ ਲਿਪੀ ਦੀ ਮਦਦ ਨਾਲ ਉਹਨਾਂ ਦੇ ਅਨੋਖੇ ਕਾਰਜ ਤੇ ਸ਼ਖ਼ਸੀਅਤ ਦੀ ਜੋਤ ਅਨੇਕਾਂ ਨੇਤਰਹੀਣਾਂ ਦੀਆਂ ਅੱਖਾਂ ਵਿੱਚ ਬਲ ਰਹੀ þ ਅਤੇ ਬਲਦੀ ਰਹੇਗੀ। ਭਾਰਤ ਸਰਕਾਰ ਨੇ ਲੂਈ ਬਰੇਲ ਦੇ 200ਵੇਂ ਜਨਮ-ਦਿਨ ਤੇ ਉਸ ਦੇ ਸਨਮਾਨ ਵਿੱਚ 4 ਜਨਵਰੀ 2009ਈ: ਨੂੰ ਇੱਕ ਡਾਕ-ਟਿਕਟ ਜਾਰੀ ਕੀਤੀ ਸੀ। ਭਾਰਤੀ ਰਿਜ਼ਰਵ ਬੈਂਕ ਨੇ ਸਾਰੀ ਕਰੰਸੀ ਵਿੱਚ ਬਰੇਲ ਲਿਪੀ ਦੇ ਖ਼ਾਸ ਚਿੰਨ੍ਹਾਂ ਨੂੰ ਸ਼ਾਮਿਲ ਕੀਤਾ। ਜਿਸ ਨਾਲ ਨੇਤਰਹੀਣਾਂ ਨੂੰ ਅਸਲੀ ਤੇ ਨਕਲੀ ਨੋਟਾਂ ਦੀ ਪਛਾਣ ਕਰਨ ’ਚ ਮਦਦ ਮਿਲੀ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ) ਦੇ ਸਲੇਬਸ ਵਿੱਚ ਛੇਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ‘ਲੂਈ ਬਰੇਲ’ ਦਾ ਜੀਵਨ ਵੀ ਪੜ੍ਹਾਇਆ ਜਾ ਰਿਹਾ þ। ਪੰਜਾਬ ਵਿੱਚ ਬਰੇਲ ਲਿਪੀ ਰਾਹੀਂ ਪੜ੍ਹਾਉਣ ਦਾ ਕੰਮ ਸਭ ਤੋਂ ਪਹਿਲਾਂ 1885ਈ: ਵਿੱਚ ਅੰਮਿ੍ਰਤਸਰ ਵਿਖੇ ਵਿਕਟੋਰੀਆ ਸਕੂਲ ਦੇ ਨਾਂ ’ਤੇ ਸ਼ੁਰੂ ਕੀਤਾ ਗਿਆ। ਜੋ ਅੱਜ-ਕੱਲ੍ਹ 116 ਰਾਜਪੁਰ ਰੋਡ, ਦੇਹਰਾਦੂਨ ਵਿਖੇ ਸਥਿਤ þ। ਪੰਜਾਬ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਚੰਡੀਗੜ੍ਹ ਰੋਡ ਜਮਾਲਪੁਰ ਲੁਧਿਆਣਾ ਵਿਖੇ ਬਰੇਲ ਪੈ੍ਰਸ ਸਥਾਪਿਤ þ। ਇਸ ਪੈ੍ਰਸ ਤੋਂ ਨੇਤਰਹੀਣ ਵਿਦਿਆਰਥੀਆਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਲੇਬਸ ਨਾਲ ਸੰਬੰਧਿਤ ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੀਆਂ ਬਰੇਲ ਪੁਸਤਕਾਂ ਛਾਪੀਆਂ ਜਾਂਦੀਆਂ ਹਨ। ਪੰਜਾਬ ਵਿੱਚ ਲੁਧਿਆਣਾ, ਪਟਿਆਲਾ, ਅੰਮਿ੍ਰਤਸਰ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਜਲੰਧਰ, ਸਪਰੋੜ ਨੰਗਲ (ਕਪੂਰਥਲਾ), ਮਲੇਰਕੋਟਲਾ, ਫ਼ਿਰੋਜ਼ਪੁਰ, ਅਨੰਦਪੁਰ ਸਾਹਿਬ, ਮਾਹਿਲਪੁਰ (ਹੁਸ਼ਿਆਰਪੁਰ), ਨਰਾਇਣਗੜ੍ਹ, ਸੋਹੀਆਂ (ਬਰਨਾਲਾ), ਚੰਡੀਗੜ੍ਹ ਆਦਿ ਸ਼ਹਿਰਾਂ/ਨਗਰਾਂ ਵਿੱਚ 20 ਸਕੂਲਾਂ ’ਚ ਨੇਤਰਹੀਣਾਂ ਨੂੰ ਬਰੇਲ ਲਿਪੀ ਰਾਹੀਂ ਸਿੱਖਿਆ ਦਿੱਤੀ ਜਾ ਰਹੀ þ। ਇਹਨਾਂ ਸਾਰੇ ਸਕੂਲਾਂ ਵਿੱਚ ਨੇਤਰਹੀਣਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਲੇਬਸ ਅਨੁਸਾਰ ਪੜ੍ਹਾਈ ਕਰਵਾਈ ਜਾਂਦੀ þ ਅਤੇ ਨਾਲ-ਨਾਲ ਸੰਗੀਤ, ਤਬਲਾ, ਹਾਰਮੋਨੀਅਮ, ਸਿਤਾਰ, ਵਾਇਲਨ ਆਦਿ ਸਾਜ਼ ਸਿਖਾਏ ਜਾਂਦੇ ਸਨ। ਪੰਜਾਬ ਸਰਕਾਰ ਦੁਆਰਾ ਸਥਾਪਿਤ ਬਰੇਲ ਪੈ੍ਰਸ ਤੋਂ ਛਾਪੀਆਂ ਜਾਂਦੀਆਂ ਬਰੇਲ ਪੁਸਤਕਾਂ ਉਪਰੋਕਤ ਸਕੂਲਾਂ ਅਤੇ ਡਾਇਰੈਕਟਰ ਸਰਵ ਸਿੱਖਿਆ ਅਭਿਆਨ ਦੇ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਸ਼ਹਿਰਾਂ/ਜ਼ਿਲਿ੍ਹਆਂ ਨੂੰ ਮੁਫ਼ਤ ਸਪਲਾਈ ਕੀਤੀਆਂ ਜਾਂਦੀਆਂ ਹਨ। ਲੂਈ ਬਰੇਲ ਨੇ ਲਿਪੀ ਤਿਆਰ ਕਰਕੇ ਨੇਤਰਹੀਣ ਦੇ ਭਵਿੱਖ ਨੂੰ ਰੁਸ਼ਨਾਇਆ þ। ( ਕਰਨੈਲ ਸਿੰਘ ਐੱਮ.ਏ. #1138/63-ਏ, ਗੁਰੂ ਤੇਗ਼ ਬਹਾਦਰ ਨਗਰ, ਗਲੀ ਨੰਬਰ-1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ)