Arash Info Corporation

ਅਨਿਲ ਵਿਜ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਪਰ ਆਕਸੀਜਨ ਲੱਗੀ ਰਹੇਗੀ

30

December

2020

ਚੰਡੀਗੜ੍ਹ, 30 ਦਸੰਬਰ- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਬੁੱਧਵਾਰ ਨੂੰ ਗੁੜਗਾਓਂ ਦੇ ਮੇਦਾਂਤਾ ਹਸਪਤਾਲ ਤੋਂ ਛੁੱਟੀ ਦਿੱਤੀ ਗਈ, ਜਿਥੇ ਉਨ੍ਹਾਂ ਦਾ ਕੋਵਿਡ-19 ਦਾ ਇਲਾਜ ਚੱਲ ਰਿਹਾ ਸੀ। ਭਾਜਪਾ ਦੇ ਸੀਨੀਅਰ ਨੇਤਾ ਵਿਜ (67) ਹੁਣ ਆਕਸੀਜਨ ਸਹਾਇਤਾ ’ਤੇ ਆਪਣੀ ਅੰਬਾਲਾ ਰਿਹਾਇਸ਼ ’ਤੇ ਰਹਿਣਗੇ। ਪਿਛਲੇ ਕੁਝ ਦਿਨਾਂ ਤੋਂ ਸ੍ਰੀ ਵਿਜ ਦੀ ਸਿਹਤ ਵਿਚ ਲਗਾਤਾਰ ਸੁਧਾਰ ਦਿਖਾਈ ਦੇ ਰਿਹਾ ਸੀ। ਉਹ 15 ਦਸੰਬਰ ਨੂੰ ਮੇਦਾਂਤ ਦੇ ਹਸਪਤਾਲ ਵਿੱਚ ਭਰਤੀ ਹੋਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅੰਬਾਲਾ ਵਿੱਚ ਟ੍ਰਾਇਲ ਵਜੋਂ ਕਰੋਨਾ ਵੈਕਸੀਨ ਲਗਾਈ ਗਈ ਸੀ। ਇਸ ਤੋਂ ਕੁੱਝ ਦਿਨਾਂ ਬਾਅਦ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਸੀ।