Arash Info Corporation

ਮਾਲ ਵਿਭਾਗ ਦਾ ਪਟਵਾਰੀ ਰਿਸ਼ਵਤ ਲੈਂਦਾ ਗਿ੍ਰਫ਼ਤਾਰ

30

December

2020

ਲੁਧਿਆਣਾ, 30 ਦਸੰਬਰ (ਸ.ਨ.ਸ)- ਲੁਧਿਆਣਾ ਵਿਜੀਲੈਂਸ ਬਿਊਰੋ ਵਲੋਂ ਮਾਲ ਵਿਭਾਗ ਦੇ ਪਟਵਾਰੀ ਨੂੰ 5000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿ੍ਰਫ਼ਤਾਰ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਐੱਸ.ਐੱਸ.ਪੀ. ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਪ੍ਰਾਪਰਟੀ ਕਾਰੋਬਾਰੀ ਭੁਪੇਸ਼ ਜੋਸ਼ੀ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਉਂਦੀ ਹੈ । ਉਨ੍ਹਾਂ ਦੱਸਿਆ ਕਿ ਉਸ ਨੇ ਇਕ ਪਲਾਟ ਆਪਣੀ ਮਾਂ ਰੇਵਤੀ ਦੇਵੀ ਦੇ ਨਾਂਅ ’ਤੇ ਖ਼ਰੀਦਿਆ ਸੀ । ਹੁਣ ਉਸ ਨੇ ਉਕਤ ਪਲਾਟ ’ਤੇ ਉਸਾਰੀ ਕਰਨੀ ਸੀ । ਉਸਾਰੀ ਲਈ ਉਸਨੇ ਬੈਂਕ ਪਾਸੋਂ ਕਰਜ਼ੇ ਲਈ ਦਰਖਾਸਤ ਦਿੱਤੀ ਸੀ, ਪਰ ਕਰਜ਼ਾ ਲੈਣ ਲਈ ਬੈਂਕ ਵਲੋਂ ਉਸ ਪਾਸੋਂ ਪਲਾਂਟ ਦੇ 30 ਸਾਲ ਦੇ ਮਾਲ ਰਿਕਾਰਡ ਦੀ ਮੰਗ ਕੀਤੀ ਗਈ ਸੀ । ਉਸ ਦੱਸਿਆ ਕਿ ਇਸ ਲਈ ਰਿਕਾਰਡ ਲੈਣ ਲਈ ਉਹ ਸਬੰਧਤ ਪਟਵਾਰੀ ਹਰਦੀਪ ਸਿੰਘ ਨੂੰ ਮਿਲਿਆ । ਪਟਵਾਰੀ ਹਰਦੀਪ ਸਿੰਘ ਨੇ ਉਸ ਨੂੰ ਰਿਕਾਰਡ ਦੇਣ ਬਦਲੇ 6 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ, ਪਰ ਉਸ ਦਾ ਸੌਦਾ ਪੰਜ ਹਜ਼ਾਰ ਰੁਪਏ ਵਿਚ ਤੈਅ ਹੋਇਆ । ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ ਦੇ ਮੁਖੀ ਅਮਰਜੀਤ ਸਿੰਘ ਬਾਜਵਾ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਨੇ ਫੌਰੀ ਕਾਰਵਾਈ ਕਰਦਿਆਂ ਇਸ ਸਬੰਧੀ ਉੱਪ ਪੁਲਿਸ ਕਪਤਾਨ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ।