Arash Info Corporation

ਵਿਜੈ ਦਾਨਵ ਦੀਆਂ ਅਗਵਾਈ ਵਿਚ ਵ¾ਡੀ ਗਿਣਤੀ ਵਿਚ ਆਗੂ ਅਕਾਲੀ ਦਲ ’ਚ ਹੋਏ ਸ਼ਾਮਲ

30

December

2020

ਲੁਧਿਆਣਾ 30 ਦਸੰਬਰ (ਪਰਮਜੀਤ ਸਿੰਘ): ਹਲਕਾ ਉਤਰੀ ਦੇ ਉਦਯੋਗਪਤੀ ਤੇ ਮੈਨੇਜਿੰਗ ਡਾਇਰੈਕਟਰ ਯਸ਼ਧਵਨ, ਸਤਪਾਲ ਗਰੋਵਰ, ਰੋਮੀ ਗਰੋਵਰ ਦੀ ਅਗਵਾਈ ਵਿਚ ਮੀਟਿੰਗ ਸਥਾਨਕ ਸ਼ਿਵਪੁਰੀ ਵਿਖੇ ਹੋਈ। ਮੀਟਿੰਗ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਵਿਜੈ ਦਾਨਵ ਨੇ ਮੁ¾ਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿ¾ਕੀ, ਗੁਰਪ੍ਰੀਤ ਸਿੰਘ, ਵਰੁਣ, ਨਿਸ਼ਾਂਤ, ਰਜਿੰਦਰ ਕੁਮਾਰ, ਕਰਨ , ਗੋਰਵ, ਰਾਕੇਸ਼ਧਵਨ , ਗਰੋਵਰ , ਵਿਨੋਦਰਜਤ, ਸੁੁਭਮ ਆਦਿ ਵ¾ਡੀ ਗਿਣਤੀ ਵਿਚ ਆਗੂ ਸ਼ੋ੍ਰਮਣੀ ਅਕਾਲੀ ਦਲ ’ਚ ਸ਼ਾਮਿਲ ਹੋਏ ਅਤੇ ਇਸ ਮੌਕੇ ਵਿਜੈ ਦਾਨਵ ਵਲੋਂ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ ਉਥੇ ਮਿਸ਼ਨ 2022 ਦੀ ਪ੍ਰਾਪਤ ਲਈ ਸ਼ੋ੍ਰਮਣੀ ਅਕਾਲੀ ਦਲ ਦਾ ਸਾਥ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਜੈ ਦਾਨਵ ਨੇ ਦ¾ਸਿਆ ਕਿ ਮੌਜੂਦਾ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਕਿਸਾਨ, ਵਪਾਰੀ, ਮਜ਼ਦੂਰ, ਵਿਦਿਆਰਥੀਆ ਦਿਸਭ ਵਰਗ ਦੁਖੀ ਹਨ ਕਿਉਂਕਿ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾ ਹ¾ਥ ਵਿਚ ਗੁਟਕਾ ਸਾਹਿਬ ਫੜ ਕੇ ਪੰਜਾਬ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਵਿਚੋਂ ਨਸ਼ਾਖਤਮ ਕਰ ਦੇਣਗੇ। ਉਨ੍ਹਾ ਕਿਹਾ ਕਿ ਕੈਪਟਨ ਵਲੋਂ ਪੰਜਾਬ ਵਿਚ ਨਸ਼ਾਂ ਖ਼ਤਮ ਕਰਨ ਤਾਂ ਦੂਰਦੀ ਗ¾ਲ ਪੁਲਿਸ ਵਲੋਂ ਆਏ ਦਿਨ ਸੀ ਐਮ ਦੇ ਸ਼ਹਿਰ ਵਿਚੋਂ ਨਜਾਇਜ਼ ਸ਼ਰਾਬ ਦੀ ਫ਼ੈਕਟਰੀ ਦਾ ਖੁਲਾਸਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਝੂਠ ਬੋਲ ਕੇ ਲੋਕਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤੀ ਸੀ, ਉਨ੍ਹਾਂ ਕਿਹਾ ਕਿ ਕੈਪਟਨ ਵਲੋਂ ਨੌਕਰੀ ਦੇਣ ਤਾਂ ਦੂਰਦੀ ਗ¾ਲ þ, ਕੈਪਟਨ ਲੋਕਾਂ ਦੀਆਂ ਨੌਕਰੀਆਂ ਖੋਹਣ ਵਿਚ ਲ¾ਗਾ ਹੋਇਆ þ। ਉਨ੍ਹਾਂ ਕਿਹਾ ਕਿ ਹਲਕਾ ਉਤਰੀ ਦੇ ਲੋਕ ਪਿਛਲੇ 30 ਸਾਲ ਤੋਂ ਸੰਤਾਪ ਭੋਗ ਰਹੇ ਹਨ ਤੇ ਹਲਕਾ ਉਤਰੀ ਲਈ ਉਨ੍ਹਾਂ ਕੋਲ ਮਾਸਟਰ ਪਲਾਨ ਤਿਆਰ þ ਤੇ ਆੳੂਣ ਵਾਲੇ ਦਿਨਾਂ ਵਿਚ ਹਲਕਾ ਉਤਰੀ ਦੇ ਹੋਰ ਗੰਭੀਰ ਮਸਲਿਆਂ ਨੂੰ ਵੀ ਪ੍ਰਸ਼ਾਸ਼ਨ ਦੇ ਅ¾ਗੇ ਰ¾ਖਿਆ ਜਾਵੇਗਾ ਤੇ ਹ¾ਲ ਕਰਵਾਇਆ ਜਾਵੇਗਾ। ਇਸ ਮੌਕੇ ਸਮੁ¾ਚੀ ਸੰਗਤ ਵਲੋਂ ਵਿਜੈ ਦਾਨਵ ਨੂੰ ਸਨਮਾਨਿਤ ਕੀਤਾ ਗਿਆ।