Arash Info Corporation

ਸੀਨੀਅਰ ਪੁਲਿਸ ਕਪਤਾਨ ਖੰਨਾ ਦੀ ਅਗਵਾਈ ’ਚ ਦਫ਼ਤਰ ਕੰਪਲੈਕਸ ਖੰਨਾ ਵਿਖੇ ‘‘ਪੁਲਿਸ ਬਜੁਰਗ ਦਿਵਸ’’ ਆਯੋਜਿਤ

21

December

2020

ਖੰਨਾ/ਲੁਧਿਆਣਾ, 21 ਦਸੰਬਰ (ਜ¾ਗੀ) - ਸੀਨੀਅਰ ਪੁਲਿਸ ਕਪਤਾਨ ਖੰਨਾ ਸ਼੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਦਫਤਰ ਕੰਪਲੈਕਸ ਖੰਨਾ ਵਿਖੇ ‘‘ਪੁਲਿਸ ਬਜੁਰਗ ਦਿਵਸ’’ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਪੁਲਿਸ ਵਿਭਾਗ ਵਿੱਚੋਂ ਰਿਟਾਇਰਡ ਪੁਲਿਸ ਅਫਸਰਾਂ/ ਕਰਮਚਾਰੀਆਂ ਅਤੇ ਮੌਜੂਦਾ ਪੁਲਿਸ ਅਧਿਕਾਰੀਆਂ/ ਕਰਮਚਾਰੀਆਂ ਦੀ ਪਰਿਵਾਰਕ ਸਾਂਝ ਵਧਾਉਣ ਲਈ ਮਨਾਇਆ ਜਾਂਦਾ ਹੈ, ਜਿਸ ਵਿੱਚ ਪੁਲਿਸ ਜਿਲ੍ਹਾ ਖੰਨਾ ਦੇ ਏਰੀਏ ਵਿੱਚ ਰਹਿੰਦੇ ਸਮੂਹ ਪੰਜਾਬ ਪੁਲਿਸ ਪੈਨਸ਼ਨਰਜ ਅਤੇ ਇਸ ਪੁਲਿਸ ਜਿਲ੍ਹਾ ਦੇ ਅਧਿਕਾਰੀ/ਕਰਮਚਾਰੀ ਵੀ ਸਾਮਲ ਹੋਏ। ਇਸ ਮੌਕੇ ਪੁਲਿਸ ਜਿਲ੍ਹਾ ਖੰਨਾ ਦੇ 6 ਵਡੇਰੀ ਉਮਰ ਦੇ ਸੇਵਾ ਮੁਕਤ ਕਰਮਚਾਰੀਆਂ ਸਮੇਤ ਪੰਜਾਬ ਪੁਲਿਸ ਪੈਨਸ਼ਨਰਜ ਐਸੋੋਸੀਏਸਨ, ਖੰਨਾ ਦੇ ਪ੍ਰਧਾਨ ਸ਼੍ਰੀ ਸਤਨਾਮ ਸਿੰਘ ਰਿਟਾਇਰਡ ਐਸ.ਪੀ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਪਿਛਲੇ ਸਾਲ ਦੌਰਾਨ ਸਵਰਗਵਾਸ ਹੋਏ ਰਿਟਾਇਰਡ ਪੁਲਿਸ ਅਫਸਰਾਨ ਦੇ ਇੰਸਪੈਕਟਰ ਦਵਿੰਦਰ ਸਿੰਘ ਇੰਚਾਰਜ ਈ.ਓ. ਵਿੰਗ ਖੰਨਾ ਵੱਲੋਂ ਨਾਮ ਪੜ੍ਹੇ ਗਏ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ 02 ਮਿੰਟ ਮੋਨ ਧਾਰਕੇ ਸਰਧਾਂਜਲੀ ਭੇਟ ਕੀਤੀ ਗਈ। ਪ੍ਰੋਗਰਾਮ ਦੌਰਾਨ ਸ਼੍ਰੀ ਸਤਨਾਮ ਸਿੰਘ ਰਿਟਾਇਰਡ ਐਸ.ਪੀ. ਵੱਲੋਂ ਆਪਣੀ ਸਰਵਿਸ ਦੇ ਤਜਰਬੇ ਦੇ ਕੁੱਝ ਲੋੜਬੰਦ ਸੁਝਾਅ ਦੱਸੇ ਗਏ ਅਤੇ ਰਿਟਾਇਰਡ ਪੁਲਿਸ ਅਧਿਕਾਰੀਆ/ ਕਰਮਚਾਰੀਆਂ ਵੱਲੋਂ ਮਾੜੇ ਅੰਸਰਾਂ ਬਾਰੇ ਜਾਣਕਾਰੀ ਦੇਣ ਅਤੇ ਤਜਰਬੇ ਅਨੁਸਾਰ ਪੁਲਿਸ ਨੂੰ ਲੋੜੀਂਦਾ ਸਹਿਯੋਗ ਦੇਣ ਦਾ ਭਰੋਸਾ ਦਵਾਇਆ। ਇਸ ਮੌਕੇ ਸ਼੍ਰੀ ਮੁਕੇਸ਼ ਕੁਮਾਰ, ਕਪਤਾਨ ਪੁਲਿਸ, ਪੀ.ਬੀ.ਆਈ, ਖੰਨਾ ਵੱਲੋਂ ਰਿਟਾਇਰਡ ਪੁਲਿਸ ਅਧਿਕਾਰੀਆਂ /ਕਰਮਚਾਰੀਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਪੁਲਿਸ ਜਿਲ੍ਹਾ ਖੰਨਾ ਵੱਲੋਂ ਬਣਦਾ ਸਨਮਾਨ ਦੇਣ, ਉਨ੍ਹਾਂ ਦੇ ਪੁਲਿਸ ਨਾਲ ਸਬੰਧਤ ਕੰਮਾਂ ਨੂੰ ਨੇਪਰੇ ਚਾੜ੍ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ਹਾਜਰੀਨ ਲਈ ਰਿਫਰੈਸਮੈਂਟ ਦਾ ਵੀ ਇੰਤਜਾਮ ਕੀਤਾ ਗਿਆ ਅਤੇ ਅਖੀਰ ਇਸ ਸਮਾਗਮ ਵਿੱਚ ਹਾਜਰੀਨ ਦਾ ਧੰਨਵਾਦ ਕੀਤਾ ਗਿਆ।