ਭਾਜਪਾ ਦੇ ਲੀਡਰਾਂ ਤੇ ਮੰਤਰੀਆ ਵਲੋਂ ਕਿਸਾਨਾਂ ਨੂੰ ਅੱਤਵਾਦੀ ਜਾ ਨਕਸਲਵਾਦੀ ਕਹਿ ਕੇ ਦੇਸ ਦੇ ਅੰਨਦਾਤਾ ਦਾ ਅਪਮਾਨ ਨਾ ਕੀਤਾ ਜਾਵੇ : ਮੁਹੰਮਦ ਸਫੀਕ ਚੌਹਾਨ

21

December

2020

ਅਮਰਗੜ੍ਹ, 21 ਦਸੰਬਰ (ਹਰੀਸ਼ ਅਬਰੋਲ) ਸ੍ਰੋਮਣੀ ਅਕਾਲੀ ਦਲ ਹਲਕਾ ਮਾਲੇਰਕੋਟਲਾ ਤੋ ਮੁਹੰਮਦ ਓਵੈਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁਹੰਮਦ ਸਫੀਕ ਚੌਹਾਨ ਵਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਕੇ ਭਾਜਪਾ ਦੇ ਲੀਡਰਾਂ ਨੂੰ ਸਖਤ ਚਿਤਾਵਨੀ ਦਿੱਤੀ ਹੈ ਕਿ ਉਹ ਕਿਸਾਨ ਅੰਦੋਲਨ ਨੂੰ ਖਾਲਿਸਤਾਨ ਅਤੇ ਨਕਸਲਵਾਦ ਨਾਲ ਜੋੜ ਕੇ ਬਦਨਾਮ ਕਰਨ ਦੀ ਕੋਸਿਸ਼ ਨਾ ਕਰਨ ਅਤੇ ਕਿਸਾਨਾਂ ਨੂੰ ਅੱਤਵਾਦੀ ਅਤੇ ਨਕਸਲਵਾਦੀ ਕਹਿ ਕੇ ਬਦਨਾਮ ਨਾ ਕਰਨ ।ਉਨ੍ਹਾਂ ਕਿਹਾ ਕਿ ਇਹ ਕਿਸਾਨ ਅੰਦੋਲਨ, ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਸ਼ਾਂਤਮਈ ਢੰਗ ਨਾਲ ਪੰਜਾਬ ਅਤੇ ਦਿੱਲੀ ਵਿੱਚ ਚਲਾਇਆ ਜਾ ਰਿਹਾ ਹੈ ਤੇ ਇਹ ਕਿਸਾਨ ਅੰਦੋਲਨ ਗੈਰਸਿਆਸੀ ਅਤੇ ਗੈਰਹਿੰਸਕ ਹੈ।ਇਹ ਕਿਸਾਨ ਅੰਦੋਲਨ ਸਰਵ ਸਾਝਾਂ ਅੰਦੋਲਨ ਹੈ ਇਸ ਅੰਦੋਲਨ ਨੂੰ ਕਿਸੇ ਧਰਮ ਜਾ ਕਿਸੇ ਇਕ ਸਮੁਦਾਇ ਨਾਲ ਜੋੜ ਕੇ ਬਦਨਾਮ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਇਸ ਅੰਦੋਲਨ ਵਿੱਚ ਹਰ ਵਰਗ, ਧਰਮ ਅਤੇ ਜਾਤ ਦੇ ਲੋਕ ਇਸ ਕਿਸਾਨ ਅੰਦੋਲਨ ਨੂੰ ਸਹਿਯੋਗ ਦੇ ਰਹੇ ਹਨ। ਇਸ ਅੰਦੋਲਨ ਨੂੰ ਦਿੱਲੀ ਵਿੱਚ ਚਲਦੇ ਨੂੰ ਅੱਜ 24 ਦਿਨ ਹੋ ਗਏ ਹਨ ਪਰ ਅੱਜ ਤੱਕ ਕਿਸਾਨਾਂ ਵਲੋ ਕੋਈ ਵੀ ਹਿੰਸਕ ਕਾਰਵਾਈ ਨਹੀ ਕੀਤੀ ਗਈ ਹੈ ਅਤੇ ਨਾ ਹੀ ਅੱਗੇ ਕੋਈ ਅਜਿਹੀ ਕੋਈ ਹਿੰਸਕ ਕਾਰਵਾਈ ਹੋਵੇਗੀ। ਇਸ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਮਜ਼ਦੂਰਾਂ ਦੀਆ ਔਰਤਾਂ ਬੱਚੇ ਅਤੇ ਬਜੁਰਗ ਵੀ ਭਾਗ ਲੈ ਰਹੇ ਹਨ।ਇਸ ਤਰਾਂ ਦੀ ਸਰਦੀ ਵਿੱਚ ਔਰਤਾਂ ਅਪਣੇ ਬੱਚਿਆ ਅਤੇ ਬਜ਼ੁਰਗਾਂ ਨੂੰ ਨਾਲ ਲੈਕੇ ਬੈਠੇ ਹਨ ਅਜਿਹੀ ਸਰਦੀ ਦੇ ਵਿੱਚ ਲੱਗਭੱਗ 30 ਕਿਸਾਨ ਤੇ ਇੱਕ ਸੰਤ ਬਾਬਾ ਰਾਮ ਸਿੰਘ ਨਾਨਕਸਰ ਵਾਲੇ ਸ਼ਹੀਦ ਹੋ ਚੁੱਕੇ ਹਨ, ਉਹਨਾਂ ਕਿਹਾ ਕਿ ਸਾਰਾ ਕਿਸਾਨ ਸੰਘਰਸ਼ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਪੂਰੇ ਪੰਜਾਬ ਅਤੇ ਦਿੱਲੀ ਵਿੱਚ ਚੱਲ ਰਿਹਾ ਹੈ ਪਰ ਭਾਜਪਾ ਦੇ ਲੀਡਰਾਂ ਤੇ ਮੰਤਰੀਆ ਵਲੋਂ ਕਿਸਾਨਾਂ ਦੀ ਗੱਲ ਮੰਨਣ ਅਤੇ ਕਾਲੇ ਕਨੂੰਨ ਰੱਦ ਕਰਨ ਦੀ ਬਜਾਏ ਦਿੱਲੀ ਦੀਆ ਸੜਕਾ ਤੇ ਅੱਤ ਦੀ ਠੰਡ ਵਿੱਚ ਸ਼ਾਂਤਮਈ ਢੰਗ ਨਾਲ ਅਪਣੇ ਨਾਲ ਹੋ ਰਹੇ ਧੱਕੇ ਵਿਰੁੱਧ ਸੰਘਰਸ ਕਰ ਰਹੇ ਦੇਸ ਦੇ ਅੰਨਦਾਤੇ ਕਿਸਾਨਾਂ ਨੂੰ ਖਾਲਿਸਤਾਨੀ ਤੇ ਨਕਸਲਵਾਦੀ ਕਹਿ ਕੇ ਸਾਰੇ ਦੇਸ ਦਾ ਪੇਟ ਭਰਨ ਵਾਲੇ ਦੇਸ ਦੇ ਅੰਨਦਾਤੇ ਦਾ ਬਹੁਤ ਵੱਡਾ ਅਪਮਾਨ ਕੀਤਾ ਜਾ ਰਿਹਾ ਹੈ ਜੋ ਕਿ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਭਾਜਪਾ ਦੇ ਲੀਡਰਾਂ ਵਲੋਂ ਦੇਸ ਦੇ ਅੰਨਦਾਤੇ ਲਈ ਇਹੋ ਜਿਹੇ ਸਬਦਾ ਦਾ ਇਸਤੇਮਾਲ ਕਰਨਾ ਬਹੁਤ ਹੀ ਸਰਮਨਾਕ ਗੱਲ ਹੈ। ਉਹਨਾਂ ਕਿਹਾ ਕਿ ਭਾਜਪਾ ਦੇ ਲੀਡਰ ਕਿਸਾਨ ਅੰਦੋਲਨ ਕਰਕੇ ਬੁਖਲਾਹਟ ਵਿੱਚ ਆ ਕੇ ਅਜਿਹੇ ਬਿਆਨ ਦੇ ਰਹੇ ਹਨ ਅਤੇ ਜਾਣਬੁਝ ਕੇ ਸ਼ਾਂਤਮਈ ਢੰਗ ਨਾਲ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸਿਸ਼ ਕਰ ਰਹੇ ਹਨ ਅਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਕੇ ਖਤਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਭਾਜਪਾ ਸਰਕਾਰ ਵੱਲੋਂ ਜੋ ਦੇਸ ਦੇ ਅੰਨਦਾਤਾ ਨਾਲ ਧੱਕਾ ਕੀਤਾ ਜਾ ਰਿਹਾ ਹੈ ਇਹ ਧੱਕਾ ਭਾਜਪਾ ਨੂੰ ਉਸਦੇ ਪਤਨ ਵੱਲ ਲੈ ਕੇ ਜਾਵੇਗਾ।