Arash Info Corporation

ਬਟਵਾਲ ਯੂਥ ਵਿੰਗ ਵਲੋਂ ਵਿਸ਼ੇਸ਼ ਮੀਟਿੰਗ ਦਾ ਆਯੋਜਨ

21

December

2020

ਲੁਧਿਆਣਾ, 21 ਦਸੰਬਰ (ਜਗੀ) ਬਟਵਾਲ ਯੂਥ ਵਿੰਗ ਹੈਬੋਵਾਲ ਲੁਧਿਆਣਾ ਦੇ ਵਲੋਂ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਟਵਾਲ ਯੂਥ ਵਿੰਗ ਦੀ ਸਮੂੱਚੀ ਟੀਮ, ਜਵਾਹਰ ਨਗਰ ਤੋਂ ਸ਼ਾਮ ਲਾਲ ਮੋਟਨ, ਬਟਵਾਲ ਫਰੈਡਜ਼ ਸੇਵਾ ਸੋਸਾਇਟੀ ਦੇ ਪ੍ਰਧਾਨ ਸੁਨੀਲ ਕੁਮਾਰ ਤਰਗੋਤਰਾ ਅਤੇ ਉਹਨਾਂ ਦੀ ਸਮੁੱਚੀ ਟੀਮ, ਵਿਕਰਮ ਮਾਂਡੀ ਤੇ ਵੱਡੀ ਗਿਣਤੀ ਵਿੱਚ ਬਟਵਾਲ ਸਮਾਜ ਤੋਂ ਲੋਕ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਸਮਾਜ ਦੇ ਵਿਕਾਸ ਲਈ ਅਤੇ ਏਕਤਾ ਦੇ ਲਈ ਵਿਚਾਰ ਵਟਾਂਦਰਾ ਕੀਤਾ ਗਿਆ।