Arash Info Corporation

ਵਿਜੈ ਦਿਵਸ ਮੌਕੇ ਫਾਜ਼ਿਲਕਾ ਦੇ ਰਾਖਿਆਂ ਨੂੰ ਨਮਨ ਕਰੇਗਾ ਦੇਸ਼

16

December

2020

ਫਾਜ਼ਿਲਕਾ, 16 ਦਸੰਬਰ (ਪ.ਪ) 1971 ਦੀ ਭਾਰਤ ਪਾਕਿ ਜੰਗ ਵਿਚ ਆਪਣੇ ਵਤਨ ਦੀ ਮਿੱਟੀ ਦੀ ਰਾਖੀ ਲਈ ਸ਼ਹੀਦੀਆਂ ਪਾਉਣ ਵਾਲੇ ਬਹਾਦਰ ਜਵਾਨਾਂ ਨੂੰ ਦੇਸ਼ 17 ਦਸੰਬਰ 2020 ਨੂੰ ਆਸਫਵਾਲਾ ਵਿਖੇ ਸ਼ਹੀਦਾਂ ਦੀ ਸਮਾਧੀ ਤੇ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਮੌਕੇ ਯਾਦ ਕਰੇਗਾ। ਇਸ ਮੌਕੇ ਫੌਜ ਦੇ ਵੱਡੇ ਅਧਿਕਾਰੀ, ਸਿਵਲ ਪ੍ਰਸ਼ਾਸਨ, ਸ਼ਹੀਦਾਂ ਦੇ ਪਰਿਵਾਰ ਅਤੇ ਲੋਕ ਫਾਜ਼ਿਲਕਾ ਦੇ ਰਾਖਿਆਂ ਨੂੰ ਨਮਨ ਕਰਣਗੇ, ਕਿਉਂਕਿ 1971 ਦੀ ਜੰਗ ਵਿਚ ਇੰਨਾਂ ਵੀਰ ਸਪੂਤਾਂ ਨੇ ਆਪਣੀਆਂ ਜਾਨਾਂ ਦਾ ਸਰਵਉਚ ਬਲਿਦਾਨ ਦੇ ਕੇ ਫਾਜ਼ਿਲਕਾ ਨੂੰ ਬਚਾਇਆ ਸੀ। ਪਾਕਿਸਤਾਨ ਤੇ ਭਾਰਤ ਦੀ ਜਿੱਤ ਦੇ 49ਵੇਂ ਵਰੇ ਦੇ ਸਮਾਗਮਾਂ ਦੀ ਲੜੀ ਤਹਿਤ ਬੁੱਧਵਾਰ ਨੂੰ ਜਿੱਥੇ ਲਾਈਟ ਐਂਡ ਸਾਉਂਡ ਪ੍ਰੋਗਰਾਮ ਹੋਵੇਗਾ ਜਿਸ ਵਿਚ ਯੁੱਧ ਦੇ ਦ੍ਰਿਸ਼ ਰੂਪਮਾਨ ਕੀਤੇ ਜਾਣਗੇ ਅਤੇ ਦੇਸ਼ ਦੀ ਰਾਖੀ ਲਈ ਬਲਿਦਾਨ ਦੇਣ ਵਾਲੇ ਮਹਾਨ ਯੋਧਾਵਾਂ ਨੂੰ ਨਮਨ ਕੀਤਾ ਜਾਵੇਗਾ ਉਥੇ ਹੀ ਵੀਰਵਾਰ ਨੂੰ ਸ਼ਹੀਦਾਂ ਦੀ ਸਮਾਧੀ ਤੇ ਵੀਰ ਸਪੂਤਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ। ਇਸ ਸਬੰਧੀ ਸਹੀਦਾਂ ਦੀ ਸਮਾਧੀ ਕਮੇਟੀ ਅਤੇ ਫੌਜ ਵੱਲੋਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ। ਆਸਫਵਾਲਾ ਵਾਰ ਮੈਮੋਰੀਅਲ ਉਹੀ ਪਵਿੱਤਰ ਥਾਂ ਹੈ ਜਿੱਥੇ 1971 ਦੇ ਯੁੱਧ ਵਿਚ ਸ਼ਹੀਦ ਹੋਏ 218 ਜਵਾਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਬੇਰੀਵਾਲਾ ਦੀ ਲੜਾਈ ਵਿਚ ਇੰਨਾਂ ਬਹਾਦਰ ਜਵਾਨਾਂ ਨੇ ਸ਼ਹੀਦੀਆਂ ਪਾਈ।