Arash Info Corporation

ਸਿੱਖਿਆ ਵਿਭਾਗ ਵੱਲੋਂ ਚੱਲ ਰਹੀਆਂ ਗਤੀਵਿਧੀਆਂ ਨੂੰ ਸੁਚਾਰੂ ਰੂਪ 'ਚ ਚਲਾਉਣ ਲਈ ਆਪਸੀ ਤਾਲਮੇਲ ਜ਼ਰੂਰੀ : ਡਾ. ਬੱਲ

16

December

2020

ਫਾਜ਼ਿਲਕਾ, 16 ਦਸੰਬਰ (ਪ.ਪ) ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਸਰਪ੍ਰਸਤੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ ਵਿਚ ਚੱਲ ਰਹੀਆਂ ਵੱਖ ਵੱਖ ਗਤੀਵਿਧੀਆਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਦੇ ਸਬੰਧ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਅਤੇ ਸੈਕੰਡਰੀ ਫ਼ਾਜ਼ਿਲਕਾ ਡਾ ਸੁਖਵੀਰ ਸਿੰਘ ਬੱਲ ਵਲੋਂ ਡਿਪਟੀ ਡੀਈਓ ਸੈਕੰਡਰੀ, ਡਿਪਟੀ ਡੀਈਓ ਐਲੀਮੈਂਅਰੀ, ਜ਼ਿਲ੍ਹੇ ਦੇ ਸਾਰੇ ਡੀ ਐਮ, ਬੀ ਐਮ, ਪ੍ਰਿੰਸੀਪਲ ਹੈੱਡਮਾਸਟਰ ਅਤੇ ਬੀ.ਪੀ.ਈ.ਓਜ਼ ਦੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ ਵਿਖੇ ਹੋਈ। ਇਸ ਮੀਟਿੰਗ ਵਿੱਚ ਮਿਸ਼ਨ ਸ਼ਤ ਪ੍ਰਤੀਸ਼ਤ, ਇੰਗਲਿਸ਼ ਬੁੱਟਰ ਕਲੱਬ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣਾ, ਸਵਾਗਤ ਜ਼ਿੰਦਗੀ, ਚੱਲ ਰਹੇ ਦਸੰਬਰ ਪੇਪਰਾਂ ਵਿੱਚ ਵਿਦਿਆਰਥੀਆਂ ਦੀ ਸੌ ਪ੍ਰਤੀਸ਼ਤ ਭਾਗੀਦਾਰੀ ਯਕੀਨੀ ਬਣਾਉਣਾ, ਪ੍ਰਾਪਤ ਗ੍ਰਾਂਟਾਂ ਦੀ ਯੋਗ ਵਰਤੋਂ, ਸਮਾਰਟ ਸਕੂਲ ਪੈਰਾਮੀਟਰ ਬਾਰੇ, ਸੋਹਣਾ ਸਕੂਲ ਮੁਹਿੰਮ ਤਹਿਤ ਸਕੂਲਾਂ ਵਿੱਚ ਰੰਗ ਰੋਗਨ ਅਤੇ ਬੈਂਚਾਂ ਤੇ ਰੰਗ ਰੋਗਨ ਵਰਗੇ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਸਿਖਿਆ ਅਧਿਕਾਰੀ ਡਾ ਬੱਲ ਨੇ ਦੱਸਿਆ ਕਿ ਮਿਸ਼ਨ ਸਮਾਰਟ ਸਕੂਲ ਅਧੀਨ ਚੱਲਦੀਆਂ ਗਤੀਵਿਧੀਆਂ ਵਿਚ ਸਾਰੇ ਅਧਿਕਾਰੀ ਅਤੇ ਕਰਮਚਾਰੀ ਆਪਸੀ ਤਾਲਮੇਲ ਬਣਾ ਕੇ ਰੱਖਣ ਤਾਂ ਜੋ ਘੱਟ ਮਿਹਨਤ ਨਾਲ ਵਧੀਆ ਨਤੀਜੇ ਪ੍ਰਾਪਤ ਕਰ ਸਕੀਏ।ਉਨ੍ਹਾਂ ਸਕੂਲ ਮੁਖੀਆਂ ਨੂੰ ਦਸੰਬਰ ਟੈਸਟ ਨਾਲ ਸਬੰਧਤ ਪੀਪੀਟੀ ਵੀ ਤਿਆਰ ਕਰਨ ਦੀ ਗੱਲ ਕਹੀ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਬ੍ਰਿਜਮੋਹਨ ਸਿੰਘ ਬੇਦੀ, ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅੰਜੂ ਰਾਣੀ, ਸਟੇਟ ਕੋਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ, ਡੀ ਐਮ ਗੌਤਮ ਗੌਡ, ਨਰੇਸ਼ ਕੁਮਾਰ, ਅਸ਼ੋਕ ਧਮੀਜਾ, ਸ੍ਰੀਚੰਦ ਕੰਵਲਜੀਤ ਸਿੰਘ, ਡੀ ਐੱਸ ਐਮ ਪਰਵਿੰਦਰ ਸਿੰਘ, ਸਮਰਿਤੀ ਕਟਾਰੀਆ, ਪ੍ਰਦੀਪ ਸ਼ਰਮਾ, ਪ੍ਰਦੀਪ ਕੰਬੋਜ ਅਤੇ ਜ਼ਿਲ੍ਹੇ ਦੇ ਸਾਰੇ ਬੀ ਐੱਮ ਮੌਜੂਦ ਸਨ।