Arash Info Corporation

ਖੇਤੀ ਸੈਕਟਰ ਲਈ ਗਲਤ ਕਦਮ ਚੁੱਕਣ ਦਾ ਸਵਾਲ ਹੀ ਨਹੀਂ: ਰਾਜਨਾਥ

14

December

2020

ਨਵੀਂ ਦਿੱਲੀ, 14 ਦਸੰਬਰ (ਜੀ.ਐਨ.ਐਸ.ਏਜੰਸੀ) ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ' ਖੇਤੀ ਸੈਕਟਰ ਲਈ ਗਲਤ ਕਦਮ ਚੁੱਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਉਨ੍ਹਾਂ ਕਿਹਾ, '' ਹਾਲ ਹੀ ਵਿੱਚ ਕੀਤੇ ਗਏ ਸੁਧਾਰ ਕਿਸਾਨਾਂ ਦੇ ਹਿੱਤਾਂ ਨੂੰ ਦੇਖਦਿਆਂ ਕੀਤੇ ਗਏ ਹਨ। ਹਾਲਾਂਕਿ, ਅਸੀਂ ਹਮੇਸ਼ਾ ਹੀ ਆਪਣੇ ਕਿਸਾਨ ਭਰਾਵਾਂ ਦੀ ਗੱਲ ਸੁਣਨ ਲਈ ਤਿਆਰ ਰਹਿੰਦੇ ਹਾਂ, ਉਨ੍ਹਾਂ ਦੇ ਭਲੇਖੇ ਦੂਰ ਕਰਦੇ ਹਾਂ।'' ਉਨ੍ਹਾਂ ਖੇਤੀ ਨੂੰ ਮਾਂ ਖੇਤਰ ਦੱਸਦਿਆਂ ਕਿਹਾ ਕਿ ਸਰਕਾਰ ਮਸਲਿਆਂ ਦੇ ਹੱਲ ਲਈ ਵਿਚਾਰ ਵਟਾਂਦਰੇ ਅਤੇ ਗੱਲਬਾਤ ਲਈ ਹਮੇਸ਼ਾ ਤਿਆਰ ਹੈ। ਉਨ੍ਹਾਂ ਕਿਹਾ, ''ਖੇਤੀ ਇਕ ਅਜਿਹਾ ਸੈਕਟਰ ਹੈ ਜੋ ਕਰੋਨਾ ਮਹਾਮਾਰੀ ਦੇ ਮਾੜੇ ਅਸਰ ਤੋਂ ਬਚਣ ਵਿੱਚ ਸਫਲ ਰਿਹਾ। ਸਾਡੀ ਪੈਦਾਵਾਰ ਅਤੇ ਖਰੀਦ ਠੀਕ ਹੈ ਅਤੇ ਸਾਡੇ ਗੋਦਾਮ ਭਰੇ ਹੋਏ ਹਨ। ਅਸੀਂ ਕਦੇ ਵੀ ਖੇਤੀ ਸੈਕਟਰ ਲਈ ਗਲਤ ਕਦਮ ਨਹੀਂ ਚੁੱਕ ਸਕਦੇ।'' 'ਭਾਰਤੀ ਜਵਾਨਾਂ ਨੇ ਪੀਐਲਏ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਤੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਜਬੂਰ ਕੀਤਾ' ਰੱਖਿਆ ਮੰਤਰੀ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ 'ਤੇ ਭਾਰਤੀ ਜਵਾਨਾਂ ਨੇ ਚੀਨੀ ਫੌਜ ਦਾ 'ਪੂਰੀ ਬਹਾਦਰੀ' ਨਾਲ ਸਾਹਮਣਾ ਕੀਤਾ ਅਤੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਜਬੂਰ ਕੀਤਾ। ਉਦਯੋਗ ਚੈਂਬਰ 'ਫਿਕੀ' ਦੇ ਸਾਲਾਨਾ ਇਜਲਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਿਮਾਲਯ ਦੀਆਂ ਸਾਡੀ ਸਰਹੱਦਾਂ 'ਤੇ ਬਿਨਾਂ ਕਿਵੇਂ ਭੜਕਾਹਟ ਦੇ ਹਮਲਾਵਰ ਕਾਰਵਾਈ ਦਰਸ਼ਾਉਂਦੀ ਹੈ ਕਿ ਦੁਨੀਆਂ ਕਿਵੇਂ ਬਦਲ ਰਹੀ ਹੈ। ਮੌਜੂਦਾ ਸਮਝੌਤਿਆਂ ਨੂੰ ਕਿਵੇਂ ਚੁਣੌਤੀ ਦਿੱਤੀ ਜਾ ਰਹੀ ਹੈ। ਰੱਖਿਆ ਮੰਤਰੀ ਨੇ ਕਿਹਾ, '' ਉਨ੍ਹਾਂ ਨੇ ਪੀਪਲਜ਼ ਲਿਬਰੇਸ਼ਨ ਆਰਮੀ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਅਤੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਜਬੂਰ ਕੀਤਾ। ਸਾਡੀ ਫੌਜ ਨੇ ਇਸ ਵਰ੍ਹੇ ਜੋ ਕੀਤਾ ਹੈ, ਉਸ ਨਾਲ ਮੁਲਕ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਮਾਣ ਮਹਿਸੂਸ ਕਰਨਗੀਆਂ।