Arash Info Corporation

ਅਤਿਵਾਦੀਆਂ ਵੱਲੋਂ ਪੀਡੀਪੀ ਆਗੂ ਦੇ ਘਰ ’ਤੇ ਹਮਲਾ; ਪੁਲੀਸ ਮੁਲਾਜ਼ਮ ਹਲਾਕ

14

December

2020

ਸ੍ਰੀਨਗਰ, 14 ਦਸੰਬਰ ਸ੍ਰੀਨਗਰ ਦੇ ਨਾਟੀਪੋਰਾ ਇਲਾਕੇ ਵਿੱਚ ਸੋਮਵਾਰ ਨੂੰ ਦਹਿਸ਼ਤਗਰਦਾਂ ਨੇ ਪੀਪਲਜ਼ ਡੈਮੋਕਰੈਟਿਕ ਪਾਰਟੀ ਨੇਤਾ ਪਰਵੇਜ਼ ਭੱਟ ਦੇ ਘਰ ’ਤੇ ਗੋਲੀਬਾਰੀ ਕੀਤੀ ,ਜਿਸ ਵਿੱਚ ਇਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਾਂਸਟੇਬਲ ਮਨਜ਼ੂਰ ਅਹਿਮਦ ਪੀਡੀਪੀ ਨੇਤਾ ਦੇ ਨਿਜੀ ਸੁਰੱਖਿਆ ਗਾਰਡ ਵਜੋਂ ਤਾਇਨਾਤ ਸੀ, ਜੋ ਗੋਲੀਬਾਰੀ ਵਿੱਚ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਨੇੜੇ ਦੇ ਇਕ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਹ ਸਪਸ਼ਟ ਨਹੀਂ ਹੈ ਕਿ ਘਟਨਾ ਵੇਲੇ ਪੀਡੀਪੀ ਆਗੂ ਅਤੇ ਪਰਿਵਾਰਕ ਮੈਂਬਰ ਘਰ ਵਿੱਚ ਸਨ ਜਾ ਨਹੀਂ।