Arash Info Corporation

ਕੋਵਿਡ-19: ਮੁਲਕ ਵਿੱਚ ਨਵੇਂ ਕੇਸਾਂ ਦੀ ਗਿਣਤੀ 30 ਹਜ਼ਾਰ ਤੋਂ ਘੱਟ

14

December

2020

ਨਵੀਂ ਦਿੱਲੀ, 14 ਦਸੰਬਰ ਕੋਵਿਡ-19 ਦੇ ਨਵੇਂ ਕੇਸਾਂ ਦੀ ਗਿਣਤੀ ਮਹੀਨੇ ਵਿੱਚ ਤੀਜੀ ਵਾਰ 30 ਹਜ਼ਾਰ ਤੋਂ ਘੱਟ ਰਹਿਣ ਬਾਅਦ ਮੁਲਕ ਵਿੱਚ ਕਰੋਨਾ ਪੀੜਤਾਂ ਦਾ ਕੁਲ ਅੰਕੜਾ 98.84 ਲੱਖ ਹੋ ਗਿਆ ਹੈ। ਹੁਣ ਤਕ 93.88 ਲੱਖ ਲੋਕ ਸਿਹਤਯਾਬ ਹੋ ਚੁੱਕੇ ਹਨ। ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਅੰਕੜੇ ਅਨੁਸਾਰ ਮੁਲਕ ਵਿੱਚ ਕਰੋਨਾ ਦੇ ਇਕ ਦਿਨ ਵਿੱਚ 27,071 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਪੀੜਤਾਂ ਦਾ ਅੰਕੜਾ 98,84,100 ਹੋ ਗਿਆ ਹੈ ਅਤੇ 336 ਮੌਤਾਂ ਨਾਲ ਮਿ੍ਤਕਾਂ ਦੀ ਕੁਲ ਗਿਣਤੀ ਵਧ ਕੇ 1, 43,355 ਹੋ ਗਈ ਹੈ। ਇਸ ਦੇ ਨਾਲ ਮੁਲਕ ਵਿੱਚ ਲਗਾਤਾਰ ਅੱਠਵੇਂ ਦਿਨ ਐਕਟਿਵ ਕੇਸ 4 ਲੱਖ ਤੋਂ ਘੱਟ ਹਨ।