ਰਾਮਦੇਵ ਦਾ ਝੂਠ ਅਡਾਨੀ ਅੰਬਾਨੀ ਦਾ ਪੈਸਾ ਈਵੀਐੱਮ ਦੀ ਕਰਾਮਾਤ ਮੋਦੀ ਦੇ ਝੂਠ ਲੱਛੇਦਾਰ ਅਤੇ ਗੁੰਮਰਾਹ ਭਾਸ਼ਣਾਂ 'ਚ ਦੇਸ਼ ਦੇ ਲੋਕ ਫਸੇ - ਬਾਵਾ

10

December

2020

ਲੁਧਿਆਣਾ 10 ਦਸੰਬਰ (ਪਰਮਜੀਤ ਸਿੰਘ) ਭਗਵਾ ਪਹਿਰਾਵਾ ਪਹਿਨ ਕੇ ਰਾਮਦੇਵ ਨੇ ਆਪਣੀ ਦੁਕਾਨਦਾਰੀ ਚਲਾਉਣ ਖਾਤਰ ਭਾਜਪਾ ਲਈ ਜੋ ਗੁੰਮਰਾਹ ਭਰਪੂਰ ਪ੍ਰਚਾਰ ਕੀਤਾ ਉਸ ਦੇ ਲਈ ਦੇਸ਼ ਭਰ ਦੇ ਲੋਕ ਰਾਮਦੇਵ ਨੂੰ ਕਦੇ ਲੋਕ ਮੁਆਫ਼ ਨਹੀਂ ਕਰਨਗੇ ਇਹ ਸ਼ਬਦ ਅੱਜ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਪੀਐਸਆਈਡੀਸੀ ਨੇ ਇਕ ਲਿਖਤੀ ਬਿਆਨ ਵਿਚ ਕਹੇ ਬਾਵਾ ਨੇ ਕਿਹਾ ਕਿ ਦੇਸ਼ ਦੇ ਲੋਕ ਰਾਮਦੇਵ ਨੂੰ ਪੁੱਛਣ ਕਿ ਉਹ ਕਿਹੜੀ ਦੁਕਾਨ ਹੈ ਜਿਥੇ ਕਿ ਪੱਚੀ ਰੁਪਏ ਲਿਟਰ ਤੇਲ ਅਤੇ ਡੀਜ਼ਲ ਮਿਲਦਾ ਹੈ ਜਦ ਕਿ ਭਾਜਪਾ ਦੇ ਹੱਕ ਚ ਚੋਣ ਪ੍ਰਚਾਰ ਕਰਨ ਦੇ ਸਮੇਂ ਇਹ ਦਾਅਵੇ ਕੀਤੇ ਜਾਂਦੇ ਰਹੇ ਰਹੇ ਕਿ ਸੱਤਾ ਚ ਆਉਣ ਤੇ ਲੋਕਾਂ ਨੂੰ ਸਸਤਾ ਪੈਟਰੋਲ ਅਤੇ ਡੀਜ਼ਲ ਮਿਲੇਗਾ ਪ੍ਰੰਤੂ ਅੱਜ ਦੇਸ਼ ਅੰਦਰ ਡੀਜ਼ਲ ਅਤੇ ਪੈਟਰੋਲ ਸਸਤੇ ਹੋਣ ਦੀ ਬਜਾਏ ਇਕ ਬਰਾਬਰ ਹੋ ਗਏ ਹਨ ਬਾਵਾ ਨੇ ਕਿਹਾ ਕਿ ਕੇਵਲ ਆਪਣੀ ਬੇਈਮਾਨੀ ਦੀ ਦੁਕਾਨਦਾਰੀ ਚਲਾਉਣ ਦੇ ਲਈ ਰਾਮਦੇਵ ਜਨਤਾ ਨੂੰ ਗੁੰਮਰਾਹ ਕਰਦੇ ਰਹੇ ਉਨ੍ਹਾਂ ਕਿਹਾ ਕਿ ਅੱਜ ਰੇਲਾਂ ਜਹਾਜ਼ਾਂ ਲਾਲ ਕਿਲੇ ਤੇ ਤੇਲ ਕੰਪਨੀਆਂ ਦੇ ਅੰਬਾਨੀ ਦਾ ਨਾਮ ਲਿਖਿਆ ਦਿਖਾਈ ਦੇ ਰਿਹਾ ਹੈ ਉਨ੍ਹਾਂ ਕਿਹਾ ਕਿ ਹੁਣ ਮੋਦੀ ਦੇਸ਼ ਭਰ ਦੇ ਖੇਤਾਂ ਤੇ ਵੀ ਅੰਬਾਨੀ ਅਤੇ ਅਡਾਨੀ ਦਾ ਨਾਂ ਲਿਖਵਾਉਣ ਨੂੰ ਲੈ ਕੇ ਕਿਸਾਨ ਵਿਰੋਧੀ ਕਾਨੂੰਨ ਜ਼ਬਰਦਸਤੀ ਲਾਗੂ ਕਰਨ ਤੇ ਤੁਲੇ ਹੋਏ ਹਨ ਜਿਸ ਨੂੰ ਦੇਸ਼ ਭਰ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਉਨ੍ਹਾਂ ਕਿਹਾ ਕਿ ਉਹ ਵੀ ਸਮਾਂ ਸੀ ਜਦੋਂ ਜਦੋਂ ਨੋਟਾਂ ਤੇ ਕਿਸਾਨਾਂ ਦੀ ਫੋਟੋ ਛਪਦੀ ਸੀ ਕਿਸਾਨ ਦੀ ਟਰੈਕਟਰ ਚਲਾਉਂਦਿਆਂ ਦੀ ਫੋਟੋ ਛਪਦੀ ਸੀ ਅੱਜ ਕਿੱਥੇ ਗਈ ਉਹ ਫੋਟੋ ਬਾਵਾ ਨੇ ਕਿਹਾ ਕਿ ਚੋਣਾਂ ਜਿੱਤਣ ਦੇ ਲਈ ਕਿਸੇ ਵੀ ਹੱਦ ਤੱਕ ਭਾਜਪਾ ਆਗੂਆਂ ਦਾ ਸ਼ੌਕ ਹੈ ਈਵੀਐਮ ਬਾਰੇ ਦੇਸ਼ ਵਿਦੇਸ਼ ਅੰਦਰ ਵੱਡੇ ਪੱਧਰ ਤੇ ਸ਼ੰਕੇ ਪਾਏ ਜਾਂਦੇ ਹਨ ਜਦਕਿ ਵਿਦੇਸ਼ਾਂ ਚ ਈ ਵੀ ਐਮ ਮਸ਼ੀਨਾਂ ਨੂੰ ਨੂੰ ਨਕਾਰ ਦਿੱਤਾ ਗਿਆ ਹੈ ਜਦਕਿ ਭਾਰਤ ਦੇਸ਼ ਅੰਦਰ ਇਤਰਾਜ਼ਾਂ ਦੇ ਬਾਵਜੂਦ ਵੀ ਇਨ੍ਹਾਂ ਮਸ਼ੀਨਾਂ ਦੇ ਇਸਤੇਮਾਲ ਲਗਾਤਾਰ ਜਾਰੀ ਹੈ ਉਨ੍ਹਾਂ ਕਿਹਾ ਕਿ ਜੇਕਰ ਮੋਦੀ ਆਪਣੇ ਮੁੱਖ ਮੰਤਰੀ ਦੇ ਸਮੇਂ ਦਾ ਭਾਸ਼ਣ ਸੁਣ ਕੇ ਖ਼ੁਦ ਹੀ ਜਵਾਬ ਦੇਣ ਦਾ ਪਤਾ ਚੱਲ ਜਾਵੇਗਾ ਇਸ ਆਗੂ ਵਿੱਚ ਕਿੰਨੀ ਇਨਸਾਨੀਅਤ ਹੈ ਜਾਂ ਕਿੰਨੀ ਮਾਨਵਤਾ ਦੇ ਅਸੂਲਾਂ ਦਾ ਮਾਲਕ ਹੈ ਇਹ ਭਾਰਤ ਦਾ ਭਾਜਪਾ ਦਾ ਆਗੂ।