ਕਿਸਾਨਾਂ ਨੂੰ ਐਗਰੀਕਲਚਰ ਇਨਫਰਾਸਟਰਕਚਰ ਫੰਡਜ਼ੋ ਬਾਰੇ ਜਾਗਰੂਕ ਕਰਨ ਸੰਬੰਧੀ ਕਰਵਾਇਆ ਗਿਆ ਪ੍ਰੋਗਰਾਮ

10

December

2020

ਅਮਰਗੜ੍ਹ 10 ਦਸੰਬਰ (ਹਰੀਸ਼ ਅਬਰੋਲ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਬਾਗਬਾਨੀ ਵਿਭਾਗ ਵਲੋਂ ਸੰਯੁਕਤ ਰੂਪ ਵਿੱਚ ਕਿਸਾਨਾਂ ਨੂੰ ਸਰਕਾਰ ਵਲੋਂ ਸ਼ੁਰੂ ਕੀਤੇ ਗਏ ੋਐਗਰੀਕਲਚਰ ਇਨਫਰਾਸਟਰਕਚਰ ਫੰਡਜ਼ੋ ਬਾਰੇ ਜਾਣਕਾਰੀ ਦੇਣ ਲਈ ਇੱਕ ਦਿਨਾਂ ਕਿਸਾਨ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ।ਇਸ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕਰਦਿਆਂ ਡਾ: ਜਸਵਿੰਦਰਪਾਲ ਸਿੰਘ ਗਰੇਵਾਲ ਮੁੱਖ ਖੇਤੀਬਾੜੀ ਅਫਸਰ, ਸੰਗਰੂਰ ਨੇ ਨਾਬਾਰਡ ਦੇ ਸਹਿਯੋਗ ਨਾਲ ਚਲਾਈ ਜਾ ਰਹੀ ੋਐਗਰੀਕਲਚਰ ਇਨਫਰਾਸਟਰਕਚਰ ਫੰਡਜ਼ੋ ਬਾਰੇ ਜਾਣੂ ਕਰਵਾਇਆ। ਉਨਾਂ੍ਹ ਦੱਸਿਆ ਕਿ ਨਾਬਾਰਡ ਵਲੋਂ ਚਲਾਈ ਜਾ ਰਹੀ ਇਹ ਸਕੀਮ ਕਾਫੀ ਲਾਹੇਵੰਦ ਹੈ ਅਤੇ ਕਿਸਾਨ ਇਸ ਸਕੀਮ ਨਾਲ ਜੁੜ ਕੇ ਖੇਤੀ ਨਾਲ ਸੰਬੰਧੀ ਵਪਾਰਿਕ ਕਾਰੋਬਾਰ ਸ਼ੁਰੂ ਕਰ ਸਕਦੇ ਹਨ ਅਤੇ ਅਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਪ੍ਰੋਗਰਾਮ ਦੌਰਾਣ ਵਿਸ਼ੇਸ਼ ਰੂਪ ਵਿੱਚ ਹਾਜਿਰ ਸ੍ਰ: ਮਾਨਵਪ੍ਰੀਤ ਸਿੰਘ ਏ.ਜੀ.ਐਮ ਨਾਬਾਰਡ ਵਲੋਂ ਇਸ ਸਕੀਮ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਜੇਕਰ ਕੋਈ ਵੀ ਕਿਸਾਨ ਸਮੂਹ, ਐਫ.ਪੀ.ਓ, ਕਿਸਾਨ ਸੁਸਾਇਟੀਜ਼ ਅਪਣੇ ਪੱਧਰ ਤੇ ਪ੍ਰੌਜੈਕਟ ਸ਼ੁਰੂ ਕਰਨ ਦੇ ਇਛੁੱਕ ਹਨ ਤਾਂ ਸਰਕਾਰ ਵਲੋਂ ਉਨਾਂ੍ਹ ਨੂੰ ਦੋ ਕਰੋੜ ਤੱਕ ਦਾ ਲੋਨ ਇਸ ਸਕੀਮ ਅਧੀਨ ਮੁਹੱਈਆ ਕਰਵਾਇਆ ਜਾਵੇਗਾ ਅਤੇ ਨਾਲ ਹੀ ਨਾਲ ਇਸ ਸਕੀਮ ਅਧੀਨ ਲੋਨ ਲੈਣ ਵਾਲੇ ਕਿਸਾਨਾਂ ਨੂੰ ਲੋਨ ਦੀ ਰਾਸ਼ੀ ਤੇ ਦਿੱਤੇ ਜਾਣ ਵਾਲੇ ਵਿਆਜ਼ ਤੇ 3 ਫੀਸਦੀ ਵਿਆਜ਼ ਦੀ ਰੀਬੇਟ ਦਿੱਤੀ ਜਾਵੇਗੀ।ਉਨਾਂ੍ਹ ਦੱਸਿਆ ਕਿ ਜੇਕਰ ਕੋਈ ਵੀ ਕਿਸਾਨ ਇਸ ਸੰਬੰਧੀ ਜਿਆਦਾ ਜਾਣਕਾਰੀ ਹਾਸਿਲ ਕਰਨਾ ਚਾਹੁੰਦਾ ਹੈ ਤਾਂ ਉਹ ਉਨਾਂ੍ਹ ਦੇ ਮੋਬਾਇਲ ਨੰਬਰ:9816099935 ਤੇ ਸੰਪਰਕ ਕਰ ਸਕਦਾ ਹੈ।ਇਸ ਮੌਕੇ ਮੋਜੂਦ ਸ੍ਰ: ਕਰਨੈਲ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਸੰਗਰੂਰ ਵਲੋਂ ਬਾਗਬਾਨੀ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ।ਡਾ: ਸੁਰਿੰਦਰ ਕੁਮਾਰ ਬੀ.ਟੀ.ਐਮ ਆਤਮਾ ਵਲੋਂ ਕਿਸਾਨਾਂ ਨਾਲ ਨਾਭਾ ਅਤੇ ਸਕਰੌਦੀ ਵਿਖੇ ਚਲਾਏ ਜਾ ਰਹੇ ਆਰਗੈਨਿਕ ਸਕੂਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਮਨਦੀਪ ਸਿੰਘ ਡੀ.ਪੀ.ਡੀ ਆਤਮਾ ਵਲੋਂ ਮੰਚ ਦਾ ਸੰਚਾਲਣ ਕੀਤਾ ਗਿਆ।ਮੌਕੇ ਤੇ ਹਾਜਿਰ ਬਾਗਬਾਨੀ ਵਿਭਾਗ ਦੇ ਮਾਹਿਰ ਸ੍ਰ: ਹਰਦੀਪ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ ਵਲੋਂ ਕਿਸਾਨਾਂ ਨੂੰ ਸਬਜੀਆਂ ਅਤੇ ਫਲਾਂ ਦੀ ਕਾਸ਼ਤ ਸੰਬੰਧੀ ਦਰਪੇਸ਼ ਹੋ ਰਹੀਆਂ ਮੁਸ਼ਕਲਾਂ ਦਾ ਮੌਕੇ ਤੇ ਨਿਪਟਾਰਾ ਕੀਤਾ।ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਵੱਖ ਵੱਖ ਅਗਾਂਹਵਧੂ ਕਿਸਾਨਾਂ ਤੋਂ ਇਲਾਵਾ ਗਮਦੂਰ ਸਿੰਘ, ਕਰਨ ਕਾਲੜਾ, ਕਰਮਜੀਤ ਸਿੰਘ ਆਦਿ ਮੌਜੂਦ ਸਨ।