Arash Info Corporation

ਡਿਵਾਇਨ ਲਾਈਟ ਸਕੂਲ ਵਿਚ ਬੱਚਿਆ ਦੇ ਮੁਕਾਬਲੇ ਕਰਵਾਏ

10

December

2020

ਫਤਿਹਗੜ੍ਹ ਸਾਹਿਬ, 10 ਦਸੰਬਰ (ਮੁਖਤਿਆਰ ਸਿੰਘ)- ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਵਿਚ ਬੱਚਿਆ ਦੇ (ਫਿੱਟ ਇੰਡੀਆ ਸਾਈਕਲੋਥਨ ਰੇਸ) ਰੇਸ ਮੁਕਾਬਲੇ ਕਰਵਾਏ ਅਤੇ ਜੇਤੂੱ ਬੱਚਿਆ ਨੂੰ ਸਨਮਾਨਿਤ ਕੀਤਾ ਗਿਆ। ਇਹ ਮੁਕਾਬਲੇ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਸਰਕਾਰ ਤੇ ਜਿਲਾ ਪ੍ਰਸਾਸ਼ਨ ਦੀਆਂ ਹਦਾਇਤਾ ਦੀ ਪਾਲਣਾ ਕਰਦੇ ਹੋਏ ਕਰਵਾਏ ਗਏ। ਇਨ੍ਹਾ ਮੁਕਾਬਲਿਆ ਵਿਚ ਨੌਵੀ ਤੋਂ ਬਾਰਵੀ ਦੇ ਬੱਚਿਆ ਨੇ ਆਪਣੇ ਮਾਤਾ-ਪਿਤਾ ਦੀ ਆਗਿਆ ਨਾਲ ਭਾਗ ਲਿਆ। ਇਹ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡਾਇਰੇਕਟਰ ਸ਼੍ਰੀ ਅਸ਼ੋਕ ਸੂਦ, ਪ੍ਰਧਾਨ ਭਗਤ ਸਿੰਘ ਆਈ. ਏ. ਐੱਸ ਅਤੇ ਸਕੂਲ ਦੀ ਪ੍ਰਿੰਸੀਪਲ ਡਾ. ਬਬੀਤਾ ਚੋਪੜਾ ਨੇ ਕਿਹਾ ਕਿ ਇਕ ਚੰਗੇ ਸਮਾਜ ਦੇ ਨਿਰਮਾਣ ਲਈ ਬੱਚਿਆ ਨੂੰ ਵਾਤਾਵਰਣ ਸੰਭਾਲ ਬਾਰੇ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਬਾਰੇ ਜਾਗਰੂਕ ਕਰਨਾ ਸਾਡਾ ਮੁੱਢਲਾ ਫਰਜ ਹੈ। ਬੱਚਿਆ ਦਾ ਸਿਖਿਆ ਦੇ ਨਾਲ-ਨਾਲ ਸਰੀਰਕ ਤੋਰ ਤੇ ਤੰਦਰੁਸਤ ਹੋਣਾ ਵੀ ਬਹੁਤ ਜਰੂਰੀ ਹੈ। ਉਨ੍ਹਾ ਦੱਸਿਆ ਕਿ ਸਾਈਕਲ ਰੇਸ ਵਿਚ ਮੁੰਡਿਆ ਵਿਚ ਸੁਰਜੀਤ ਸਿੰਘ ਨੇ ਪਹਿਲਾ ਸਥਾਨ, ਪ੍ਰਿਤਪਾਲ ਸਿੰਘ ਨੇ ਦੁਸਰਾ ਸਥਾਨ ਅਤੇ ਗੁਰਸਿਮਰਨ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਇਸੇ ਤਰਾਂ ਲੜਕੀਆਂ ਵਿਚ ਖੁਸ਼ੀ ਨੇ ਪਹਿਲਾ ਸਥਾਨ, ਨਵਦੀਪ ਕੌਰ ਨੇ ਦੁਸਰਾ ਸਥਾਨ ਅਤੇ ਆਭਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਸੈਕ ਰੇਸ ਵਿਚ ਮੁੰਡਿਆ ਵਿਚ ਗਗਨਦੀਪ ਸਿੰਘ ਨੇ ਪਹਿਲਾ ਸਤਾਨ, ਸੁਰਜੀਤ ਸਿੰਘ ਨੇ ਦੁਸਰਾ ਸਥਾਨ ਅਤੇ ਜਸਕੀਰਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਲੜਕੀਆ ਵਿਚ ਨਵਦੀਪ ਕੌਰ ਨੇ ਪਹਿਲਾ ਸਥਾਨ, ਕਮਲਜੀਤ ਕੌਰ ਨੇ ਦੁਸਰਾ ਸਥਾਨ ਅਤੇ ਖੁਸ਼ੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਿੱਤਣ ਵਾਲਿਆ ਬੱਚਿਆ ਨੂੰ ਡਾ. ਬਬੀਤਾ ਚੋਪੜਾ ਨੇ ਮੈਡਲ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਨੀਰੂ ਧੀਰ, ਹਰਪ੍ਰੀਤ ਕੌਰ ਨਲੀਨਾ ਕਲਾਂ, ਮਨਪ੍ਰੀਤ ਵਾਤਿਸ਼, ਮਨੀਸ਼ਾ ਸੂਦ, ਹਰਜੀਤ ਕੌਰ, ਸੁਖਜੀਤ ਕੌਰ, ਅਮ੍ਰਿਤਪਾਲ ਸਿੰਘ ਅਤੇ ਹੋਰ ਹਾਜਰ ਸਨ।