ਬੀਬੀ ਸਤਵਿੰਦਰ ਕੌਰ ਗਿੱਲ ਇਸਤਰੀ ਅਕਾਲੀ ਦਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਪ੍ਰਧਾਨ ਬਣੀ

10

December

2020

ਅਮਲੋਹ, 10 ਦਸੰਬਰ (ਮੁਖਤਿਆਰ ਸਿੰਘ/ਹਰਜਿੰਦਰ ਧੀਮਾਨ) ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੀ ਪ੍ਰਵਾਨਗੀ ਤੋ ਬਾਅਦ ਇਸਤਰੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਿਸ ਵਿੱਚ ਇਸਤਰੀ ਅਕਾਲੀ ਦਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਸਤਵਿੰਦਰ ਕੌਰ ਗਿੱਲ ਨੂੰ ਨਿਯੁਕਤ ਕੀਤਾ ਗਿਆ ਹੈ। ਬੀਬੀ ਗਿੱਲ ਦੀ ਨਿਯੁਕਤੀ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਜਿਥੇਂ ਬੀਬੀ ਸਤਵਿੰਦਰ ਕੌਰ ਗਿੱਲ ਨੂੰ ਜ਼ਿਲ੍ਹਾ ਪ੍ਰਧਾਨ ਬਣਨ ਤੇ ਵਧਾਈ ਦਿੱਤੀ ਉਥੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ, ਇਸਤਰੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ, ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ, ਸੀਨੀਅਰ ਆਗੂ ਜਥੇਦਾਰ ਸਵਰਨ ਸਿੰਘ ਚਨਾਰਥਲ, ਹਲਕਾ ਬਸੀ ਪਠਾਣਾਂ ਦੇ ਇੰਚਾਰਜ ਸ ਦਰਬਾਰਾ ਸਿੰਘ ਗੁਰੂ, ਹਲਕਾ ਸਰਹਿੰਦ ਦੇ ਇੰਚਾਰਜ ਸ ਦੀਦਾਰ ਸਿੰਘ ਭੱਟੀ ਤੇ ਮੁਲਾਜਮ ਵਿੰਗ ਦੇ ਸੂਬਾ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵਿੱਚ ਬੀਬੀ ਸਤਵਿੰਦਰ ਕੌਰ ਗਿੱਲ ਦੀਆਂ ਪਿਛਲੇ ਲੰਮੇਂ ਸਮੇਂ ਤੋਂ ਪਾਰਟੀ ਅੰਦਰ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਇਸਤਰੀ ਅਕਾਲੀ ਦਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਪ੍ਰਧਾਨ ਬਣਾ ਕੇ ਸੇਵਾ ਕਰਨ ਦਾ ਮਾਣ ਦਿੱਤਾ ਹੈ। ਰਾਜੂ ਖੰਨਾ ਨੇ ਕਿਹਾ ਕਿ ਬੀਬੀ ਗਿੱਲ ਦੀ ਨਿਯੁਕਤੀ ਤੇ ਜਿਥੇਂ ਸਮੁੱਚੇ ਜ਼ਿਲ੍ਹੇ ਅੰਦਰ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਉਥੇ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਤੇ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਬੀਬੀ ਸਤਵਿੰਦਰ ਕੌਰ ਗਿੱਲ ਨੂੰ ਜ਼ਿਲ੍ਹਾ ਪ੍ਰਧਾਨ ਬਣਾ ਕੇ ਹਲਕਾ ਅਮਲੋਹ ਨੂੰ ਵੱਡਾ ਮਾਣ ਦਿੱਤਾ ਹੈ। ਉਹਨਾਂ ਬੀਬੀ ਗਿੱਲ ਤੋ ਆਸ ਪ੍ਰਗਟਾਈ ਕਿ ਉਹ ਜ਼ਿਲ੍ਹਾ ਪ੍ਰਧਾਨ ਹੁੰਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਮਿਹਨਤ ਨਾਲ ਕੰਮ ਕਰਦੇਂ ਰਹਿਣਗੇ। ਅੱਜ ਬੀਬੀ ਸਤਵਿੰਦਰ ਕੌਰ ਗਿੱਲ ਨੂੰ ਵਧਾਈ ਦੇਣ ਵਾਲੀਆਂ ਵਿੱਚ ਬੀਬੀ ਪਰਮਜੀਤ ਕੌਰ ਭਗੜਾਣਾ ਸੂਬਾ ਸੀਨੀਅਰ ਮੀਤ ਪ੍ਰਧਾਨ, ਸਰਬਜੀਤ ਸਿੰਘ ਝਿੰਜਰ ਜੋਨਲ ਪ੍ਰਧਾਨ ਐਸ ਓ ਆਈ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਕੈਪਟਨ ਜਸਵੰਤ ਸਿੰਘ ਬਾਜਵਾ, ਜ਼ਿਲ੍ਹਾ ਯੂਥ ਪ੍ਰਧਾਨ ਇਕਬਾਲ ਸਿੰਘ ਰਾਏ, ਜਤਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਪ੍ਰਧਾਨ ਭਿੰਦਰ ਸਿੰਘ ਮੰਡੀ, ਬੀਬੀ ਗੁਰਮੀਤ ਕੌਰ ਵਿਰਕ,ਬੀਬੀ ਜਸਵੀਰ ਕੌਰ ਸਲਾਣਾ, ਬੀਬੀ ਰੁਪਿੰਦਰ ਕੌਰ ਮੰਡੀ, ਬੀਬੀ ਹਰਜੀਤ ਕੌਰ ਰਾਣੀ, ਬੀਬੀ ਅੰਗਰੇਜ਼ ਕੌਰ ਮੰਡੀ, ਸਾਬਕਾ ਡਾਇਰੈਕਟਰ ਮਲਕੀਤ ਸਿੰਘ ਮਾਨਗੜ੍ਹ, ਬੀਬੀ ਪਰਮਜੀਤ ਕੌਰ ਔਲਖ,ਬੀਬੀ ਸਾਨੋ ਦੇਵੀ, ਤਰਸੇਮ ਸਿੰਘ ਤੂਫਾਨ, ਰਣਜੀਤ ਸਿੰਘ ਕੋਟਲੀ, ਜਸਵਿੰਦਰ ਸਿੰਘ ਗਰੇਵਾਲ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਕੁਲਵੰਤ ਸਿੰਘ ਲਾਡਪੁਰ,ਬਲਵੰਤ ਸਿੰਘ ਘੁੱਲੂਮਾਜਰਾ, ਹਰਬੰਸ ਸਿੰਘ ਕਾਲੂ, ਜਥੇਦਾਰ ਹਰਿੰਦਰ ਸਿੰਘ ਦੀਵਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸਾਹੀ, ਨੀਟਾ ਸੰਧੂ,ਬੀਬੀ ਦਲਵੀਰ ਕੌਰ ਘੂੱਲੂਮਾਜਰਾ, ਸ਼ਰਧਾ ਸਿੰਘ ਛੰਨਾ, ਗੁਰਦੀਪ ਸਿੰਘ ਮੰਡੋਫਲ,ਕੇਵਲ ਖਾ ਧਰਮਗੜ੍ਹ, ਜਥੇਦਾਰ ਗੁਰਬਖਸ਼ ਸਿੰਘ ਬੈਣਾ, ਜੱਗੀ ਬੁੱਗਾ, ਨੀਟਾ ਪਹੇੜੀ,ਬੀਬੀ ਗੁਰਦੀਪ ਕੌਰ,ਬੀਬੀ ਸੱਤਿਆ ਦੇਵੀ,ਲੱਖੀ ਔਜਲਾ, ਜਥੇਦਾਰ ਨਾਜਰ ਸਿੰਘ ਮੰਡੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ,ਯੂਥ ਪ੍ਰਧਾਨ ਵਿੱਕੀ ਚਾਹਲ, ਰਣਧੀਰ ਸਿੰਘ ਪੱਪੀ, ਗੁਰਪ੍ਰੀਤ ਸਿੰਘ ਨੋਨੀ, ਅਜ਼ੇ ਕੁਮਾਰ ਮੰਡੀ, ਕੇਸਰ ਸਿੰਘ ਸਲਾਣਾ,ਸਵਰਨ ਸਿੰਘ ਸੋਨੀ, ਜਗਤਾਰ ਸਿੰਘ ਜੱਗਾ,ਸੋਹਣ ਸਿੰਘ ਅਮਲੋਹ, ਬੇਅੰਤ ਸਿੰਘ ਸਲਾਣਾ,ਨਵਦੀਪ ਸਿੰਘ ਟਿਵਾਣਾ, ਮਨਜਿੰਦਰ ਸਿੰਘ ਮੁੱਢੜੀਆ,ਕ੍ਰਿਸਨ ਕੁੰਭੜਾ, ਧਰਮਪਾਲ ਭੜੀ ਆਦਿ ਪ੍ਰਮੁੱਖ ਹਨ।