ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਜਿਲ੍ਹੇ ਦੀਆਂ ਗਰੀਬ ਅਤੇ ਲੋੜਵੰਦ ਔਰਤਾਂ ਨੂੰ ਸੁੱਕੇ ਰਾਸ਼ਨ ਦੀਆਂ ਵੰਡੀਆਂ ਕਿੱਟਾਂ

26

November

2020

ਲੁਧਿਆਣਾ, 26 ਨਵੰਬਰ (ਬਿਕਰਮਪ੍ਰੀਤ) - ੂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਏ.ਡੀ.ਆਰ. ਸੈਂਟਰ, ਜਿਲ੍ਹਾ ਕਚਹਿਰੀਆਂ ਕੰਪਲੈਕਸ, ਲੁਧਿਆਣਾ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਗੈਰ-ਸਰਕਾਰੀ ਸੰਸਥਾਵਾਂ (N7O’s) “1radhya'' ਅਤੇ “4.N. Kotnis 8ealth ? 5ducation “rust, Ludhiana'' ਰਾਹੀਂ ਲੁਧਿਆਣਾ ਜਿਲ੍ਹੇ ਦੀਆਂ ਗਰੀਬ ਅਤੇ ਲੋੜਵੰਦ ਔਰਤਾਂ ਨੂੰ ਸੁੱਕੇ ਰਾਸ਼ਨ (4ry Ration) ਦੀਆਂ ਕਿੱਟਾਂ ਵੰਡੀਆਂ ਗਈਆਂ । ਰਾਸ਼ਨ ਦੀਆਂ 809 ਕਿੱਟਾਂ ਗੈਰ-ਸਰਕਾਰੀ ਸੰਸਥਾ (N7O) “1radhya'' ਰਾਹੀਂ ਅਤੇ 302 ਕਿੱਟਾਂ ਗੈਰ-ਸਰਕਾਰੀ ਸੰਸਥਾ “4.N. Kotnis 8ealth ? 5ducation “rust, Ludhiana'' ਰਾਹੀਂ ਗਰੀਬ ਅਤੇ ਲੋੜਵੰਦ ਔਰਤਾਂ ਵਿੱਚ ਵੰਡੀਆਂ ਗਈਆਂ । ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸ੍ਰੀ ਗੁਰਬੀਰ ਸਿੰਘ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਜੀਆਂ ਵੱਲੋਂ ਕੀਤੀ ਗਈ । ਪੰਜਾਬ ਸਰਕਾਰ ਵੱਲੋਂ ਨਿਰਧਾਰਤ ਮਾਪਦੰਡ ਅਨੁਸਾਰ ਖੁਰਾਕ ਅਤੇ ਸਪਲਾਈ ਵਿਭਾਗ, ਲੁਧਿਆਣਾ ਵੱਲੋਂ ਤਿਆਰ ਕੀਤੀਆਂ ਗਈਆਂ ਸੁੱਕੇ ਰਾਸ਼ਨ ਦੀਆਂ ਕਿੱਟਾਂ ਜਿਸ ਵਿੱਚ 10 ਕਿਲੋ ਕਣਕ ਦਾ ਆਟਾ, 2 ਕਿਲੋ ਦਾਲ, 2 ਕਿਲੋ ਚੀਨੀ ਸ਼ਾਮਲ ਸੀ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਜਿਲ੍ਹਾ ਲੁਧਿਆਣਾ ਦੀਆਂ ਗਰੀਬ ਅਤੇ ਲੋੜਵਦ ਔਰਤਾਂ ਵਿੱਚ ਵੰਡੀਆਂ ਗਈਆਂ । ਮੈਡਮ ਪੀ੍ਰਤੀ ਸੁਖੀਜਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਅਤੇ ਸ੍ਰੀ ਵਿਕਰਾਂਤ ਕੁਮਾਰ, ਸਿਵਲ ਜੱਜ (ਸੀਨੀਅਰ ਡਵੀਜਨ) ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਤੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਸ੍ਰੀ ਸੁਖਵਿੰਦਰ ਸਿੰਘ ਗਿੱਲ, ਜਿਲ੍ਹਾ ਕੰਟਰੋਲਰ, ਖੁਰਾਕ, ਸਿਵਲ ਸਪਲਾਈਜ਼ ਅਤੇ ਕੰਜਯੂਮਰ ਅਫੇਅਰਜ਼ ਵਿਭਾਗ, ਲੁਧਿਆਣਾ (ਪੱਛਮੀ) ਅਤੇ ਮੈਡਮ ਹਰਵੀਨ ਕੌਰ, ਜਿਲ੍ਹਾ ਕੰਟਰੋਲਰ, ਖੁਰਾਕ, ਸਿਵਲ ਸਪਲਾਈਜ਼ ਅਤੇ ਕੰਜਯੂਮਰ ਅਫੇਅਰਜ਼ ਵਿਭਾਗ, ਲੁਧਿਆਣਾ (ਪੂਰਬੀ), ਗੈਰ-ਸਰਕਾਰੀ ਸੰਸਥਾ (N7O) “1radhya'' ਵੱਲੋਂ ਮੈਡਮ ਸਤਿੰਦਰ ਕੌਰ, ਪ੍ਰੋਜੈਕਟ ਮੈਨੇਜਰ, ਸ੍ਰੀ ਸੁਰਿੰਦਰ ਕੁਮਾਰ, ਅਕਾਊਂਟਸ ਅਫਸਰ ਅਤੇ ਮੈਡਮ ਮਨਜੋਤ ਕੌਰ, ਆਊਟ ਰੀਚ ਵਰਕਰ ਵੀ ਹਾਜ਼ਰ ਸਨ ।