ਦਿੱਲੀ ਜਾ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਹਰਿਆਣਾ ਬਾਰਡਰ ਦੇ ਰੋਕਣਾ, ਮੋਦੀ ਸਰਕਾਰ ਦਾ ਕਿਸਾਨੀ ਹੱਕਾ ਤੇ ਡਾਕਾ : ਰਾਜੂ ਖੰਨਾ

26

November

2020

ਅਮਲੋਹ, 26 ਨਵੰਬਰ (ਮੁਖਤਿਆਰ ਸਿੰਘ) ਪੰਜਾਬ ਦੀਆਂ ਵੱਖ ਵੱਖ ਕਿਸਾਨ ਜੱਥੇਬੰਦੀਆਂ ਵੱਲੋਂ 27 ਨਵੰਬਰ ਨੂੰ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੋ ਦਿੱਲੀ ਵਿਖੇ ਰੋਸ ਧਰਨਾ ਦੇਣ ਜਾ ਰਹੀਆਂ ਸਨ । ਉਹਨਾਂ ਜੱਥੇਬੰਦੀਆਂ ਨੂੰ ਹਰਿਆਣਾ ਬਾਰਡਰ ਨੂੰ ਸੀਲ ਕਰ ਕੇ ਕਿਸਾਨਾਂ ਨੂੰ ਰੋਕਣਾ ਮੋਦੀ ਸਰਕਾਰ ਦਾ ਮੰਦਭਾਗਾ ਫ਼ੈਸਲਾ ਹੀ ਨਹੀ ਸਗੋਂ ਕੇਦਰ ਸਰਕਾਰ ਦਾ ਕਿਸਾਨੀ ਹੱਕਾ ਤੇ ਡਾਕਾ ਵੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਸਮੂਹ ਵਰਗਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਪੁੱਜਣ ਦੀ ਅਪੀਲ ਕਰਨ ਸਮੇਂ ਪਾਰਟੀ ਦਫਤਰ ਅਮਲੋਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਕ?ੀ ਵਾਰ ਪਹਿਲਾਂ ਵੀ ਦਿੱਲੀ ਵਿਚ ਬੈਠੇ ਹਾਕਮਾਂ ਨੇ ਪੰਜਾਬ ਨੂੰ ਕਮਜੋਰ ਕਰਨ ਦੀਆ ਚਾਲਾਂ ਚੱਲੀਆਂ ਪਰ ਪੰਜਾਬ ਦੇ ਦਲੇਰ ਲੋਕਾਂ ਨੇ ਹਮੇਸ਼ਾ ਦਿੱਲੀ ਦੇ ਹਾਕਮਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਪਰ ਹੁਣ ਕੇਦਰ ਦੀ ਮੋਦੀ ਸਰਕਾਰ ਨੇ ਜੋ ਵੱਡੇ ਘਰਾਣਿਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਕਿਸਾਨਾਂ ਤੇ ਕਿਸਾਨੀ ਨੂੰ ਮਾਰਨ ਦਾ ਯਤਨ ਕੀਤਾ ਹੈ ਉਸ ਨੂੰ ਪੰਜਾਬ ਦਾ ਹਰ ਵਰਗ ਸਹਿਣ ਨਹੀ ਕਰੇਗਾ। ਜੋ ਕੇਦਰ ਸਰਕਾਰ ਵੱਲੋਂ ਕਾਲ਼ੇ ਕਾਨੂੰਨ ਬਣਾਕੇ ਕੇ ਪੰਜਾਬ ਦੀ ਕਿਸਾਨੀ ਤੇ ਥੋਪੇ ਜਾ ਰਹੇ ਹਨ ਉਹਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦਾ ਬੱਚਾ ਬੱਚਾ ਸਘੰਰਸ਼ ਦੇ ਰਾਹ ਤੇ ਕਰੋ ਜਾ ਮਰੋ ਦੀ ਨੀਤੀ ਤਹਿਤ ਜੂਝ ਰਿਹਾ ਹੈ। ਉਹਨਾਂ ਕੇਦਰ ਸਰਕਾਰ, ਤੇ ਭਾਜਪਾ ਦੀ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਭਾਵੇਂ ਤੁਸੀਂ ਬਾਰਡਰ ਸੀਲ ਕਰ ਦਿੱਤਾ, ਪਰ ਪੰਜਾਬ ਦੇ ਲੋਕਾਂ ਦੇ ਜਜਬਾਤ ਅਜੇ ਵੀ ਕਾਇਮ ਹਨ। ਤੇ ਹਮੇਸ਼ਾ ਦੀ ਤਰ੍ਹਾਂ ਕੇਦਰ ਸਰਕਾਰ ਖ਼ਿਲਾਫ਼ ਪੰਜਾਬ ਦੇ ਲੋਕ ਸ਼ਾਂਤਮਈ ਲੜਾਈ ਲੜਦੇ ਰਹਿਣਗੇ। ਜਦੋ ਤੱਕ ਕਿਸਾਨੀ ਤੇ ਬਣਾਏ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਦੇ। ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਹਰ ਵਰਗ ਨਾਲ ਗੱਲਬਾਤ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਕਿਸਾਨਾਂ ਦੇ ਹੱਕਾਂ ਲਈ 26 ਤੇ 27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਤਾ ਜੋ ਮੋਦੀ ਸਰਕਾਰ ਨੂੰ ਝੁੱਕਣ ਲਈ ਮਜਬੂਰ ਕੀਤਾ ਜਾ ਸਕੇ। ਇਸ ਮੌਕੇ ਤੇ ਕਿਸਾਨ ਵਿੰਗ ਦੇ ਪ੍ਰਧਾਨ ਸ਼ਰਧਾ ਸਿੰਘ ਛੰਨਾ, ਮੁਲਾਜ਼ਮ ਵਿੰਗ ਦੇ ਸੂਬਾ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ, ਮੁੱਖ ਬੁਲਾਰਾ ਕੈਪਟਨ ਜਸਵੰਤ ਸਿੰਘ ਬਾਜਵਾ, ਜਥੇਦਾਰ ਸੁਰਜੀਤ ਸਿੰਘ ਬਰੌਗਾ, ਯੂਥ ਆਗੂ ਪੌਪੀ ਲੱਲੋ, ਲੱਖੀ ਔਜਲਾ ਤੇ ਯੂਥ ਆਗੂ ਸੰਦੀਪ ਸਿੰਘ ਘੁੰਡਰ ਹਾਜਰ ਸਨ।