ਸਲਿੰਡਰਾਂ ਦਾ ਗੈਰ ਕਾਨੂੰਨੀ ਕਾਰੋਬਾਰ ਕਰਨ ਵਾਲਾ ਕਾਬੂ

26

November

2020

ਫਤਹਿਗੜ੍ਹ ਸਾਹਿਬ 26 ਨਵੰਬਰ (ਮੁਖਤਿਆਰ ਸਿੰਘ) ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਥਾਣਾ ਗੋਬਿੰਦਗੜ੍ਹ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ, ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਫਤਹਿਗੜ੍ਹ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਹੇਠ ਭੈੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸ਼੍ਰੀ ਜਗਜੀਤ ਸਿੰਘ ਜੱਲਾ ਕਪਤਾਨ ਪੁਲਿਸ (ਇੰਨ:) ਜਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਸ੍ਰੀ ਸੁਖਵਿੰਦਰ ਸਿੰਘ ਉੱਪ ਕਪਤਾਨ ਪੁਲਿਸ ਸਬ ਡਵੀਜ਼ਨ ਅਮਲੋਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸਆਈ ਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਗੋਬਿੰਦਗੜ੍ਹ ਸਮੇਤ ਪੁਲਿਸ ਪਾਰਟੀ ਦੇ ਗਸਤ ਦੇ ਸਬੰਧ ਵਿੱਚ ਬੱਸ ਸਟੈਂਡ ਗੋਬਿੰਦਗੜ੍ਹ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਐਸਆਈ ਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਗੋਬਿੰਦਗੜ੍ਹ ਪਾਸ ਅਲਿਹਦਗੀ ਵਿੱਚ ਇਤਲਾਹ ਦਿੱਤੀ ਕਿ ਮੋਹਣ ਲਾਲ ਪੁੱਤਰ ਮਾਤੂ ਰਾਮ ਵਾਸੀ ਮਕਾਨ ਨੰ : 324, ਮੁਹੱਲਾ ਸੰਗਤ ਗੋਬਿੰਦਗੜ੍ਹ ਆਪਣੀ ਦੁਕਾਨ ਮੋਹਣ ਲਾਲ ਬਰਤਨ ਸਟੋਰ ਮੁਹੱਲਾ ਸੰਗਤਪੁਰਾ ਵਿੱਚ ਅਤੇ ਦਲੀਪ ਨਗਰ ਗੋਬਿੰਦਗੜ੍ਹ ਵਿਖੇ ਬਣਾਏ ਗੁਦਾਮ ਵਿੱਚ ਕਾਫ਼ੀ ਮਾਤਰਾ ਵਿੱਚ ਗੈਸ ਸਿਲੰਡਰ ਸਟੋਰ ਕੀਤੇ ਹੋਏ ਹਨ , ਜੋ ਵੱਡੇ ਸਿਲੰਡਰਾਂ ਤੋਂ ਛੋਟੇ ਸਿੰਲਡਰਾਂ ਵਿੱਚ ਗੈਸ ਭਰਕੇ ਅੱਗੇ ਮਹਿੰਗੇ ਭਾਅ ਵੇਚ ਰਿਹਾ ਹੈ । ਜਿਸ ਨਾਲ ਕਿਸੇ ਵੀ ਸਮੇਂ ਹਾਦਸਾ ਵਾਪਰ ਸਕਦਾ ਹੈ । ਜੇਕਰ ਹੁਣੇ ਮੋਹਣ ਲਾਲ ਉਕਤ ਦੀ ਦੁਕਾਨ ਅਤੇ ਗੁਦਾਮ ਪਰ ਰੋਡ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿੱਚ ਵੱਡੇ ਛੋਟੇ ਸਿਲੰਡਰਾਂ ਦੇ ਕਾਬੂ ਆ ਸਕਦਾ ਹੈ । ਜਿਸ ਤੋਂ ਮੁਕੱਦਮਾ ਨੰਬਰ 335 ਮਿਤੀ 23.1.2020 ਅ/ਧ 420 ਆਈਪੀਸੀ, 753 ਐਕਟ 1955 ਥਾਣਾ ਗੋਬਿੰਦਗੜ੍ਹ ਦਰਜ ਕਰਕੇ ਐਸਆਈ ਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਗੋਬਿੰਦਗੜ੍ਹ ਨੇ ਸਮੇਤ ਪੁਲਿਸ ਪਾਰਟੀ ਦੇ ਮੋਹਣ ਲਾਲ ਦੀ ਦੁਕਾਨ ਅਤੇ ਗੁਦਾਮ ਪਰ ਰੇਡ ਕਰਕੇ ਕਥਿਤ ਦੋਸ਼ੀ ਮੋਹਣ ਲਾਲ ਉਕਤ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਦੀ ਦੁਕਾਨ ਅਤੇ ਗੁਦਾਮ ਵਿੱਚੋਂ 03 ਗੈਸ ਸਿਲੰਡਰ ਵੱਡੇ ਭਰੇ ਹੋਏ , 28 ਛੋਟੇ ਗੈਸ ਸਿਲੰਡਰ 08 ਕਿੱਲੋਗ੍ਰਾਮ ਅਤੇ 02 ਕਿੱਲੋਗ੍ਰਾਮ ਵਾਲੇ ਬਰਾਮਦ ਕੀਤੇ ਗਏ ਹਨ । ਦੋਸ਼ੀ ਮੋਹਣ ਲਾਲ ਉੱਕਤ ਨੂੰ ਮਾਨਯੋਗ ਅਦਾਲਤ ਅਮਲੋਹ ਪੇਸ਼ ਕਰਕੇ 02 ਦਾ ਰਿਮਾਂਡ ਪੁਲਿਸ ਹਾਸਲ ਕੀਤਾ ਗਿਆ । ਕਥਿਤ ਦੋਸੀ ਮੋਹਣ ਲਾਲ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ ।