ਨਾਬਾਲਗ ਬੱਚੀ ਦਾ ਵਿਆਹ ਕਰਵਾਉਣ ਦੀ ਕੋਸ਼ਿਸ਼, ਮੁਲਜਮ ਗ੍ਰਿਫਤਾਰ

26

November

2020

ਫਤਹਿਗੜ੍ਹ ਸਾਹਿਬ 26 ਨਵੰਬਰ (ਮੁਖਤਿਆਰ ਸਿੰਘ) ਸੁਖਵਿੰਦਰ ਸਿੰਘ ਡੀ ਐਸ ਪੀ ਅਤੇ ਪ੍ਰੇਮ ਸਿੰਘ ਮੁੱਖ ਅਫ਼ਸਰ ਥਾਣਾ ਗੋਬਿੰਦਗੜ੍ਹ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 24.11.2020 ਨੂੰ ਇੱਕ ਗੁਪਤ ਸੂਚਨਾ ਮਿਲੀ ਕਿ ਮੰਡੀ ਗੋਬਿੰਦਗੜ੍ਹ ਵਿਖੇ ਇੱਕ ਨਾਬਾਲਗ ਬੱਚੀ ਦਾ ਵਿਆਹ ਕੀਤਾ ਜਾ ਰਿਹਾ ਹੈ । ਜਿਸ ਤੇ ਏਐਸਆਈ ਸੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਮੌਕਾ ਪਰ ਪੁੱਜਾ , ਜਿਸ ਨੇ ਨਾਬਾਲਗ ਬੱਚੀ ਜਿਸ ਦੀ ਸ਼ਾਦੀ ਰਾਮ ਸਰੂਪ ਵਾਸੀ ਮਾੜੀ ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ ਨਾਲ ਕੀਤੀ ਜਾ ਰਹੀ ਸੀ , ਸ਼ਾਦੀ ਕਰਨ ਤੋਂ ਰੋਕਿਆ । ਜਿਸ ਤੇ ਮੁਕੱਦਮਾ ਨੰ : 336 ਮਿਤੀ 24 : 11.21021 ) / ਧ 10 , 11 “he Prohibion of 3hild Marriage 1ct , 2006 ਥਾਣਾ ਗੋਬਿੰਦਗੜ੍ਹ ਦਰਜ਼ ਕਰਕੇ ' ਲੜਕਾ ਰਾਮ ਸਰੂਪ ਸਿੰਘ, ਲੜਕੇ ਦੇ ਪਿਤਾ ਗੁਰਜੰਟ ਸਿੰਘ ਵਾਸੀ ਪਿੰਡ ਸਾਹੋੜੀ ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ , ਵਿਚੋਲਣ ਨਿਰਮਲ ਕੌਰ ਵਾਸੀ ਬਾਗ ਸਿਕੰਦਰ ਥਾਣਾ ਫਤਹਿਗੜ੍ਹ ਸਾਹਿਬ ਤੇ ਲੜਕੀ ਦੇ ਪਰਿਵਾਰ ਵਿੱਚੋਂ ਨਾਬਾਲਗ ਬੱਚੀ ਦੀ ਮਾਤਾ ਬਲਜੀਤ ਕੌਰ ਉਰਫ਼ ਜ਼ੋਤੀ ਵਾਸੀ ਗੋਬਿੰਦਗੜ੍ਹ ਨੂੰ ਮੁਕੱਦਮਾ ਵਿੱਚ ਗ੍ਰਿਫ਼ਤਾਰ ਕੀਤਾ । ਤੁਰੰਤ ਹੀ ਜਦੋਂ ਇਹ ਸਾਰਾ ਵਾਕਿਆ ਜਿਨ੍ਹਾਂ ਮੁਖੀ ਸ੍ਰੀਮਤੀ ਅਮਨੀਤ ਕੌਂਡਲ ਜੀ ਆਈ.ਪੀ.ਐੱਸ . ਐੱਸ.ਐੱਸ.ਪੀ. ਸਾਹਿਬ ਫ਼ਤਹਿਗੜ੍ਹ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਨੇ ਉਸੇ ਵੇਲੇ ਸਬ ਇੰਸਪੈਕਟਰ ਕੁਲਵਿੰਦਰ ਕੌਰ ਇੰਚਾਰਜ਼ ਬਾਲ ਮਿੱਤਰ ਪੁਲਿਸ ਸਟੇਸ਼ਨ ਗੋਬਿੰਦਗੜ੍ਹ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਉਹ ਉਸੇ ਵੇਲੇ ਸਿਵਲ ਪਾਰਜਾਤ ਵਿੱਚ ਜਾ ਕੇ ਨਾਬਾਲਗ ਬੱਚੀ ਨੂੰ ਆਪਣੀ ਕਸਟੱਡੀ ਵਿੱਚ ਲਵੇ ਅਤੇ ਬੱਚੀ ਦੀ , ਜੋ ਵਾਕਿਆ ਹੋਣ ਜਾ ਰਿਹਾ ਸੀ ਉਸ ਸਬੰਧੀ ਕਾਊਂਸਲਿੰਗ ਕਰਕੇ ਉਸ ਨੂੰ ਸਹੀ ਮਾਨਸਿਕ ਦਿਸ਼ਾ ਦਿੱਤੀ ਜਾਵੇ ਅਤੇ ਨਾਬਾਲਗ ਬੱਚੀ ਨੂੰ ਦੱਸਿਆ ਜਾਵੇ ਕਿ ਉਸ ਨੂੰ ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਨਾਬਾਲਗ ਬੱਚੀ ਨਾਲ ਵਤੀਰਾ ਕੀਤਾ ਜਾਵੇ । ਲੇਡੀ ਸਬ ਇੰਸਪੈਕਟਰ ਕੁਲਵਿੰਦਰ ਕੌਰ ਵੱਲੋਂ ਨਾਬਾਲਗ ਬੱਚੀ ਨੂੰ 3hild Welfare 3ommittee (3W3) ਫ਼ਤਹਿਗੜ੍ਹ ਸਾਹਿਬ ਦੇ ਪੇਸ਼ ਕੀਤਾ ਗਿਆ । ਜਿੱਥੇ ਚਾਇਲਡ ਵੈੱਲਫੇਅਰ ਕਮੇਟੀ ਨੇ ਨਾਬਾਲਗ ਬੱਚੀ ਨੂੰ ਉਸ ਦੀ ਮਾਸੀ ਮਨਜੀਤ ਕੌਰ ਪਤਨੀ ਪ੍ਰੇਮ ਸਿੰਘ ਵਾਸੀ ਪਿੰਡ ਬਾਗ ਸਿੰਕਦਰ ਜਿਲਾ ਫਤਹਿਗੜ੍ਹ ਸਾਹਿਬ ਦੇ ਹਵਾਲੇ ਕੀਤਾ ਗਿਆ । ਕਥਿਤ ਦੋਸੀਆਨ ਰਾਮ ਸਰੂਪ ਸਿੰਘ (ਲੜਕਾ) , ਗੁਰਜੰਟ ਸਿੰਘ (ਲੜਕੇ ਦਾ ਪਿਤਾ), ਨਿਰਮਲ ਕੌਰ , ਵਿਚੋਲਣ) ਅਤੇ ਬਲਜੀਤ ਕੌਰ ਉਹ ਜੋਤੀ (ਲੜਕੀ ਦੀ ਮਾਤਾ ਨੂੰ ਅੱਜ ਅਦਾਲਤ ਅਮਲੋਹ ਵਿਖੇ ਪੇਸ਼ ਕੀਤਾ ਗਿਆ । ਅਦਾਲਤ ਵੱਲੋਂ ਉੱਕਤਾਨ ਦੋਸ਼ੀਆਨ ਦਾ 03 ਦਿਨ ਦਾ ਰਿਮਾਂਡ ਪੁਲਿਸ ਦਿੱਤਾ ਗਿਆ ਹੈ । ਦੋਸ਼ੀਆਨ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ ।