ਮਗਨਰੇਗਾ ਤਹਿਤ ਪਿੰਡਾਂ ਵਿੱਚ ਜਨ-ਅੰਦੋਲਨ ਕੋਵਿਡ-19 ਕੈਂਪੇਨ

26

November

2020

ਲੁਧਿਆਣਾ, 26 ਨਵੰਬਰ (ਜੱਗੀ) - ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੰਦੀਪ ਕੁਮਾਰ ਦੀ ਯੋਗ ਅਗਵਾਈ ਹੇਠ ਮਗਨਰੇਗਾ ਸਕੀਮ ਦੇ ਅੰਤਰਗਤ ਕੋਵਿਡ-19 ਤੋ ਬਚਾਅ ਲਈ ਪਿੰਡਾਂ ਵਿੱਚ ਜਨ ਅੰਦੋਲਨ ਕੈਂਪੇਨ ਚਲਾਈ ਜਾ ਰਹੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ ਮਾਹਮਾਰੀ ਦੇ ਚਲਦਿਆ ਜਿੱਥੇ ਬੇਰੁਜ਼ਗਾਰੀ ਵੱਧ ਰਹੀ ਹੈ ਉੱਥੇ ਮਗਨਰੇਗਾ ਸਕੀਮ ਭਾਰਤ ਦੇਸ਼ ਦੇ ਹਰ ਪਿੰਡ ਵਿੱਚ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦੇ ਰਹੀ ਹੈ। ਜ਼ਿਲਾ ਕੁਆਰਡੀਨੇਟਰ ਮਗਨਰੇਗਾ ਸ਼੍ਰੀ ਅਕਾਸ਼ਜੋਤ ਸਿੰਘ ਨੇ ਮਗਨਰੇਗਾ ਅਧੀਨ ਚੱਲ ਰਹੇ ਜਨ ਅੰਦੋਲਣ ਕੋਵਿਡ-19 ਕੈਂਪੇਨ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਲੁਧਿਆਣਾ ਦੇ ਸਾਰੇ ਬੀ.ਡੀ. ਪੀ.ਓ ਦਫਤਰਾਂ ਅਤੇ ਵੱਖ-ਵੱਖ ਪਿੰਡਾਂ ਵਿੱਚ ਪੰਜਾਬ ਸੋਸ਼ਲ ਆਡਿਟ ਯੂਨਿਟ ਦੀਆ ਟੀਮਾਂ ਅਤੇ ਜ਼ਿਲਾ ਲੁਧਿਆਣਾ ਦੇ ਮਗਨਰੇਗਾ ਸਟਾਫ ਵੱਲੋ ਜਨ ਅੰਦੋਲਨ ਕੈਂਪੇਨ ਤਹਿਤ ਪਿੰਡਾਂ ਵਿੱਚ ਲੋਕਾਂ ਨੁੰ ਕੋਵਿਡ-19 ਤੋ ਬਚਾਅ ਲਈ ਸੋਹੰ ਚੁੱਕ ਸਮਾਰੋਹ ਦੌਰਾਨ ਸ਼ਮਾਜਿਕ ਦੂਰੀ ਬਣਾਏ ਰੱਖਣ, ਹੱਥ ਨੂੰ ਸਾਫ ਰੱਖਣ, ਮਾਸਕ ਪਾਉਣ ਅਤੇ ਘਰ ਰਹੋ ਸੁਰੱਖਿਅਤ ਰਹੋ ਸਬੰਧੀ ਸੋਹੰ ਚੁਕਾਈ ਜਾ ਰਹੀ ਹੈ। ਜ਼ਿਕਾਰਯੋਗ ਹੈ ਕਿ ਮਗਨਰੇਗਾ ਸਕੀਮ ਦਿਹਾਤੀ ਵਿਕਾਸ ਦੀ ਇੱਕ ਅਹਿਮ ਸਕੀਮ ਹੈ, ਜਿਸਦੇ ਤਹਿਤ ਪਿੰਡਾਂ ਵਿੱਚ ਵਿਕਾਸ ਦੇ ਬਹੁਤ ਸਾਰੇ ਕੰਮ ਕਰਵਾਏ ਜਾਂਦੇ ਹਨ ਜਿਵੇਂ ਕਿ ਛੱਪੜਾਂ ਦਾ ਨਵੀਨੀਕਰਨ, ਨਹਿਰਾਂ ਅਤੇ ਖਾਲਿਆ ਦਾ ਨਵੀਨੀਕਰਨ, ਗਲੀਆਂ ਨਾਲੀਆਂ ਦੀ ਉਸਾਰੀ, ਪਸ਼ੂਆਂ ਦੇ ਬਾੜੇ, ਪਾਣੀ ਦੀ ਸਾਂਭ-ਸੰਭਾਲ ਦੇ ਕੰਮ, ਸੋਲਿਡ ਵੇਸਟ ਮੈਨੇਜਮੈਂਟ ਪ੍ਰੌਜੈਕਟਸ, ਫਲੱਡ ਪ੍ਰੌਟੈਕਸ਼ਨ ਦੇ ਕੰਮ, ਪਲਾਂਟੇਸ਼ਨ ਆਦਿ।