ਸਟੇਟ ਰਿਫੌਰਮ ਐਕਸ਼ਨ ਪਲਾਨ-2020 ਸਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

26

November

2020

ਫਿਰੋਜ਼ਪੁਰ, 26 ਨਵੰਬਰ (ਪ.ਪ) ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਟੇਟ ਰਿਫੌਰਮ ਐਕਸ਼ਨ ਪਲਾਨ - 2020 ਅਤੇ ਈ.ਓ.ਡੀ.ਬੀ. ਅਧੀਨ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ. ਗੁਰਪਾਲ ਸਿੰਘ ਚਹਿਲ੍ਹ ਆਈ.ਏ.ਐਸ.੍ਹ ਦੀ ਪ੍ਰਧਾਨਗੀ ਹੇਠ ਜ਼ਿਲੇ ਦੇ ਉਦਯੋਗਪਤੀਆਂ ਨੂੰ ਉਦਯੌਗ ਸਥਾਪਿਤ ਕਰਨ ਲਈ ਲੌੜੀਦੀਆਂ ਪ੍ਰਵਾਨਗੀਆਂ ਅਤੇ ਸਹੂਲਤਾਂ ਜੋ ਕਿ ਸਰਕਾਰ ਵਲੋ ਬਣਾਏ ਗਏ ਬਿਜਨਸ ਫਸਟ ਪੋਰਟਲ pbindustries. gov.in ਤਹਿਤ ਸਿੰਗਲ ਵਿੰਡੋ ਅਧੀਨ ਮਹੁੱਈਆ ਕਰਵਾਈਆ ਜਾ ਰਹੀਆ ਸਬੰਧੀ ਜਾਣੂ ਕਰਵਾਉਣ ਸਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਜਿਲੇ ਦੇ ਉਦਯੋਗਪਤੀਆ ਦੇ ਨਾਲ-ਨਾਂਲ ਸਬੰਧਤ ਵਿਭਾਗਾਂ ਦੇ ਅਧਿਕਾਰੀ ਜੋ ਕਿ ਉਦਯੌਗਾਂ ਨੂੰ ਸਥਾਪਿਤ ਹੋਣ ਵਿੱਚ ਲੌੜੀਦੀਆਂ ਮਨਜੂਰੀਆਂ ਜਾਰੀ ਕਰਦੇ ਹਨ ਹਾਜ਼ਰ ਹੋਏ । ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਜੋ ਉਦਯੋਗਪਤੀ ਉਕਤ ਪੋਰਟਲ ਅਧੀਨ ਸੇਵਾਵਾਂ ਅਤੇ ਸਹੂਲਤਾ ਪ੍ਰਾਪਤ ਕਰਦੇ ਹਨ ਉਨ੍ਹਾਂ ਨੂੰ ਇਸ ਪੋਰਟਲ ਸਬੰਧੀ ਯੂਜਰ ਫੀਡ ਬੈਕ ਦੇਣ ਸਬੰਧੀ ਜਾਗਰੂਕ ਕੀਤਾ ਜਾਵੇ ਤਾਂ ਜੋ ਸਰਕਾਰ ਵਲੋ ਉਲੀਕਿਆ ਗਿਆ ਸਟੇਟ ਰਿਫੌਰਮ ਐਕਸ਼ਨ ਪਲਾਨ - 2020 ਅਤੇ ਈ.ਓ.ਡੀ.ਬੀ. ਦਾ ਮਕਸਦ ਪੂਰਾ ਹੋ ਸਕੇ । ਇਸ ਦੇ ਨਾਲ ਹੀ ਮੌਕੇ ਤੇ ਹਾਜ਼ਰ ਹੋਏ ਉਦਯੋਗਤੀਆਂ ਨੇ ਮਸੁ?ਕਲਾਂ ਸਬੰਧੀ ਵੀ ਡਿਪਟੀ ਕਮਿਸ਼ਨਰ ਜੀ ਨੂੰ ਜਾਣੂ ਕਰਵਾਇਆ । ਡਿਪਟੀ ਕਮਿਸ਼ਨਰ ਜੀ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹਲੱ ਕਰਨ ਲਈ ਮਾਮਲਾ ਸਬੰਧਤ ਵਿਭਾਗਾਂ ਦੇ ਉਚ ਅਧਿਕਾਰੀਆਂ ਨਾਲ ਉਠਾਇਆ ਜਾਵੇਗਾ । ਮੀਟਿੰਗ ਦੌਰਾਨ ਸ੍ਰੀਮਤੀ ਸੁ?ਸ਼ਮਾਂ ਕਟਿਆਲ੍ਹ ਜਨਰਲ ਮਨੈਜਰ ਜ਼ਿਲ੍ਹਾਂ ਉਦਯੋਗ ਕੇਦਰ ਫਿਰੋਜ਼ਪੁਰ ਵਲੋ ਇੰਡਸਟਰੀਅਲ ਬਿਜਨਸ ਡਿਵੈਲਪਮੈਟ ਪਾਲਸੀ 2017 ਅਧੀਨ ਜ਼ਿਲੇ ਵਿੱਚ ਸਥਾਪਿਤ ਹੋਣ ਵਾਲੇ ਉਦਯੋਗਾਂ ਲੌੜੀਦੀਆਂ ਰੈਗੂਲਟਰੀ ਕਲੀਅਰਨੈਸ੍ਹ ਅਪਰੂਵਲ ਅਤੇ ਫਿਕਸਲ ਇੰਨਸੈਨਟਿਵ ਸਬੰਧੀ ਜਾਣਕਾਰੀ ਦਿੱਤੀ ਗਈ । ਇਸ ਮੀਟਿੰਗ ਵਿੱਚ ਉਦਯੋਗ ਵਿਭਾਗ ਤੋਂ ਬਲਵੰਤ ਸਿੰਘ ,ਵਿਪਨ ਕੁਮਾਰ ਬਿਜਨਸ ਫੈਸੀਲੀਲੇਟਰ ਅਤੇ ਅਨਿਲ ਕੁਮਾਰ ਹਾਜ਼ਰ ਹੋਏ ।