Arash Info Corporation

ਸਮਾਜਸੇਵੀਆਂ ਤੇ ਦੁਕਾਨਦਾਰਾਂ ਵਲੋਂ ਮਿਲਕੇ ਲੋੜਵੰਦ ਅਪਾਹਜ ਵਿਅਕਤੀ ਦੀ ਕੀਤੀ ਮਦਦ

25

November

2020

ਮਿਲਾਨ/ਸਮਰਾਲਾ, 25 ਨਵੰਬਰ (ਦਲਜੀਤ ਮੱਕੜ/ਸਤਨਾਮ ਮੱਕੜ) - ਕਹਿੰਦੇ ਹਨ ਇਨਸਾਨ ਨੂੰ ਆਪਣੇ ਕਮਾਈ ਵਿੱਚੋਂ ਕੁਝ ਮਾਇਆ ਸਮਾਜ ਸੇਵਾ ਲਈ ਵੀ ਕੱਢਣੀ ਚਾਹੀਦੀ ਹੈ, ਜਿਸ ਨਾਲ ਕਿ ਗਰੀਬਾਂ ਅਤੇ ਜ਼ਰੂਰਤਮੰਦਾਂ ਦਾ ਭਲਾ ਹੋ ਸਕੇ ਅਜਿਹੀ ਇਕ ਕੋਸ਼ਿਸ਼ ਸਮਰਾਲਾ ਵਿਚ ਸਮਾਜ ਸੇਵੀ ਅਤੇ ਦੁਕਾਨਦਾਰਾਂ ਵੱਲੋਂ ਮਿਲ ਕੇ ਕੀਤੀ ਗਈ ਹੈ, ਸਮਰਾਲਾ ਤੋੰ ਕਾਂਗਰਸ ਦੇ ਯੂਥ ਸ਼ਹਿਰੀ ਪ੍ਰਧਾਨ ਤੇ ਸਮਾਜਸੇਵੀ ਸੰਨੀ ਦੂਆ ਤੇ ਸਿੰਮਾ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਥਾਨਕ ਮੁੱਖ ਬਾਜਾਰ ਦੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਲੋੜਵੰਦ ਅਪਾਹਜ ਵਿਅਕਤੀ ਅਜੀਤ ਕੁਮਾਰ ਨੂੰ ਸਰਦੀ ਦੇ ਮੌਸਮ ਤੋਂ ਬਚਣ ਲਈ ਕੰਬਲ, ਕੋਟੀਆਂ, ਕੱਪੜੇ ਆਦਿ ਅਤੇ ਆਉਣ-ਜਾਣ ਦੀ ਸੁਵਿਧਾ ਲਈ ਟ੍ਰਾਈਸਾਇਈਕਲ ਦੇ ਕੇ ਉਸ ਦੀ ਆਰਥਿਕ ਮਦਦ ਕੀਤੀ ਗਈ । ਲੋੜਵੰਦ ਵਿਅਕਤੀ ਨੇ ਟ੍ਰਾਈਸਾਈਕਲ ਤੇ ਲੋੜੀਂਦੀਆਂ ਵਸਤੂਆਂ ਲੈਣ ਉਪਰੰਤ ਦੁਕਾਨਦਾਰਾਂ ਤੇ ਸਮਾਜ ਸੇਵੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਬਾਜ਼ਾਰ ਦੇ ਦੁਕਾਨਦਾਰਾਂ 'ਚ ਜੋਤੀ ਮਰਵਾਹਾ, ਨਿਤਿਨ ਮਰਵਾਹਾ, ਸੁਖਦੇਵ ਸਿੰਘ ਢਿੱਲੋਂ, ਗੋਪਾਲ ਮਰਵਾਹਾ, ਨਿਊ ਵੇ ਡਰਾਈਕਲੀਨਰਜ਼, ਗੋਪੀ ਮਰਵਾਹਾ, ਸ਼ਿਵਮ ਤਿਵਾੜੀ, ਰਾਜ ਦੀ ਹੱਟੀ, ਸ਼ੁਭਮ ਅਤੇ ਬਿੱਲਾ ਖੁੱਲਰ ਆਦਿ ਹਾਜ਼ਰ ਸਨ।