ਅਸਲ ਬੰਦੇ ਸਿੰਗਲ ਟਰੈਕ ਲੈਕੇ ਬਹੁਤ ਛੇਤੀ ਸਰੋਤਿਆਂ ਦੀ ਕਚਹਿਰੀ ਵਿੱਚ ਹੋਵਾਂਗਾ ਹਾਜ਼ਰ - ਗਾਇਕ ਲਾਭ ਹੀਰਾ

24

November

2020

ਲਹਿਰਾਗਾਗਾ,24 ਨਵੰਬਰ (ਜਗਸੀਰ ਲੌਂਗੋਵਾਲ ) - ਪੰਜਾਬੀ ਸੰਗੀਤ ਜਗਤ ਦੇ ਅਨਮੋਲ ਹੀਰੇ ਜਨਾਬ ਲਾਭ ਹੀਰਾ ਕਿਸੇ ਵੀ ਤਰ੍ਹਾਂ ਦੀ ਜਾਣ ਪਹਿਚਾਣ ਤੋਂ ਮੁਹਤਾਜ ਨਹੀਂ ਹਨ ਉਹ ਪਿਛਲੇ ਤੀਹ ਸਾਲ ਤੋਂ ਆਪਣੇ ਸਦਾਬਹਾਰ ਗੀਤਾਂ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰਦੇ ਆ ਰਹੇ ਹਨ ਲਾਭ ਹੀਰਾ ਦੇ ਗੀਤਾਂ ਵਿੱਚ ਹਰੇਕ ਤਰ੍ਹਾਂ ਦੇ ਇਨਸਾਨ ਦਾ ਆਪਣਾ ਨਿੱਜੀ ਜਿੰਦਗੀ ਦਾ ਕਿਰਦਾਰ ਨਜ਼ਰ ਆਉਂਦਾ ਹੈ ਉਨ੍ਹਾਂ ਦੇ ਹਰੇਕ ਗੀਤ ਵਿਚ ਸੱਚਾਈ ਹੱਡ ਬੀਤੀ ਪੇਸ਼ ਕੀਤੀ ਹੁੰਦੀ ਹੈ ਭਾਵੇਂ ਦੋਗਲੇ ਕਿਸਮ ਦੇ ਲੋਕਾਂ ਨੂੰ ਲਾਭ ਹੀਰਾ ਦੇ ਗਾਏ ਗੀਤ ਦੁਖੀ ਕਰਦੇ ਹੋਣ ਪਰ ਹੱਡ ਬੀਤੀਆਂ ਅਤੇ ਕੋੜਾ ਸੱਚ ਆਪਣੇ ਗੀਤਾਂ ਰਾਹੀਂ ਪੇਸ਼ ਕਰਨ ਤੋ ਕਦੇ ਵੀ ਪਿੱਛੇ ਨਹੀਂ ਹੱਟਦਾ । ਪਿਛਲੇ ਦਿਨੀਂ ਆਏ ਆਪਣੇ ਸਿੰਗਲ ਟਰੈਕ ਦੱਲਪੁਣਾ ਦੀ ਕਾਮਯਾਬੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਲਾਭ ਹੀਰਾ ਨੇ ਦੱਸਿਆ ਕਿ ਮੇਰੇ ਨਵੇਂ ਸਿੰਗਲ ਟਰੈਕ ਅਸਲ ਬੰਦੇ ਨੂੰ ਬਹੁਤ ਵਧੀਆ ਸ਼ਬਦਾਂ ਵਿੱਚ ਕਲਮਬੰਦ ਕੀਤਾ ਹੈ ਗੀਤਕਾਰ ਜਤਿੰਦਰ ਧੂੜਕੋਟ ਨੇ ਇਸ ਗੀਤ ਦਾ ਸੰਗੀਤ ਪ੍ਰਸਿਧ ਸੰਗੀਤਕਾਰ ਨਿੰਮਾ ਵਿਰਕ ਨੇ ਤਿਆਰ ਕੀਤਾ ਹੈ ਇਸ ਗੀਤ ਦੀ ਵੀਡੀਓ ਪ੍ਰਸਿੱਧ ਡਇਰੈਕਟਰ ਲਾਡੀ ਚੀਮਾ ਦੀ ਟੀਮ ਨੇ ਤਿਆਰ ਕੀਤੀ ਹੈ ਗੀਤ ਅਸਲ ਬੰਦੇ ਨੂੰ ਰੀਲੀਜ ਕੀਤਾ ਹੈ ਨਾਮੀ ਕੰਪਨੀ ਰਾਏ ਬੀਟ ਦੀ ਸ਼ਾਨਦਾਰ ਪੇਸ਼ਕਸ਼ ਹੈ। ਉਨ੍ਹਾਂ ਕਿਹਾ ਕਿ ਮੈ ਆਪਣੇ ਰੱਬ ਵਰਗੇ ਸਰੋਤਿਆਂ ਦੀਆਂ ਦੁਆਵਾਂ ਅਤੇ ਪਿਆਰ ਬਜੁਰਗਾਂ ਦੇ ਅਸ਼ੀਰਵਾਦ ਦੀ ਬਦੌਲਤ ਸੰਗੀਤ ਜਗਤ ਵਿੱਚ ਅੱਜ ਵੀ ਸਥਾਪਿਤ ਹਾਂ ਮੈਂ ਪੰਜਾਬੀ ਸੱਭਿਆਚਾਰ ਦੀ ਸੇਵਾ ਨਿਰੰਤਰ ਕਰਦਾ ਰਹਾਂਗਾ ਮੈਨੂੰ ਆਪਣੇ ਚਾਹੁਣ ਵਾਲੇ ਸਰੋਤਿਆਂ ਤੋਂ ਆਸ ਹੈ ਕਿ ਉਹ ਮੇਰੇ ਨਵੇਂ ਸਿੰਗਲ ਟਰੈਕ ਅਸਲ ਬੰਦੇ ਨੂੰ ਵੀ ਰੱਜਵਾ ਪਿਆਰ ਦੇਣਗੇ ।