ਲਾਰਡ ਨਾਜ਼ਿਰ ਅਹਿਮਦ ਨੂੰ ਸ਼ਰਮਨਾਕ ਕਾਰੇ ਕਾਰਨ ਇੰਗਲੈਂਡ ਦੀ ਸੰਸਦ ਤੋਂ ਅਸਤੀਫ਼ਾ ਦੇਣਾ ਪਿਆ - ਇੰਡੀਅਨ ਕਮਿਊਨਿਟੀ ਇਨ ਇਟਾਲੀਆ

18

November

2020

ਮਿਲਾਨ, 18 ਨਵੰਬਰ (ਦਲਜੀਤ ਮੱਕੜ) ਲਾਰਡ ਨਾਜ਼ਿਰ ਅਹਿਮਦ ਜੋ ਕਿ ਪਿਛਲੇ 20 ਸਾਲਾਂ ਤੋਂ ਇੰਗਲੈਂਡ ਦੇ ਸੰਸਦ ਦੇ ਉਪਰਲੇ ਸਦਨ ਹਾਊਸ ਆਫ ਲਾਰਡਜ਼ ਦਾ ਮੈਂਬਰ ਸੀ, ਅਤੇ ਉਸ ਦੁਆਰਾ ਇਕ ਔਰਤ ਨਾਲ ਕੀਤਾ ਜਬਰ ਜਨਾਹ ਕਰਕੇ ਉਸ ਨੂੰ ਇਸ ਅਹੁਦੇ ਤੋਂ ਲਾਹਿਆ ਗਿਆ, ਇੰਡੀਅਨ ਕਮਿਊਨਿਟੀ ਇਨ ਇਟਾਲੀਆ ਦੇ ਮੈਂਬਰਾਂ ਨੇ ਇਸ ਸੰਬੰਧ ਦੱਸਿਆ ਕਿ ਲਾਰਡ ਨਾਜ਼ਿਰ ਅਹਿਮਦ ਯੂ ਕੇ ਤੋਂ ਕਸ਼ਮੀਰ ਦੇ ਲਈ ਭਾਰਤ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਇਟਲੀ ਦੇ ਸ਼ਹਿਰ ਬ੍ਰੇਸ਼ੀਆ ਵੀ ਆਇਆ ਸੀ, ਇਨ੍ਹਾਂ ਨੂੰ ਇੰਗਲੈਂਡ ਵਰਗੇ ਦੇਸ਼ ਵਿੱਚ ਉੱਚ ਅਹੁਦਿਆਂ ਤੇ ਰਹਿੰਦੇ ਹੋਏ ਵੀ ਅਜਿਹੇ ਕਾਰੇ ਕਰਨਾ ਸ਼ਰਮਨਾਕ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਅਹੁਦਿਆਂ ਦੀ ਦੁਰਵਰਤੋਂ ਕਰਨਾ ਇਨਸਾਨ ਨੂੰ ਸ਼ੋਭਾ ਨਹੀਂ ਦਿੰਦਾ, ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਾਕਿਸਤਾਨ ਭਾਰਤ ਨੂੰ ਹਮੇਸ਼ਾ ਹੀ ਅਤਿਵਾਦ ਦਾ ਡਰ ਦਿਖਾ ਕੇ ਕਸ਼ਮੀਰ ਉੱਤੇ ਆਪਣਾ ਕਬਜ਼ਾ ਜਮਾਉਣਾ ਚਾਹੁੰਦਾ ਹੈ ਉਸੇ ਤਰ੍ਹਾਂ ਲਾਰਡ ਨਾਜ਼ਿਰ ਅਹਿਮਦ ਨੇ ਆਪਣੇ ਅਹੁਦੇ ਦਾ ਫ਼ਾਇਦਾ ਚੁੱਕਦਿਆਂ ਇੱਕ ਔਰਤ ਨਾਲ ਜਬਰ ਜਨਾਹ ਕੀਤਾ, ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਲਾਰਡ ਨਾਜ਼ਿਰ ਅਹਿਮਦ ਮੂਲ ਰੂਪ ਵਿੱਚ ਪਾਕਿਸਤਾਨੀ ਹੈ।