ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ ਪੁਰਬ ਨੂੰ ਸਮਰਪਿਤ ਬਲਾਕ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਸਫਲਤਾ ਪੂਰਵਕ ਸੰਪੰਨ

18

November

2020

ਪਠਾਨਕੋਟ, 18 ਨਵੰਬਰ (ਪ.ਪ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ 'ਚ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਪ੍ਰਤੀਯੋਗਿਤਾਵਾਂ ਦੀ ਬਲਾਕ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਸਫਲਤਾ ਪੂਰਵਕ ਸੰਪੰਨ ਹੋ ਗਏ ਹਨ। ਵਿਭਾਗ ਵੱਲੋਂ ਬਲਾਕ ਪੱਧਰ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ 'ਚ ਚੱਲ ਰਹੇ ਸੁੰਦਰ ਮੁਕਾਬਲਿਆਂ ਵਿੱਚ ਜਿਲ੍ਹਾ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ 'ਚ ਹਿੱਸਾ ਲਿਆ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਜਗਜੀਤ ਸਿੰਘ ਅਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਬਲਦੇਵ ਰਾਜ ਨੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਈ ਗਈ ਬਲਾਕ ਪੱਧਰੀ ਪ੍ਰਤੀਯੋਗਿਤਾ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਦੱਸਿਆ ਕਿ ਬਲਾਕ ਪੱਧਰ ਦੇ ਜੇਤੂ ਵਿਦਿਆਰਥੀ ਇਸ ਤੋਂ ਬਾਅਦ ਜਿਲ੍ਹਾ ਪੱਧਰ 'ਤੇ ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਭਾਗ ਲੈਣਗੇ। ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਗਜੀਤ ਸਿੰਘ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਦੱਸਿਆ ਕਿ ਪ੍ਰਾਇਮਰੀ ਵਰਗ ਦੇ ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੋਹ ਦੀ ਪੰਜਵੀਂ ਕਲਾਸ ਦੀ ਵਿਦਿਆਰਥਣ ਨੰਦਨੀ ਪੁੱਤਰੀ ਸੋਹਨ ਸਿੰਘ ਨੇ ਬਲਾਕ ਧਾਰ-2 ਵਿੱਚੋਂ ਪਹਿਲਾਂ ਸਥਾਨ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਫਤਿਹਗੜ• ਦੀ ਪੰਜਵੀਂ ਦੀ ਵਿਦਿਆਰਥਣ ਵਰਸਾ ਪੁੱਤਰੀ ਸੋਹਣ ਲਾਲ ਨੇ ਬਲਾਕ ਪਠਾਨਕੋਟ-1 ਵਿੱਚੋਂ ਪਹਿਲਾ ਸਥਾਨ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਐਮਾਂ ਚੰਗਾ ਦੀ ਪੰਜਵੀਂ ਦੀ ਵਿਦਿਆਰਥਣ ਈਸਾ ਚੌਧਰੀ ਪੁੱਤਰੀ ਲਲਿਤ ਕੁਮਾਰ ਨੇ ਬਲਾਕ ਪਠਾਨਕੋਟ-1 ਵਿੱਚੋਂ ਦੂਜਾ ਸਥਾਨ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੋਬਿੰਦਸਰ ਦੀ ਪੰਜਵੀ ਦੀ ਵਿਦਿਆਰਥਣ ਤਮੰਨਾ ਪੁੱਤਰੀ ਰਾਕੇਸ ਕੁਮਾਰ ਨੇ ਬਲਾਕ ਪਠਾਨਕੋਟ-2 ਵਿੱਚੋਂ ਪਹਿਲਾ ਸਥਾਨ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲਿਕਪੁਰ ਦੀ ਪੰਜਵੀ ਦੀ ਵਿਦਿਆਰਥਣ ਸਪਾਲੀ ਪੁੱਤਰੀ ਪ੍ਰਹਲਾਦ ਸਿੰਘ ਨੇ ਬਲਾਕ ਪਠਾਨਕੋਟ-2 ਵਿੱਚੋ ਦੂਜਾ ਸਥਾਨ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਿਆਲੀ ਦੀ ਤੀਜੀ ਦੀ ਵਿਦਿਆਰਥਣ ਰੀਆ ਪੁੱਤਰੀ ਕਿਸਨ ਨਾਥ ਨੇ ਬਲਾਕ ਪਠਾਨਕੋਟ-3 ਵਿੱਚੋਂ ਪਹਿਲਾ ਸਥਾਨ, ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਸਿਆਲੀ ਦੀ ਤੀਜੀ ਦੀ ਵਿਦਿਆਰਥਣ ਹਰਪ੍ਰੀਤ ਪੁੱਤਰੀ ਜੋਗਿੰਦਰ ਪਾਲ ਨੇ ਬਲਾਕ ਪਠਾਨਕੋਟ-3 ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਜਦਕਿ ਮਿਡਲ ਵਰਗ ਦੇ ਵਿਸੇਸ ਲੋੜਾਂ ਵਾਲੇ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਿਆਲਾ ਦੀ ਅਠਵੀਂ ਦੀ ਵਿਦਿਆਰਥਣ ਪ੍ਰਭਜੀਤ ਕੌਰ ਪੁੱਤਰੀ ਸੁਰਜੀਤ ਸਿੰਘ ਨੇ ਬਲਾਕ ਪਠਾਨਕੋਟ-3 ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਦਕਿ ਸੈਕੰਡਰੀ ਵਰਗ ਦੇ ਵਿਸੇਸ ਲੋੜਾਂ ਵਾਲੇ ਵਰਗ ਵਿੱਚੋਂ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਿਆਲਾ ਦੀ ਨੌਵੀਂ ਦੀ ਵਿਦਿਆਰਥਣ ਪੂਜਾ ਪੁੱਤਰੀ ਰਮੇਸ ਕੁਮਾਰ ਨੇ ਬਲਾਕ ਪਠਾਨਕੋਟ-3 ਵਿੱਚੋਂ ਪਹਿਲਾ ਸਥਾਨ ਕੀਤਾ ਹੈ। ਮਿਡਲ ਵਰਗ ਦੇ ਜਨਰਲ ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਸਰਕਾਰੀ ਮਿਡਲ ਸਕੂਲ ਮੁੱਠੀ ਦੇ ਅਠਵੀਂ ਦੇ ਵਿਦਿਆਰਥੀ ਦਲਜੀਤ ਰਸੋਤਰਾ ਪੁੱਤਰ ਪ੍ਰਬੋਧ ਲਾਲ ਨੇ ਬਲਾਕ ਬਮਿਆਲ ਵਿੱਚੋਂ ਪਹਿਲਾ ਸਥਾਨ, ਸਰਕਾਰੀ ਮਿਡਲ ਸਕੂਲ ਫਰਵਾਲ ਦੀ ਅਠਵੀਂ ਦੀ ਵਿਦਿਆਰਥਣ ਜੋਬਨਪ੍ਰੀਤ ਕੌਰ ਪੁੱਤਰੀ ਕਸਮੀਰ ਸਿੰਘ ਨੇ ਬਲਾਕ ਬਮਿਆਲ ਵਿੱਚੋਂ ਦੂਜਾ ਸਥਾਨ, ਸਰਕਾਰੀ ਮਿਡਲ ਸਕੂਲ ਤਰ੍ਰੇਟੀ ਦੀ ਛੇਵੀਂ ਦੀ ਵਿਦਿਆਰਥਣ ਅਕਸਰਾ ਪੁੱਤਰੀ ਪਵਨ ਕੁਮਾਰ ਨੇ ਬਲਾਕ ਧਾਰ-1 ਵਿਚੋਂ ਪਹਿਲਾ ਸਥਾਨ, ਸਰਕਾਰੀ ਮਿਡਲ ਸਕੂਲ ਦਰੰਗਕੋਠੀ ਦੀ ਅਠਵੀਂ ਦੀ ਵਿਦਿਆਰਥਣ ਨਿਹਾਰਿਕਾ ਪੁੱਤਰੀ ਗੁਰਦੇਵ ਸਿੰਘ ਨੇ ਬਲਾਕ ਧਾਰ-1 ਵਿੱਚੋਂ ਦੂਜਾ ਸਥਾਨ, ਸਰਕਾਰੀ ਮਿਡਲ ਸਕੂਲ ਨਵਾਂ ਪਿੰਡ ਦੇ ਅਠਵੀਂ ਦੇ ਵਿਦਿਆਰਥੀ ਕਿਰਨ ਪੁੱਤਰ ਅਜੀਤ ਕੁਮਾਰ ਨੇ ਬਲਾਕ ਧਾਰ-2 ਵਿੱਚੋਂ ਪਹਿਲਾ ਸਥਾਨ, ਸਰਕਾਰੀ ਮਿਡਲ ਸਕੂਲ ਮਿਰਜਾਪੁਰ ਦੀ ਛੇਵੀਂ ਦੀ ਵਿਦਿਆਰਥਣ ਭਾਵਨਾ ਪੁੱਤਰੀ ਮਹੇਸ ਕੁਮਾਰ ਨੇ ਬਲਾਕ ਧਾਰ-2 ਦੇ ਵਿੱਚੋਂ ਦੂਜਾ ਸਥਾਨ, ਸਰਕਾਰੀ ਮਿਡਲ ਸਕੂਲ ਢੋਲੋਵਾਲ ਦੇ ਛੇਵੀਂ ਦੀ ਵਿਦਿਆਰਥਣ ਮਨਪ੍ਰੀਤ ਪੁੱਤਰੀ ਵਿਜੇ ਕੁਮਾਰ ਨੇ ਬਲਾਕ ਨਰੋਟ ਜੈਮਲ ਸਿੰਘ ਵਿਚੋਂ ਪਹਿਲਾ ਸਥਾਨ, ਸਰਕਾਰੀ ਮਿਡਲ ਸਕੂਲ ਰਤਨਗੜ• ਦੇ ਅਠਵੀਂ ਦੇ ਵਿਦਿਆਰਥੀ ਰੋਹਿਤ ਕੁਮਾਰ ਪੁੱਤਰ ਕੇਵਲ ਰਾਜ ਨੇ ਬਲਾਕ ਨਰੋਟ ਜੈਮਲ ਸਿੰਘ ਵਿਚੋਂ ਦੂਜਾ ਸਥਾਨ, ਸਰਕਾਰੀ ਮਿਡਲ ਸਕੂਲ ਕੁੰਡੇ ਫਿਰੋਜਪੁਰ ਦੇ ਅਠਵੀਂ ਦੇ ਵਿਦਿਆਰਥੀ ਕਰਨ ਕੁਮਾਰ ਪੁੱਤਰ ਅਸਵਨੀ ਕੁਮਾਰ ਨੇ ਬਲਾਕ ਪਠਾਨਕੋਟ-1 ਵਿੱਚੋਂ ਪਹਿਲਾ ਸਥਾਨ, ਸਰਕਾਰੀ ਮਿਡਲ ਸਕੂਲ ਸਿੰਬਲੀ ਗੁਜਰਾਂ ਦੀ ਸਤਵੀਂ ਦੀ ਵਿਦਿਆਰਥਣ ਡਿੰਪਲ ਕੁਮਾਰੀ ਪੁੱਤਰੀ ਭਜਨ ਲਾਲ ਨੇ ਬਲਾਕ ਪਠਾਨਕੋਟ-1 ਵਿੱਚੋਂ ਦੂਜਾ ਸਥਾਨ, ਸਰਕਾਰੀ ਮਿਡਲ ਸਕੂਲ ਝੱਖਵਾਰ ਜੋਗਿਆਂ ਦੀ ਅਠਵੀਂ ਦੀ ਵਿਦਿਆਰਥਣ ਸਾਨੀਆ ਪੁੱਤਰੀ ਬਲਕਾਰ ਚੰਦ ਨੇ ਬਲਾਕ ਪਠਾਨਕੋਟ-2 ਵਿੱਚੋਂ ਪਹਿਲਾ ਸਥਾਨ, ਸਰਕਾਰੀ ਮਿਡਲ ਸਕੂਲ ਜਸਵਾਲੀ ਦੀ ਅਠਵੀਂ ਦੀ ਵਿਦਿਆਰਥਣ ਰਜਨੀ ਦੇਵੀ ਪੁੱਤਰੀ ਜੋਗਰਾਜ ਨੇ ਬਲਾਕ ਪਠਾਨਕੋਟ-2 ਵਿੱਚੋਂ ਦੂਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਿਆਲਾ ਦੀ ਅਠਵੀਂ ਦੀ ਵਿਦਿਆਰਥਣ ਰੇਸਮਾ ਪੁੱਤਰੀ ਮੁਨੀ ਲਾਲ ਨੇ ਬਲਾਕ ਪਠਾਨਕੋਟ-3 ਵਿੱਚੋਂ ਪਹਿਲਾ ਸਥਾਨ, ਸਹੀਦ ਮੱਖਣ ਸਿੰਘ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਦੀ ਸਤਵੀਂ ਦੀ ਵਿਦਿਆਰਥਣ ਭੂਮਿਕਾ ਪੁੱਤਰੀ ਸਾਮ ਲਾਲ ਨੇ ਬਲਾਕ ਪਠਾਨਕੋਟ-3 ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਸੈਕੰਡਰੀ ਵਰਗ ਦੇ ਸੁੰਦਰ ਲਿਖਾਈ ਮੁਕਾਬਲਿਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਮਿਆਲ ਦੀ ਦਸਵੀਂ ਦੀ ਵਿਦਿਆਰਥਣ ਪਲਕ ਦੇਵੀ ਪੁੱਤਰੀ ਧਾਰੋ ਰਾਮ ਨੇ ਬਲਾਕ ਬਮਿਆਲ ਵਿੱਚੋਂ ਪਹਿਲਾਂ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥਲੌਰ ਦੀ ਬਾਰਵੀਂ ਦੀ ਵਿਦਿਆਰਥਣ ਮੁਸਕਾਨ ਸੈਣੀ ਪੁੱਤਰੀ ਸੁਖਵਿੰਦਰ ਸਿੰਘ ਨੇ ਬਲਾਕ ਬਮਿਆਲ ਵਿੱਚੋਂ ਦੂਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਨੇਰਾ ਦੀ ਬਾਰਵੀਂ ਦੀ ਵਿਦਿਆਰਥਣ ਪੂਜਾ ਦੇਵੀ ਪੁੱਤਰੀ ਰਵਿੰਦਰ ਕੁਮਾਰ ਨੇ ਬਲਾਕ ਧਾਰ-1 ਵਿੱਚੋਂ ਪਹਿਲਾਂ ਸਥਾਨ, ਸਰਕਾਰੀ ਹਾਈ ਸਕੂਲ ਭਟਵਾਂ ਦੇ ਦਸਵੀਂ ਦੇ ਵਿਦਿਆਰਥੀ ਇੰਦਰ ਸਿੰਘ ਪੁੱਤਰ ਰਾਕੇਸ ਕੁਮਾਰ ਨੇ ਬਲਾਕ ਧਾਰ-1 ਵਿੱਚੋਂ ਦੂਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਧੋਪੁਰ ਕੈਂਟ ਦੀ ਦਸਵੀਂ ਦੀ ਵਿਦਿਆਰਥਣ ਮੀਨਾਕਸੀ ਦੇਵੀ ਪੁੱਤਰੀ ਸੁਖਦੇਵ ਰਾਜ ਨੇ ਬਲਾਕ ਧਾਰ-2 ਵਿੱਚੋਂ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜਪੁਰ ਕਲਾਂ ਦੀ ਦਸਵੀਂ ਦੀ ਵਿਦਿਆਰਥਣ ਵੰਸਿਕਾ ਪੁੱਤਰੀ ਬਿਸਨ ਦਾਸ ਨੇ ਬਲਾਕ ਧਾਰ-2 ਵਿੱਚੋਂ ਦੂਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀੜੀ ਖੁਰਦ ਦੀ ਗਿਆਰਵੀਂ ਦੀ ਵਿਦਿਆਰਥਣ ਸੰਦੀਪ ਕੌਰ ਪੁੱਤਰੀ ਯਸਪਾਲ ਨੇ ਬਲਾਕ ਨਰੋਟ ਜੈਮਲ ਸਿੰਘ ਵਿੱਚੋਂ ਪਹਿਲਾਂ ਸਥਾਨ, ਸਰਕਾਰੀ ਹਾਈ ਸਕੂਲ ਸੋਹੜਾ ਕਲਾਂ ਦੀ ਨੌਵੀਂ ਦੀ ਵਿਦਿਆਰਥਣ ਮਾਨਸੀ ਪੁੱਤਰੀ ਯਸਪਾਲ ਪਾਲ ਨੇ ਬਲਾਕ ਨਰੋਟ ਜੈਮਲ ਸਿੰਘ ਵਿੱਚੋਂ ਦੂਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਦੀ ਦਸਵੀਂ ਦੀ ਵਿਦਿਆਰਥਣ ਗੁਰਸਰਨ ਕੌਰ ਪੁੱਤਰੀ ਮਹਿੰਦਰ ਸਿੰਘ ਨੇ ਬਲਾਕ ਪਠਾਨਕੋਟ-1 ਵਿੱਚੋਂ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਮਾਨੰਦ ਦੇ ਗਿਆਰ•ਵੀਂ ਦੀ ਵਿਦਿਆਰਥਣ ਸਰਬਜੀਤ ਕੌਰ ਪੁੱਤਰੀ ਰਣਜੀਤ ਸਿੰਘ ਨੇ ਬਲਾਕ ਪਠਾਨਕੋਟ-1 ਵਿੱਚੋਂ ਦੂਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਦੀ ਦਸਵੀਂ ਦੀ ਵਿਦਿਆਰਥਣ ਨਾਰਗਿਸ ਸਰਮਾ ਪੁੱਤਰੀ ਰਾਮ ਸਵਰੂਪ ਨੇ ਬਲਾਕ ਪਠਾਨਕੋਟ-2 ਵਿੱਚੋਂ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਮੈਹਰਾ ਦੀ ਬਾਰਵੀਂ ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਬਲਰਾਜ ਸਿੰਘ ਨੇ ਬਲਾਕ ਪਠਾਨਕੋਟ-2 ਵਿੱਚੋਂ ਦੂਜਾ ਸਥਾਨ, ਸਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਦੀ ਨੌਵੀਂ ਦੀ ਵਿਦਿਆਰਥਣ ਮਾਨਸੀ ਪੁੱਤਰੀ ਦਵਿੰਦਰ ਕੁਮਾਰ ਨੇ ਬਲਾਕ ਪਠਾਨਕੋਟ-3 ਵਿੱਚੋਂ ਪਹਿਲਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਿਆਲਾ ਦੀ ਦਸਵੀਂ ਦੀ ਵਿਦਿਆਰਥਣ ਪਲਵੀਂ ਪੁੱਤਰੀ ਬਲਬੀਰ ਚੰਦ ਨੇ ਬਲਾਕ ਪਠਾਨਕੋਟ-3 ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ।