Arash Info Corporation

ਐਤਕੀਂ ਬਿਲਾਸਪੁਰ (ਯਮੁਨਾਨਗਰ) ਵਿਖੇ ਸ਼੍ਰੀ ਕਪਾਲ ਮੋਚਨ - ਸ਼੍ਰੀ ਆਦਬਦ੍ਰੀ ਮੇਲਾ ਨਹੀਂ ਲੱਗੇਗਾ

18

November

2020

ਲੁਧਿਆਣਾ, 18 ਨਵੰਬਰ (ਕੁਲਦੀਪ ਸਿੰਘ) ਹਰ ਸਾਲ ਬਿਲਾਸਪੁਰ (ਯਮੁਨਾਨਗਰ) ਵਿਖੇ ਲੱਗਣ ਵਾਲਾ ਸ਼੍ਰੀ ਕਪਾਲ ਮੋਚਨ - ਸ਼੍ਰੀ ਆਦਬਦ੍ਰੀ ਮੇਲਾ ਇਸ ਵਾਰ ਨਹੀਂ ਲੱਗੇਗਾ। ਇਸ ਸਬੰਧੀ ਯਮੁਨਾਨਗਰ ਦੇ ਡਿਪਟੀ ਕਮਿਸ਼ਨਰ ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਯਮੁਨਾਨਗਰ ਦੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਇਹ ਫੈਸਲਾ ਕਰੋਨਾ ਦੇ ਸੰਕਰਮਣ ਨੂੰ ਰੋਕਣ ਲਈ ਲਿਆ ਹੈ। ਉਹਨਾਂ ਦੱਸਿਆ ਕਿ ਹਰ ਸਾਲ ਕੱਤਕ ਦੀ ਮੱਸਿਆ ਨੂੰ ਲਗਾਏ ਜਾਂਦੇ ਇਸ ਭਾਰੀ ਮੇਲੇ ਵਿੱਚ ਦੇਸ਼ ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਸ਼ਰਧਾਲੂ ਸ਼ਿਰਕਤ ਕਰਦੇ ਹਨ, ਜੋ ਇਸ ਵਾਰ ਸੰਭਵ ਨਹੀਂ ਹੋ ਸਕੇਗਾ। ਸ਼੍ਰੀ ਸ਼ਰਮਾ ਨੇ ਜ਼ਿਲ੍ਹਾ ਲੁਧਿਆਣਾ ਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਇਸ ਸਾਲ ਮੇਲੇ ਵਿੱਚ ਇਸ਼ਨਾਨ, ਪੂਜਾ ਕਰਨ ਆਦਿ ਲਈ ਨਾ ਜਾਣ।