Arash Info Corporation

ਬਜ਼ੁਰਗਾਂ ਨੂੰ ਬਿਰਧ ਆਸ਼ਰਮਾ 'ਚ ਭੇਜਣ ਲਈ ਮਜਬੂਰ ਕਰਨਾ ਚਿੰਤਾਜਨਤਕ ਅਤੇ ਸ਼ਰਮਨਾਕ : ਬਰਾੜ

18

November

2020

ਕੋਟਕਪੂਰਾ, 18 ਨਵੰਬਰ (ਪ.ਪ) ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਵਲੋਂ ਸਥਾਨਕ ਸਿੱਖਾਂਵਾਲਾ ਰੋਡ 'ਤੇ ਸਥਿੱਤ ਵੀਰ ਜਲੰਧਰ ਸਿੰਘ ਦੀ ਯਾਦ 'ਚ ਬਣੇ ਬਿਰਧ ਆਸ਼ਰਮ 'ਚ ਰਹਿੰਦੇ ਬੇਸਹਾਰਾ ਬਜੁਰਗਾਂ ਨਾਲ ਫਲ-ਫਰੂਟ ਅਤੇ ਮਠਿਆਈ ਵੰਡ ਕੇ ਬਾਲ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸੰਦੀਪ ਸਿੰਘ ਸੰਨੀ ਬਰਾੜ ਓਐਸਡੀ ਮੁੱਖ ਮੰਤਰੀ ਪੰਜਾਬ ਅਤੇ ਵਿਸ਼ੇਸ਼ ਮਹਿਮਾਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਕਲੱਬ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਅੱਜ ਉੱਚ ਅਧਿਕਾਰੀਆਂ ਵਜੋਂ ਜਾਣੇ ਜਾਂਦੇ ਅਰਥਾਤ ਉੱਚੀਆਂ ਸਰਕਾਰੀ ਪੋਸਟਾਂ 'ਤੇ ਬੈਠੇ ਵਿਅਕਤੀਆਂ ਜਾਂ ਆਰਥਿਕ ਪੱਖੋਂ ਮਜਬੂਤ ਪਰਿਵਾਰਾਂ ਵਲੋਂ ਆਪਣੇ ਬਜੁਰਗਾਂ ਦਾ ਨਿਰਾਦਰ ਕਰਕੇ ਉਨਾਂ ਨੂੰ ਬਿਰਧ ਆਸ਼ਰਮਾ 'ਚ ਭੇਜਣ ਵਾਲਾ ਰੁਝਾਨ ਦੁਖਦਾਇਕ, ਅਫਸੋਸਨਾਕ ਅਤੇ ਚਿੰਤਾਜਨਕ ਹੀ ਨਹੀਂ ਬਲਕਿ ਸ਼ਰਮਨਾਕ ਹੈ। ਡਿਪਟੀ ਡਿਸਟਿਕ ਗਵਰਨਰ ਸੁਰਜੀਤ ਸਿੰਘ ਘੁਲਿਆਣੀ ਨੇ ਉਚੇਚੇ ਤੌਰ 'ਤੇ ਪੁੱਜੇ ਰੀਜ਼ਨ ਐਡਮਿਸਟ੍ਰੇਟਰ ਰਜਿੰਦਰ ਸਿੰਘ ਸਰਾਂ ਅਤੇ ਜ਼ੋਨਲ ਚੇਅਰਮੈਨ ਨਰਜਿੰਦਰ ਸਿੰਘ ਖਾਰਾ ਸਮੇਤ ਸਾਰੇ ਮਹਿਮਾਨਾ, ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ ਉਨਾ ਦਾ ਧੰਨਵਾਦ ਕੀਤਾ। ਕਲੱਬ ਦੇ ਪ੍ਰਧਾਨ ਬੀਰਇੰਦਰਪਾਲ ਸ਼ਰਮਾ ਅਤੇ ਡਾ ਸੁਨੀਲ ਛਾਬੜਾ ਨੇ ਦੇਸ਼ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ 'ਚ ਵਸਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਜੁਰਗ ਮਾਪਿਆਂ ਨੂੰ ਬਿਰਧ ਆਸ਼ਰਮਾ 'ਚ ਜਾਣ ਲਈ ਮਜਬੂਰ ਨਾ ਕਰਨ। ਵਿਜੈ ਕੁਮਾਰ ਟੀਟੂ, ਮਨਜੀਤ ਸਿੰਘ ਲਵਲੀ, ਵਿਜੈ ਝਾਂਜੀ ਅਤੇ ਮਨਜੀਤ ਸਿੰਘ ਔਲਖ ਮੁਤਾਬਿਕ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਸਮੇਤ ਸਾਰੇ ਮਹਿਮਾਨਾ ਨੇ ਬਜੁਰਗਾਂ ਨਾਲ ਦੁੱਖ-ਸੁੱਖ ਸਾਂਝਾ ਕਰਦਿਆਂ ਉਨਾਂ ਨੂੰ ਬਾਲ ਦਿਵਸ ਅਤੇ ਦੀਵਾਲੀ ਦੀ ਖੁਸ਼ੀ ਸਾਂਝੀ ਕੀਤੀ ਤੇ ਉਨਾਂ ਨੂੰ ਉਕਤ ਤਿਉਹਾਰਾਂ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ। ਉਪਰੰਤ ਕਲੱਬ ਵਲੋਂ ਗੋਪਾਲ ਗਊਸ਼ਾਲਾ 'ਚ ਗਊਆਂ ਲਈ ਹਰਾ ਚਾਰਾ/ਗੁੜ ਦੀ ਸੇਵਾ ਕੀਤੀ ਗਈ ਅਤੇ ਗਊਸ਼ਾਲਾ 'ਚ ਕੰਮ ਕਰ ਰਹੇ ਕਾਮਿਆਂ ਨੂੰ ਵੀ ਫਲ ਅਤੇ ਮਠਿਆਈ ਵੰਡੀ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਤਰਲੋਚਨ ਸਿੰਘ ਮੱਕੜ, ਗੁਰਦੀਪ ਸਿੰਘ ਪ੍ਰਧਾਨ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਅਮਰਦੀਪ ਸਿੰਘ ਮੀਤਾ, ਅਨੰਤਦੀਪ ਸਿੰਘ ਰੋਮਾ ਬਰਾੜ ਸਮੇਤ ਹੋਰ ਵੀ ਅਨੇਕਾਂ ਪਤਵੰਤੇ ਹਾਜਰ ਸਨ।