ਅੱਜ ਦੇ ਨੌਜਵਾਨ ਦੀ ਸੋਚ

18

November

2020

ਅੱਜ ਦੇ ਨੌਜਵਾਨਾਂ ਦੀ ਸੋਚ ਬਹੁਤ ਅਲੱਗ ਹੈ।ਉਹ ਦੁਨੀਆਂ ਵਿੱਚ ਕੁਝ ਵੱਖਰਾ ਤੇ ਨਵਾਂ ਕਰਨ ਦੀ ਚਾਹ ਰੱਖਦੇ ਹਨ।ਇਸ ਲਈ ਉਹ ਹਰ ਰੋਜ਼ ਕੁਝ ਨਾ ਕੁਝ ਸਿਰਜਨ ਦੀ ਕੋਸ਼ਿਸ਼ ਕਰਦੇ ਹਨ। ਤਾਂ ਜੋ ਆਪਣੇ ਸਮਾਜ ਲਈ ਨਵਾਂ ਕਰ ਸਕਣ ਤੇ ਆਪਣੀ ਪਛਾਣ ਬਣਾ ਸਕਣ।ਅੱਜ ਦੀ ਨੌਜਵਾਨ ਪੀੜ੍ਹੀ ਭਲਾ ਬੁਰਾ ਸਭ ਜਾਣਦੀ ਹੈ। ਉਸ ਨੂੰ ਪਤਾ ਹੈ ਕਿ ਉਸ ਨੇ ਜਿੰਦਗੀ ਵਿੱਚ ਕੀ ਕਰਨਾ ਹੈ।ਇਹੀ ਸੋਚ ਲੈ ਕੇ ਉਹ ਅੱਗੇ ਵਧਦੀ, ਮਾਂ ਬਾਪ ਦਾ ਨਾਂ ਰੌਸ਼ਨ ਕਰਦੀ ਹੈ। ਅਜੋਕੀ ਪੀੜ੍ਹੀ ਨੇ ਜੀਵਨ ਵਿੱਚ ਜਿਨ੍ਹਾਂ ਸੁਪਨਿਆਂ ਨੂੰ ਪੂਰਾ ਕਰਨਾ ਹੈ। ਅੱਜ ਦੀ ਪੀੜ੍ਹੀ ਦੇ ਆਪਣੇ ਨਿਯਮ ਤੇ ਵਿਚਾਰ ਹਨ।ਉਸ ਨੂੰ ਪਤਾ ਹੈ ਕਿ ਆਪਣੀ ਜਿਦੰਗੀ ਵਿਚ ਅੱਗੇ ਕਿੱਦਾ ਵਧਣਾ ਹੈ। ਉਹ ਜੀ ਭਰ ਕੇ ਹੱਸਦੀ ਤੇ ਆਪਣੀ ਮਰਜ਼ੀ ਦੀ ਜਿਦੰਗੀ ਬਤੀਤ ਕਰਦੀ ਹੈ। ਤੁਸੀਂ ਅਜੋਕੀ ਪੀੜ੍ਹੀ ਨਾਲ ਗੱਲ ਕਰ ਕੇ ਵੇਖੋ ਤੁਸੀਂ ਉਸ ਦੇ ਆਤਮ ਵਿਸ਼ਵਾਸ ਨੂੰ ਜਾਣ ਜਾਓਗੇ। ਉਨ੍ਹਾ ਵਿਚ ਤੁਹਾਨੂੰ ਨਵੀਂ ਪ ਖਿਲਖਿਲਾਉਦੀ ਹੋਈ ਜਿਦੰਗੀ ਨਜ਼ਰ ਆਵਗੀ।ਉਹ ਆਤਮਾ ਨਿਰਭਰ ਹੋ ਕੇ ਆਪਣੀ ਜਿੰਦਗੀ ਜੀਣ ਲਈ ਉਤਾਵਲੇ ਹਨ। ਇਸੇ ਤਰ੍ਹਾਂ ਬਹੁਤ ਸਾਰੇ ਲੜਕੇ ਲੜਕਿਆਂ ਅਜੋਕੇ ਸਮੇਂ ਵਿਚ ਦੁਨੀਆਂ ਦੇ ਕੋਨੇ ਕੋਨੇ ਤੇ ਆਪਣੇ ਨਾਂ ਰੌਸ਼ਨ ਕਰ ਰਹੇ ਹਨ। ਜਿਵੇਂ ਕਿ ਮਹਿਲਾ ਕਿ?ਕਟ ਟੀਮ ਹਲਮਨਪੀ?ਤ ਕੌਰ ਤੇ ਕੁਸ਼ਤੀ 'ਚ ਗੀਤਾ , ਬੈਡਮਿੰਟਨ'ਚ ਰੂਪਵਿਕਾ ਸ਼ਿਵਾਨੀ ਗਾਡੇ ਤੇ ਲਕਸ਼ਮੀ ਜੈਨ ਨੇ ਪੂਰੀ ਦੁਨੀਆਂ 'ਚ ਨਾਂ ਨਹੀਂ ਬਲਕਿ ਭਾਰਤ ਵਿਚ ਆਪਣੇ ਮਾਂ ਬਾਪ ਦੇ ਨਾਂ ਵੀ ਰੌਸ਼ਨ ਕੀਤਾ ਹੈ। ਸਮਾਜ ਕੀ ਕਹੇਗਾ ,ਲੋਕ ਕੀ ਕਹਿਣਗੇ? ਇਸ ਦੀ ਪਰਵਾਹ ਅਜੋਕੀ ਪੀੜ੍ਹੀ ਨਹੀਂ ਕਰਦੀ। ਉਹ ਆਜ਼ਾਦ ਸੋਚ ਰੱਖਦੀ ਹੈ।ਤਾਂ ਜੋ ਆਪਣੀ ਜ਼ਿੰਦਗੀ ਨੂੰ ਖੁਲ੍ਹੇ ਕੇ ਜੀ ਸਕੇ।ਉਹ ਬਾਖੂਬੀ ਜਾਣਦੀ ਹੈ ਕਿ ਜਿਦੰਗੀ ਇਕ ਵਾਰ ਮਿਲਦੀ ਹੈ ਵਾਰ ਵਾਰ ਨਹੀਂ, ਇਸ ਲਈ ਦੁਨੀਆਂ' 'ਚ ਆਪਣੇ ਨਾਂ ਬਣਾਉਣਾ ਹੈ। ਸੱਚ ਮੁੱਚ ਜ਼ਮਾਨਾ ਬਦਲ ਰਿਹਾ ਹੈ। ਅਸੀਂ ਬਦਲ ਰਹੇ ਹਾਂ 'ਤੇ ਅੱਜ ਹਰ ਇਕ ਨੌਜਵਾਨ।ਲੜਕੇ ਲੜਕੀ ਦਾ ਆਪਣਾ ਤਰੀਕਾ ਹੈ 'ਬਜ਼ੁਰਗਾਂ ਪ੍ਰਤੀ ਸੋਚ' ਬੇਸ਼ੱਕ ਅਜੋਕੀ ਪੀੜ੍ਹੀ ਬਹਤਿਆ ਕੰਮਾਂ ਅਤੇ ਗੱਲਾਂ ਵਿਚ ਪੁਰਾਣੀ ਪੀੜ੍ਹੀ ਨਾਲੋਂ ਅੱਗੇ ਹੈ ਪਰ ਅਜੋਕੀ ਪੀੜ੍ਹੀ ਵਿਚ ਆਪਣੇ ਬਜ਼ੁਰਗਾਂ ਪ੍ਰਤੀ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ ਦੇ ਰਹੀ।ਇਸ ਦਾ ਕਾਰਨ ਵੀ ਸ਼ਾਇਦ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਹੋ ਸਕਦਾ ਹੈ ਅਤੇ ਕਿਸੇ ਹੱਦ ਤਕ ਇਸ ਦਾ ਕਾਰਨ ਪੁਰਾਣੀ ਪੀੜ੍ਹੀ ਵੀ ਹੈ ਕਿਉਂਕਿ ਉਨ੍ਹਾਂ ਨੇ ਤਰੱਕੀ ਦੀ ਪੈਸੇ ਦੀ ਲਾਲਸਾ ਵਿਚ ਅਜੋਕੀ ਪੀੜ੍ਹੀ ਨੂੰ ਵਿਰਾਸਤੀ ਸੰਸਕਾਰਾਂ ਤੋ ਉਨ੍ਹਾਂ ਨੂੰ ਜਾਣੂ ਨਹੀਂ ਕਰਵਾਇਆ।ਜਿਸ ਦੇ ਨਤੀਜੇ ਵਜੋਂ ਅਜੋਕੀ ਪੀੜ੍ਹੀ ਪੁਰਾਣੀ ਪੀੜ੍ਹੀ ਵੱਲੋਂ ਅਵੇਸਲੀ ਹੈ। *ਵਿਜੈ ਗਰਗ ਸਾਬਕਾ ਪ੍ਰਿੰਸੀਪਲ *ਮਲੋਟ