ਮਾਪਿਆਂ ਨੂੰ ਘਰ ਵਿੱਚ ਪੜ੍ਹਾਈ ਦਾ ਮਹੌਲ ਬਣਾਉਣ ਚਾਹੀਦੀ

18

November

2020

ਬੱਚਿਆਂ ਲਈ ਸਿਲੇਬਸ ਯਾਦ ਕਰਨਾ ਬਹੁਤ ਵੱਡੀ ਸਮੱਸਿਆ ਹੈ । ਮਾਪੇ ਇਸ ਸੱਮਿਸਆ ਨੂੰ ਬਹੁਤ ਅਸਾਨੀ ਨਾਲ ਘਟਾ ਸਕਦੇ ਹਨ ਤੇ ਪੜ੍ਹਾਈ ਨੂੰ ਰੋਚਕ ਬਣਾ ਸਕਦਾ ਹਨ । ਜੇਕਰ ਪੜ੍ਹਾਈ ਨਾਲੋ ਨਾਲ ਹੁੰਦੀ ਰਹੇ ਤਾਂ ਪੇਪਰਾਂ ਦੇ ਦਿਨਾਂ ਵਿੱਚ ਬੱਚਿਆਂ ਨੂੰ ਕੋਈ ਮੁਸ਼ਕਿਲ ਨਹੀ ਆਉਂਦੀ ਹੈ । ਮਾਪਿਆਂ ਨੂੰ ਘਰ ਵਿੱਚ ਪੜ੍ਹਾਈ ਦਾ ਮਹੌਲ ਬਣਾਉਣ ਦੀ ਲੋੜ ਹੈ । ਤਂ ਜੋ ਬੱਚੇ ਪੜਾਈ ਨੂੰ ਬੋਝ ਨਾ ਸਮਝ ਕੇ ਦਿਲੋਂ ਇਸ ਨਾਲ ਜੁੜਨ ।ਬੱਚਿਆਂ ਵਿੱਚ ਪੜ੍ਹਾਈ ਦੀ ਲਗਨ ਪੈਦਾ ਕਰਨ ਲਈ ਮਾਪਿਆਂ ਨੂੰ ਹਰ ਰੋਜ ਬੱਚਿਆਂ ਨਾਲ ਕਿਸੇ ਨਾ ਕਿਸੇ ਵਿਸ਼ੇ ਤੇ 35-40 ਮਿੰਟ ਚਰਚਾ ਕਰਨੀ ਚਾਹੀਦੀ ਹੈ ।ਬੱਚਿਆਂ ਨਾਲ ਦੇਸ਼ ਵਿਦੇਸ਼ ਦੀਆਂ ਘਟਨਾਵਾਂ , ਰਾਜਨੀਤੀ , ਧਰਤੀ , ਪਾਣੀ ,ਖੌਜਾਂ , ਬ੍ਰਾਹਮਣ ਅਤੇ ਨੈਤਿਕ ਸਿੱਖਿਆ ਆਦਿ ਕਿਸੇ ਵੀ ਵਿਸ਼ੇ ਤੇ ਸ਼ਾਮ ਦੀ ਚਾਹ ਸਮੇਂ ਜਾ ਰਾਤ ਨੂੰ ਸੈਰ ਕਰਨ ਸਮੇਂ ਚਰਚਾ ਕੀਤੀ ਜਾ ਸਕਦ ਹੈ ।ਜਦੌਂ ਬੱਚੇਂ ਤੁਹਾਡੇ ਨਾਲ ਘੁਮੰੰਣ ਜਾਂਦੇ ਹਨ ਤਾਂ ਉਹਨਾਂ ਨੂੰ ਖੇਤਾਂ ਬਾਰੇ, ਫਸਲਾਂ ਅਤੇ ਖੇਤੀ ਦੇ ਸਾਦਨਾਂ ਬਾਰੇ ਦੱਸਿਆਂ ਜਾ ਸਕਦਾ ਹੈ । ਸੜਕਾਂ ਤੇ ਟੋਲ ਟੈਕਸ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ । ਰੋਜਾਨਾਂ ਘਰ ਵਿੱਚ ਕਿਸੇ ਨਾ ਕਿਸੇ ਵਿਸ਼ੇ ਤੇ ਚਰਚਾ ਕਰਨ ਨਾਲ ਬੱਚਿਆਂ ਨੂੰ ਵੀ ਸਮਝ ਆਉਣ ਲੱਗ ਜਾਵੇਗਾ ਕਿ ਸਾਨੂੰ ਰੱਟਾ ਨਹੀ ਮਾਰਨਾ ਪੈ ਰਿਹਾ ਹੈ । ਹਰ ਵਿਸ਼ੇ ਦੇ ਕੰਸੈਪਟ ਆਪ ਹੀ ਕਲੀਅਰ ਹੋ ਰਹੇ ਹਨ। ਇਸ ਤਰ੍ਹਾਂ ਕੀਤੀ ਪੜ੍ਹਾਈ ਨਾਲ ਬੱਚੇ ਦੀ ਸੋਚਣ, ਸਮਝਣ, ਬੋਲਣ ਤੇ ਸੁਣਨ ਦੀ ਸ਼ਕਤੀ ਵੱਧਦੀ ਹੈ। ਉਸ ਵਿਚ ਸਵੈ-ਵਿਸ਼ਵਾਸ਼ ਪੈਦਾ ਹੁੰਦਾ ਹੈ। ਇਸ ਤਰ੍ਹਾਂ ਪੜ੍ਹਾਈ ਕਰਨ ਨਾਲ ਪੜ੍ਹਾਈ ਭੁੱਲਦੀ ਨਹੀ ਹੈ ਤੇ ਬੱਚਾ ਕੰਪੀਟੀਸ਼ਨ ਪੇਪਰਾਂ ਵਿੱਚ ਮਾਤ ਨਹੀ ਖਾਂਦਾ। ਵਿਸ਼ੇ ਤੇ ਕੀਤੀ ਚਰਚਾ ਨਾਲ ਮਾਪਿਆ ਤੇ ਬੱਚਿਆਂ ਦਾ ਰਾਬਤਾ ਕਾਇਮ ਹੁੰਦਾ ਹੈ ਤੇ ਪੜ੍ਹਾਈ ਦਾ ਮਾਹੌਲ ਬਣਦਾ ਹੈ। ਮਾਪਿਆਂ ਨੂੰ ਬੱਚਿਆਂ ਦੇ ਵਿਚਾਰਾਂ ਦਾ ਪਤਾ ਲੱਗਦਾ ਹੈ ਅਤੇ ਦੋਹਾਂ ਦੇ ਵਿਚਾਲੇ ਦਾ ਰਿਸ਼ਤਾ ਮਜ਼ਬੂਤ ਬਣਦਾ ਹੈ, ਜੋ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਮਾਂ-ਪਿਓ ਬੱਚੇ ਦੇ ਪਹਿਲੇ ਗੁਰੂ ਹੁੰਦੇ ਹਨ। ਉਨ੍ਹਾਂ ਨੂੰ ਬੱਚਿਆਂ ਦੇ ਸ਼ਬਦ ਭੰਡਾਰ ਵੱਲ ਵੀ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ। ਘਰ ਵਿੱਚ ਮਾਪੇ ਜਦ ਵੀ ਬੱਚਿਆਂ ਨੂੰ ਕੋਈ ਚੀਜ਼ ਲੈ ਕੇ ਆਉਣ ਲਈ ਕਹਿਣ ਤਾਂ ਹਰ ਵਾਰੀ ਉਸ ਚੀਜ਼ ਦੇ ਸਮਾਨਆਰਥਕ ਸ਼ਬਦ ਵਰਤਣ, ਇਸ ਨਾਲ ਬੱਚਾ ਜਲਦੀ ਸਿੱਖੇਗਾ ਤੇ ਯਾਦ ਵੀ ਰੱਖੇਗਾ। ਮਾਪਿਆਂ ਨੂੰ ਘਰ ਵਿੱਚ ਹਿੰਦੀ, ਪੰਜਾਬੀ, ਅੰਗਰੇਜ਼ੀ ਹਰ ਭਾਸ਼ਾਂ ਦੇ ਸ਼ਬਦਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਛੋਟੇ-ਛੋਟੇ ਸ਼ਬਦਾਂ ਦਾ ਇਸਤੇਮਾਲ ਕਰਨਾ ਜਿਵੇ ਚੁਟਕੀਆਂ ਨੂੰ ਕਲੈਂਪ ਕਹਿਣਾ, ਚਾਹ ਪੁਨਣ ਨੂੰ ਫਿਲਟਰ ਕਰਨਾ, ਰੋਟੀ ਨੂੰ ਚਪਾਤੀ, ਦਵਾਈ ਨੂੰ ਮੈਡੀਸਨ ਕਹਿਣਾ ਆਦਿ। ਇਸ ਤਰ੍ਹਾਂ ਕਰਨ ਨਾਲ ਬੱਚੇ ਦੇ ਬੋਲਣ ਦਾ ਲਹਿਜ਼ਾ ਆਪਣੇ ਆਪ ਹੀ ਬਦਲ ਜਾਵੇਗਾ। ਇਸ ਤਰ੍ਹਾਂ ਨਾਲ ਸਿੱਖੇ ਸ਼ਬਦਾਂ ਨੂੰ ਬੱਚਾ ਆਪਣੇ ਦੋਸਤਾਂ -ਮਿੱਤਰਾਂ ਨੂੰ ਵੀ ਦੱਸਦਾ ਹੈ ਤੇ ਹੋਰ ਸ਼ਬਦ ਸਿੱਖਣ ਲਈ ਤਤਪਰ ਵੀ ਰਹਿੰਦਾ ਹੈ। ਬੱਚਿਆਂ ਦੀ ਪੜ੍ਹਾਈ ਨੂੰ ਅਸਾਨ ਬਣਾਉਣ ਲਈ ਤੇ ਸਮੇਂ ਦੇ ਨਾਲ ਤੋਰਨ ਲਈ ਮਾਪਿਆਂ ਨੂੰ ਇਸ ਵਿਧੀ ਨੂੰ ਅਪਨਾਉਣਾ ਚਾਹੀਦਾ ਹੈ। ਇਸ ਤਰ੍ਹਾਂ ਰੋਜ਼ਾਨਾ ਕੀਤੀ ਪੜ੍ਹਾਈ ਨਾਲ ਬੱਚਾ ਕਦੇ ਪੜ੍ਹਾਈ ਨੂੰ ਬੋਝ ਨਹੀਂ ਸਮਝੇਗਾ ਤੇ ਨਾ ਹੀ ਜਲਦੀ ਭੁੱਲ ਸਕਦਾ ਹੈ। *ਵਿਜੈ ਗਰਗ ਸਾਬਕਾ ਪੀਈਐਸ-1 *ਮਲੋਟ