Arash Info Corporation

ਪਰਗਟ ਸਿੰਘ ਸਤੌਜ ਦੇ ਨਾਵਲਾਂ ਦੇ ਨਵੇਂ ਐਡੀਸ਼ਨ ਜਾਰੀ

17

November

2020

ਚੀਮਾਂ ਮੰਡੀ, 17 ਨਵੰਬਰ (ਜਗਸੀਰ ਲੌਂਗੋਵਾਲ) - ਨਾਵਲਕਾਰ ਪਰਗਟ ਸਿੰਘ ਸਤੌਜ ਦੇ ਨਾਵਲ 'ਨਾਚਫ਼ਰੋਸ਼' ਅਤੇ 'ਤੀਵੀਆਂ' ਦੋਵੇਂ ਨਾਵਲਾਂ ਦੇ ਨਵੇਂ ਐਡੀਸ਼ਨ ਜਾਰੀ ਕੀਤੇ ਗਏ। ਇਸ ਮੌਕੇ ਕਵੀ ਸੁਖਵਿੰਦਰ ਨੇ ਕਿਹਾ ਕਿ ਪਰਗਟ ਸਿੰਘ ਸਤੌਜ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਪਾਠਕਾਂ ਵਿੱਚ ਆਪਣੀ ਇੱਕ ਅਲੱਗ ਪਛਾਣ ਬਣਾ ਲਈ ਹੈ। ਆਰਕੈਸਟਰਾ ਲਾਈਨ ਉੱਪਰ ਅਧਾਰਿਤ ਨਾਵਲ 2018 ਵਿੱਚ ਛਪਿਆ ਸੀ ਤੇ ਹੁਣ ਉਸ ਦਾ ਤੀਸਰਾ ਐਡੀਸ਼ਨ ਛਪ ਜਾਣਾ ਪੰਜਾਬੀ ਸਾਹਿਤ ਲਈ ਸ਼ੁਭ ਸਗਨ ਹੈ। ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਐਵਾਰਡ ਜੇਤੂ ਨਾਵਲ 'ਤੀਵੀਂਆਂ' ਦਾ ਅੱਠਵਾਂ ਐਡੀਸ਼ਨ ਪਾਠਕਾਂ ਦੇ ਹੱਥਾਂ ਵਿੱਚ ਆਉਣਾ ਹੋਰ ਵੀ ਮਾਣ ਵਾਲੀ ਗੱਲ ਹੈ। ਪਰਗਟ ਸਿੰਘ ਸਤੌਜ ਨੇ ਦੱਸਿਆ ਕਿ 'ਤੀਵੀਂਆਂ' ਨਾਵਲ ਦੀਆਂ ਹੁਣ ਤੱਕ 6500 ਕਾਪੀਆਂ ਛਪ ਚੁੱਕੀਆਂ ਹਨ। ਉਹਨਾਂ ਕਿਹਾ ਕਿ ਉਹ ਅੱਗੇ ਵੀ ਪਾਠਕਾਂ ਦੀ ਉਮੀਦ 'ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਦੇ ਰਹਿਣਗੇ। ਇਸ ਤੋਂ ਇਲਾਵਾ ਕਵਿਤਰੀ ਅਰਵਿੰਦਰ ਕੌਰ ਅਤੇ ਅੰਮ੍ਰਿਤਪਾਲ ਨੇ ਵੀ ਨਾਵਲਾਂ ਬਾਰੇ ਆਪਣੇ ਵਿਚਾਰ ਰੱਖੇ।