ਬਾਂਸਲ'ਜ ਗਰੁੱਪ ਸੂਲਰ ਘਰਾਟ ਹੋਣਗੇ ਕਵੀਨਜ ਅਕੈਡਮੀ ਪੰਜਾਬ ਦੇ ਮੁੱਖ ਸਪਾਂਸਰ

17

November

2020

ਸੰਗਰੂਰ, 17 ਅਕਤੂਬਰ (ਜਗਸੀਰ ਲੌਂਗੋਵਾਲ) - ਲੜਕੀਆਂ ਨੂੰ ਹਰ ਖੇਤਰ ਵਿੱਚ ਅੱਗੇ ਲਿਆਉਣ ਵਿੱਚ ਮੱਦਦ ਕਰਨੀ ਚਾਹੀਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਾਂਸਲ'ਜ ਗਰੁੱਪ ਸੂਲਰ ਘਰਾਟ ਦੇ ਐਮ. ਡੀ. ਸ੍ਰੀ ਸੰਜੀਵ ਬਾਂਸਲ ਨੇ ਕਿਹਾ ਕਿ ਉਹਨਾਂ ਦਾ ਮੁੱਖ ਵਪਾਰ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ। ਉਹਨਾਂ ਦੱਸਿਆ ਕਿ ਸਾਡੇ ਗਰੁੱਪ ਸਮੂਹ ਦੀ ਨਾਮਵਰ ਕੰਪਨੀ ਕੋਪਲ ਕੀਟਨਾ?ਸਕ ਦਵਾਈਆਂ ਦਾ ਵਪਾਰ ਕਰਦੀ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਰੁਝਾਨ ਕਾਰੋਬਾਰ ਦੇ ਨਾਲ ਨਾਲ ਸਮਾਜ ਸੇਵਾ, ਵਾਤਾਵਰਨ ਸੰਭਾਲ, ਖੂਨਦਾਨ, ਮੈਡੀਕਲ ਕੈਂਪ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਵੱਲ ਹਮੇਸ਼ਾ ਰਿਹਾ ਹੈ। ਉਹ ਆਪਣੇ ਨਿੱਜੀ ਰੁਝੇਵਿਆਂ ਦੇ ਨਾਲ ਨਾਲ ਇਹਨਾਂ ਕੰਮਾ ਵੱਲ ਵੀ ਵਿਸ਼ੇਸ ਧਿਆਨ ਦਿੰਦੇ ਰਹਿੰਦੇ ਹਨ। ਇਸ ਵਿਚ ਉਹਨਾਂ ਦੇ ਪੂਰੇ ਪਰਿਵਾਰ ਦਾ ਵਿਸ਼ੇਸ਼ ਸਹਿਯੋਗ ਰਹਿੰਦਾ ਹੈ। ਜਿਸ ਵਿਚ ਬਾਬੂ ਸ਼ਾਮ ਲਾਲ ਬਾਂਸਲ, ਨਵੀਨ ਬਾਂਸਲ, ਹੈਲਿਕ ਬਾਂਸਲ ਦਾ ਵੱਡਾ ਯੋਗਦਾਨ ਹੈ। ਇਸੇ ਤਰ੍ਹਾਂ ਉਹ ਇਸ ਵਾਰ ਵੀ ਲੜਕੀਆਂ ਦੀ ਕਬੱਡੀ ਨੂੰ ਬਰਾਬਰ ਦੇ ਮੌਕੇ ਦੇਣ ਦੇ ਮੰਤਵ ਨਾਲ ਬਣਾਈ ਗਈ ਟੀਮ ਕਵੀਨਜ ਅਕੈਡਮੀ ਪੰਜਾਬ ਦੇ ਮੁੱਖ ਸਪਾਂਸਰ ਹੋਣਗੇ। ਉਹਨਾਂ ਕਿਹਾ ਕਿ ਉਹ ਦੇਸ਼ ਦੇ ਕੌਮੀ ਨਾਅਰੇ ਅਨੁਸਾਰ “ਬੇਟੀ ਬਚਾਓ ਬੇਟੀ ਪੜ੍ਹਾਓ“ ਦੇ ਸਮੱਰਥਕ ਹਨ। ਦੇਸ਼ ਅੰਦਰ ਲੜਕੀਆਂ ਨੂੰ ਹਰ ਖੇਤਰ ਵਿੱਚ ਅੱਗੇ ਆਉਣ ਲਈ ਸਾਨੂੰ ਬਰਾਬਰ ਮੌਕੇ ਦਿੰਦੇ ਰਹਿਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸਰਕਲ ਸਟਾਇਲ ਕਬੱਡੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ। ਜਿਸ ਨੂੰ ਹਰ ਪੰਜਾਬੀ ਪਸੰਦ ਕਰਦਾ ਹੈ। ਹੁਣ ਇਹ ਖੇਡ ਦੇਸ਼ ਵਿਦੇਸ਼ ਅੰਦਰ ਵੀ ਮਕਬੂਲ ਹੋ ਚੁੱਕੀ ਹੈ। ਸਾਨੂੰ ਖੁਸ਼ੀ ਹੈ ਕਿ ਸਾਡੇ ਪੰਜਾਬ ਦੀ ਕਬੱਡੀ ਪ੍ਰਤੀ ਵਚਬੱਧਤਾ ਨਾਲ ਕੰਮ ਕਰ ਰਹੇ ਅੰਤਰ ਰਾਸ਼ਟਰੀ ਕਬੱਡੀ ਕੋਚ ਸ੍ਰ. ਗੁਰਮੇਲ ਸਿੰਘ ਦਿੜਬਾ, ਅੰਤਰ ਰਾਸ਼ਟਰੀ ਕਬੱਡੀ ਕੁਮੈਂਟੇਟਰ ਅਤੇ ਲੇਖਕ ਸ੍ਰੀ ਸਤਪਾਲ ਮਾਹੀ, ਖੇਡ ਪ੍ਰਮੋਟਰ ਗੁਰਦੀਪ ਸਿੰਘ ਬਿੱਟੀ, ਕੋਚ ਸਵਰਨਜੀਤ ਸਿੰਘ ਸੋਨੀ ਰੋਡੇ ਦੀ ਬਦੌਲਤ ਇਹ ਸਪਾਂਸਰਸ਼ਿਪ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ। ਉਹਨਾਂ ਦੱਸਿਆ ਕਿ ਇਸ ਟੀਮ ਵਿਚ ਵਿਸ਼ਵ ਕਬੱਡੀ ਕੱਪ ਜੇਤੂ ਖਿਡਾਰਨਾ ਸੋਨੀਆ ਸਮੈਣ, ਰਿੰਕੂ ਭੈਣੀ ਬਾਹੀਆ, ਸੁਮਨ ਗਿੱਲ, ਸੀਮਾ,ਅੰਨੂ ਰਾਣੀ, ਮੇਨਕਾ, ਗੋਗੋ, ਹਰਪ੍ਰੀਤ ਹੈਪੀ, ਅੰਜੂ ਰਾਣੀ ਤੁਲਸਾ, ਅਮਨ ਕੌਰ, ਜਸਪ੍ਰੀਤ ਕੌਰ, ਜਸਪ੍ਰੀਤ ਜੱਸਾ ਆਦਿ ਭਾਗ ਲੈਣਗੀਆਂ। ਉਹਨਾਂ ਸਭ ਖਿਡਾਰਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਟੀਮ ਪ੍ਰਬੰਧਕਾਂ ਵੱਲੋਂ ਕੋਪਲ ਕੰਪਨੀ ਅਤੇ ਬਾਂਸਲ'ਜ ਗਰੁੱਪ ਦਾ ਧੰਨਵਾਦ ਕੀਤਾ ਗਿਆ ।