ਭਾਰਤ ਵਿੱਚ ਬਲਾਤਕਾਰ

12

November

2020

ਅੱਜਕਲ ਬਲਾਤਕਾਰ ਸ਼ਬਦ ਕਿੰਨਾ ਆਮ ਹੋ ਚੁੱਕਾ ਹੈ, ਸਾਨੂੰ ਇਹ ਸ਼ਬਦ ਸੁਣ ਕੇ ਕੋਈ ਹੈਰਾਨੀ ਨਹੀਂ ਹੁੰਦੀ ,ਕਿਉਂਕਿ ਸੁਬਹ ਉਠਦੇ ਹੀ ਇਹ ਸ਼ਬਦ ਅਖਬਾਰਾਂ ਵਿੱਚ ਅੱਖਾਂ ਨੂੰ ਜਗ੍ਹਾ-ਜਗ੍ਹਾ ਨਜ਼ਰ ਆ ਜਾਂਦਾ ਹੈ। ਅਜੇ ਕੁਝ ਦਿਨ ਦੀ ਹੀ ਤਾਜ਼ਾ ਘਟਨਾ ਲੁਧਿਆਣਾ ਵਿੱਚ ਚਲਦੀ ਕਾਰ ਵਿਚ ਔਰਤ ਨਾਲ ਬਲਾਤਕਾਰ ਦੀ ਹੈ।ਉਸ ਤੋਂ ਤਿੰਨ ਦਿਨ ਪਹਿਲਾਂ 5 ਸਾਲ ਦੀ ਮਾਸੂਮ ਨਾਲ ਦਾਦੇ ਪੋਤੇ ਨੇ ਬਲਾਤਕਾਰ ਕਰਕੇ ਜਿੰਦਾ ਸਾੜ ਦਿੱਤਾ ਸੀ।ਅਜੇ ਪਿਛਲੇ ਮਹੀਨੇ ਯੂਪੀ ਦੇ ਹਾਸ ਰਸ ਵਿਚ ਹੋਈ ਘਟਨਾ ਨੇ ਸਾਡੇ ਸਾਰਿਆਂ ਦੇ ਦਿਲਾਂ ਨੂੰ ਹਲੂਣਨ ਦਾ ਕੰਮ ਕੀਤਾ ਸੀ। ਉਸ ਗਲਤੀ ਨੂੰ ਹੋਈ ਦਰਿੰਦਗੀ ਨਾਲ ਪੂਰੀ ਦੁਨੀਆਂ ਵਿੱਚ ਭਾਰਤ ਦਾ ਸਿਰ ਵੀ ਸ਼ਰਮ ਨਾਲ ਨੀਵਾਂ ਹੋਇਆ ਹੈ। N3R2 ਅੰਕੜਿਆਂ ਮੁਤਾਬਿਕ 2017 ਵਿੱਚ ਭਾਰਤ ਵਿੱਚ ਬਲਾਤਕਾਰ ਦੇ 3.59 ਲੱਖ ਕੇਸ ਦਰਜ ਕੀਤੇ ਗਏ।ਜਦਕਿ 2018 ਵਿੱਚ 3.78 ਲੱਖ ਕੇਸ ਦਰਜ ਹੋਏ।2019 ਵਿੱਚ 32033 ਮਾਮਲੇ ਤੇ ਚਲ ਰਹੇ ਸਾਲ 2020 ਵਿੱਚ ਰੋਜਾਨਾ ਕਰੀਬ 87 ਕੇਸ ਦਰਜ ਹੋ ਰਹੇ ਹਨ।ਇਹ ਸਭ ਅੰਕੜੇ ਸਾਡੇ ਸਮਾਜ ਦੀ ਬੀਮਾਰ ਤੇ ਔਰਤ ਪ੍ਰਤੀ ਬੀਮਾਰ ਮਾਨਸਿਕਤਾ ਨੂੰ ਦਿਖਾਉਣ ਲਈ ਕਾਫੀ ਹਨ।ਗੱਲ ਸਿਰਫ ਬਲਾਤਕਾਰ ਤੇ ਹੀ ਖਤਮ ਨਹੀਂ ਹੁੰਦੀ।ਜਦ ਕਿਸੇ ਔਰਤ ਜਾਂ ਲੜਕੀ ਦਾ ਬਲਾਤਕਾਰ ਹੁੰਦਾ ਹੈ ਤਾਂ ਉਹ ਮਾਨਸਿਕ ਤੌਰ ਤੇ ਬਿਲਕੁਲ ਟੁੱਟ ਜਾਂਦੀ ਹੈ।ਉਸ ਤੋਂ ਬਾਅਦ ਜਦ ਉਹ ਨਿਆਂ ਲਈ ਕਾਨੂੰਨ ਦਾ ਦਰਵਾਜਾ ਖੱਤਖ਼ਤਾਂਉਦੀ ਹੈ ਤਾਂ ਉਸਦਾ ਇੱਕ ਵਾਰ ਨਹੀਂ ਵਾਰ ਵਾਰ ਮਾਨਸਿਕ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ।ਉਸਨੂੰ ਐਸੇ ਐਸੇ ਸਵਾਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਕਿ ਬਹੁਤ ਸਾਰੇ ਮਾਪੇ ਤਾਂ ਕੇਸ ਦਰਜ ਕਰਾਉਣ ਤੋਂ ਹੀ ਡਰਦੇ ਹਨ।ਉੱਪਰੋ ਪੁਲੀਸ ਤੇ ਪ੍ਰਸ਼ਾਸਨ ਦਾ ਪੈਸੇ ਖਾ ਕੇ ਦੂਜੀ ਧਿਰ ਦਾ ਪੱਖ ਪੂਰਨਾ, ਲੋਕਾਂ ਨੂੰ ਹੋਰ ਵੀ ਤੋੜ ਦਿੰਦਾ ਹੈ।ਇਹਨਾਂ ਗੱਲਾਂ ਤੋਂ ਤਾਂ ਇੰਝ ਲੱਗਣ ਲੱਗ ਜਾਂਦਾ ਹੈ ਕਿ ਭਾਰਤੀ ਸਮਾਜ ਵਿੱਚ ਔਰਤ ਬਣ ਕੇ ਜੰਮਣਾ ਹੀ ਬਹੁਤ ਵੱਡਾ ਗੁਨਾਹ ਹੈ। ਇੱਕ ਪਾਸੇ ਤਾਂ ਲੋਕ ਦੇਵੀ ਪੂਜਣ, ਕੰਜਕ ਪੂਜਨ ਕਰਦੇ ਹਨ। ਦੂਜੇ ਪਾਸੇ ਉਸੇ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹਨ।ਇੰਨਾ ਹੀ ਨਹੀਂ ਉਸਨੂੰ ਆਪਣੀ ਹਵਸ ਦਾ ਵੀ ਸ਼ਿਕਾਰ ਬਣਾਉਣ ਤੋਂ ਬਾਅਦ ਬੁਰੀ ਤਰਹ ਮੌਤ ਦੇ ਹਵਾਲੇ ਵੀ ਕਰ ਦਿੰਦੇ ਹਨ। ਦਿਸੰਬਰ 2012 ਵਿੱਚ ਨਿਰਭਯਾ ਕੇਸ ਤੋਂ ਬਾਅਦ ਪੂਰੇ ਦੇਸ਼ ਵਿੱਚ ਬਲਾਤਕਾਰ ਵਿਰੁੱਧ ਇੱਕ ਲਹਿਰ ਖੜੀ ਹੋ ਗਈ ਹੋ ਗਈ ਸੀ। ਉਦੋਂ ਲੋਕਾਂ ਨੂੰ ਇਹ ਉਮੀਦ ਜਾਗੀ ਸੀ ਤੇ ਸ਼ਾਇਦ ਹੁਣ ਸਾਰੀ ਨਿਆਂ ਪ੍ਰਣਾਲੀ ਦੇ ਅੱਖ ਕੰਨ ਖੁੱਲ ਜਾਣਗੇ ਤੇ ਹੁਣ ਕੋਈ ਅਜਿਹਾ ਕਾਨੂੰਨ ਲਿਆਂਦਾ ਜਾਵੇਗਾ, ਜਿਸ ਨਾਲ ਦੇਸ਼ ਦੀ ਹਰ ਬਹੁ ਬੇਟੀ ਸੁਰੱਖਿਅਤ ਮਹਿਸੂਸ ਕਰੇ। ਪਰ ਅਜਿਹਾ ਕੁਝ ਵੀ ਨਹੀਂ ਹੋਇਆ।ਭਾਰਤ ਦੀ ਢਿੱਲੀ ਨਿਆਂ ਪ੍ਰਣਾਲੀ ਦੀ ਵਜ੍ਹਾ ਨਾਲ ਓਹਨਾਂ ਪੰਜ ਦੋਸ਼ੀਆਂ ਨੂੰ ਅੱਠ ਸਾਲ ਬਾਅਦ ਫਾਂਸੀ ਦਿੱਤੀ ਗਈ।ਇੰਨੀ ਲੰਬੀ ਉਡੀਕ ਪਿੱਛੋਂ ਨਿਆਂ ਮਿਲਣਾ ,ਕੋਈ ਜਿਆਦਾ ਫਾਇਦੇਮੰਦ ਸਾਬਿਤ ਨਹੀ ਹੁੰਦਾ।ਇਸ ਤਰ੍ਹਾਂ ਨਾਲ ਅਪਰਾਧੀਆਂ ਦੇ ਹੌਂਸਲੇ ਹੋਰ ਬੁਲੰਦ ਹੁੰਦੇ ਹਨ।ਇਹ ਮਾਮਲਾ ਤਾਂ ਵਿਸ਼ਵ ਪੱਧਰ ਤੇ ਹੈਲਾਇਟ ਹੋਣ ਕਰਕੇ ਕਿਸੇ ਅੰਜਾਮ ਤੇ ਪਹੁੰਚ ਹੀ ਗਿਆ। ਪਰ ਲੱਖਾਂ ਅਜਿਹੇ ਕੇਸ ਹੋਣਗੇ, ਜਿੱਥੇ ਸ਼ਿਕਾਰ ਹੋਈ ਲੜਕੀ ਤੇ ਉਸਦੇ ਪਰਿਵਾਰ ਵਾਲੇ ਕਿਸੇ ਸਿਆਸੀ ਦਬਾਅ ,ਡਰ, ਜਾਂ ਲੰਬੀ ਉਡੀਕ ਪ੍ਰਕਿਰਿਆ ਤੋਂ ਤੰਗ ਆਕੇ ਕੇਸ ਹੀ ਵਾਪਿਸ ਲੈ ਲੈਂਦੇ ਹਨ।ਲੜਕੀਆਂ ਨਾਲ ਅਗਰ ਬਲਾਤਕਾਰ ਨਹੀਂ ਹੋਇਆ , ਪਰ ਉਸਨਾਲ ਕੋਸ਼ਿਸ਼ ਹੋਈ ਤਾਂ ਉਸ ਵਾਸਤੇ ਪਰਚਾ ਦਰਜ ਕਰਾਉਣ ਵੇਲੇ ਬੜੇ ਪਾਪੜ ਵੇਲਣੇ ਪੈਂਦੇ ਹਨ।ਤਰ੍ਹਾਂ ਤਰ੍ਹਾਂ ਦੀਆਂ ਸ਼ਰਤਾਂ ਤੇ ਨਿਯਮ ਸੁਣਾਏ ਜਾਂਦੇ ਹਨ ਕਿ ਬਲਾਤਕਾਰ ਹੋਇਆ ਤਾਂ ਨਹੀਂ, ਜੇਕਰ ਬਲਾਤਕਾਰ ਹੁੰਦਾ ਤਾਂ ਤੁਹਾਡੀ 69R ਦਰਜ਼ ਕੀਤੀ ਜਾਂਦੀ, ਵਗੈਰਾ ਵਗੈਰਾ ।ਕਿੰਨੀ ਸ਼ਰਮਨਾਕ ਗੱਲ ਹੈ ਇਹ ਕੀ ਬੇਟੀਆਂ ਨੂੰ ਜਨਮ ਦੇਣਾ ਇੰਨਾ ਵਡਾ ਗੁਨਾਹ ਹੋ ਗਿਆ ? ਕੀ ਬੇਟੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੇ ਕਨੂੰਨ ,ਸਾਡੇ ਸਮਾਜ ,ਸਾਡੀ ਸਭ ਜਿੰਮੇਵਾਰੀ ਨਹੀਂ? ਦਰਿੰਦਗੀ ਤੋਂ ਬਾਅਦ ਨਿਆਂ ਮੰਗਣਾ ਕੀ ਇਹ ਵੀ ਗੁਨਾਹ ਹੈ? ਪੁਲਿਸ ਪ੍ਰਸ਼ਸ਼ਨ ਤਨਖਾਹ ਕਿਸ ਗੱਲ ਦੀ ਲੈਂਦਾ ਹੈ ਜੇਕਰ ਆਮ ਨਾਗਰਿਕ ਤੇ ਉਹਨਾਂ ਦੇ ਬੱਚੇ ਹੀ ਸੁਰੱਖਿਅਤ ਨਹੀਂ ਹਨ।ਜਰਾ ਇਸ ਤਰ੍ਹਾਂ ਦੀ ਹਾਲਤ ਦਾ ਸ਼ਿਕਾਰ ਹੋਈ ਲੜਕੀ ਦੇ ਮਾਂ ਬਾਪ ਦੀ ਹਾਲਤ ਬਾਰੇ ਸੋਚੋ।ਇਹ ਸਭ ਗੱਲਾਂ ਭਾਰਤ ਦੀ ਨਿਆਂ ਪ੍ਰਣਾਲੀ ਤੇ ਸਵਾਲ ਖੜੇ ਕਰਦੀਆਂ ਹਨ।ਅੰਤ ਵਿਚ ਿਨਆਂ ਪ੍ਰਣਾਲੀ ਤੇ ਭ੍ਰਾਰਤ ਸਰਕਾਰ ਅੱਗੇ ਅਪੀਲ ਹੈ ਕਿ ਨਿਆਂ ਵਿਵਸਥਾ ਨੂੰ ਬਹੁਤ ਪਾਰਦਰਸ਼ੀ ਤੇ ਚੁਸਤ ਵਤੀਰਾ ਧਾਰਨ ਕਰਨਾ ਚਾਹੀਦਾ ਹੈ।ਤਾਂ ਕਿ ਔਰਤਾਂ ਵਿਰੁੱਧ ਹੋ ਰਹੀ ਧੱਕੇਸ਼ਾਹੀ ਬੰਦ ਹੋ ਸਕੇ।ਇਸ ਤਰ੍ਹਾਂ ਦੀਆਂ ਘਟਨਾਵਾਂ ਸਮੁੱਚੀ ਨਿਆਂ ਪ੍ਰਣਾਲੀ ਅਤੇ ਪ੍ਰਸ਼ਾਸਨ ਦੇ ਮੂੰਹ ਤੇ ਕਲੰਕ ਹਨ। ਰਾਜਨਦੀਪ ਕੌਰ ਮਾਨ 6239326166