Arash Info Corporation

ਹਰਦੀਪ ਮੁੰਡੀਆਂ ਨੇ ਹਰੀਸ਼ ਰਾਵਤ ਦਾ ਕੀਤਾ ਸਵਾਗਤ

10

November

2020

ਲੁਧਿਆਣਾ 10 ਨਵੰਬਰ (ਸ.ਨ.ਸ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕੇਂਦਰੀ ਇੰਚਾਰਜ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਆਪਣੇ ਲੁਧਿਆਣਾ ਦੌਰੇ ਸਮੇਂ ਸਰਕਟ ਹਾਊਸ ਵਿਖੇ ਪਹੁੰਚੇ। ਜਿੱਥੇ ਕਾਂਗਰਸੀ ਆਗੂ ਹਰਦੀਪ ਸਿੰਘ ਮੁੰਡੀਆਂ ਨੇ ਗੁਲਦਸਤਾ ਭੇਂਟ ਕਰਦਿਆਂ ਆਪਣੇ ਸਾਥੀਆਂ ਸਮੇਤ ਉਨ੍ਹਾਂ ਦਾ ਵਿਸ਼ੇਸ਼ ਸਵਾਗਤ ਕੀਤਾ। ਇਸ ਮੌਕੇ ਜਿੱਥੇ ਹਰੀਸ਼ ਰਾਵਤ ਨੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਵਿਚਾਰਾਂ ਕਰਦਿਆਂ ਹਰਦੀਪ ਮੁੰਡੀਆਂ ਨੂੰ ਥਾਪੜਾ ਦਿੰਦਿਆਂ ਦਿਨ ਰਾਤ ਮਿਹਨਤ ਕਰਨ ਤੇ ਜੋਰ ਦਿੱਤਾ। ਇਸ ਮੌਕੇ ਮੁੰਡੀਆਂ ਨੇ ਵੀ ਵਿਸਵਾਸ਼ ਦਿਵਾਇਆ ਕਿ ਉਹ ਅਤੇ ਉਨ੍ਹਾਂ ਦੀ ਟੀਮ ਕੋਈ ਕਸਰ ਬਾਕੀ ਨਹੀਂ ਛੱਡੇਗੀ। ਮੁੰਡੀਆਂ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾ ਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਰੋਲ ਅਦਾ ਕਰਨਗੇ। ਇਸ ਮੌਕੇ ਉਨ੍ਹਾਂ ਦੇ ਨਾਲ ਸ਼ਹਿਰੀ ਦੇ ਜ਼ਿਲਾ ਪ੍ਰਧਾਨ ਅਸ਼ਵਨੀ ਸ਼ਰਮਾ, ਰਜਿੰਦਰ ਸਿੰਘ ਧਾਂਧਲੀ, ਸੁਰਿੰਦਰ ਚੌਧਰੀ, ਰਣਜੀਤ ਸੈਣੀ, ਕੁਲਦੀਸ਼ ਸਿੰਘ, ਮਨਦੀਪ ਮਿੱਕੀ ਸਾਹਨੇਵਾਲ, ਸੁਖਵਿੰਦਰ ਰੰਧਾਵਾ ਆਦਿ ਹਾਜਿਰ ਸਨ।