ਦੇਸ਼ ਦੇ ਨਿਰਯਾਤ ਵਿੱਚ ਸੁਧਾਰ: ਬੀਤੇ ਸਾਲ ਨਾਲੋਂ 1.25 ਅਰਬ ਡਾਲਰ ਦਾ ਵੱਧ ਕਾਰੋਬਾਰ

10

November

2020

ਨਵੀਂ ਦਿੱਲੀ, 10 ਨਵੰਬਰ- ਦੇਸ਼ ਦੇ ਨਿਰਯਾਤ ਕਾਰੋਬਾਰ ਵਿਚ ਸੁਧਾਰ ਦੇ ਸੰਕੇਤ ਹਨ। ਨਵੰਬਰ ਦੇ ਪਹਿਲੇ ਹਫਤੇ ਵਿੱਚ ਨਿਰਯਾਤ 6.75 ਅਰਬ ਡਾਲਰ ਸੀ, ਜੋ ਸਾਲਾਨ ਅਧਾਰ ’ਤੇ 22.47 ਪ੍ਰਤੀਸ਼ਤ ਵਾਧੇ ਨੂੰ ਦਰਸਾਉਂਦਾ ਹੈ। ਇਸ ਵਿਚ ਦਵਾਈ, ਰਤਨ ਅਤੇ ਗਹਿਣੇ ਅਤੇ ਇੰਜਨੀਅਰਿੰਗ ਦੇ ਖੇਤਰ ਦਾ ਅਹਿਮ ਯੋਗਦਾਨ ਰਿਹਾ। ਇਕ ਅਧਿਕਾਰੀ ਨੇ ਦੱਸਿਆ ਕਿ ਸਾਲ ਪਹਿਲਾਂ ਨਵੰਬਰ ਦੇ ਪਹਿਲੇ ਹਫਤੇ ਵਿਚ ਨਿਰਯਾਤ 5.51 ਅਰਬ ਡਾਲਰ ਸੀ। ਇਸ ਹਿਸਾਬ ਨਾਲ ਇਸ ਸਾਲ ਨਵੰਬਰ ਵਿਚ 1.25 ਅਰਬ ਡਾਲਰ ਦੀ ਵਾਧਾ ਦਰਜ ਹੋਇਆ।