Arash Info Corporation

ਪ੍ਰੀ-ਵੈਡਿੰਗ ਫੋਟੋਸ਼ੂਟ ਦੌਰਾਨ ਜੋੜਾ ਕਾਵੇਰੀ ਨਦੀ ਵਿੱਚ ਡੁੱਬਿਆ

10

November

2020

ਬੰਗਲੌਰ, 10 ਨਵੰਬਰ- ਕਰਨਾਟਕ ਦੇ ਮੈਸੂਰ ਜ਼ਿਲ੍ਹੇ ਦੇ ਤਾਲਕੜ 'ਚ ਪ੍ਰੀ ਵੈਡਿੰਗ ਫੋਟੋਸ਼ੂਟ ਦੌਰਾਨ ਹਾਦਸੇ ਵਿੱਚ ਮੁਟਿਆਰ ਤੇ 28 ਸਾਲਾ ਨੌਜਵਾਨ ਕਾਵੇਰੀ ਵਿੱਚ ਡੁੱਬ ਗਏ। ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ 20 ਸਾਲਾ ਮੁਟਿਆਰ ਨਦੀ ਵਿੱਚ ਡਿੱਗ ਗਈ ਤੇ ਉਸ ਨੂੰ ਬਚਾਉਣ ਲੱਗਿਆ ਉਸ ਦਾ ਮੰਗੇਤਰ ਵੀ ਡੁੱਬ ਗਿਆ। ਦੋਵਾਂ ਨੂੰ ਤੈਰਨਾ ਨਹੀਂ ਸੀ ਆਉਂਦਾ। ਸਿਵਲ ਠੇਕੇਦਾਰ ਚੰਦਰੂ ਅਤੇ ਸ਼ਸ਼ੀਕਲਾ ਦਾ ਵਿਆਹ ਇਸ ਮਹੀਨੇ ਦੇ ਅਖੀਰ ਵਿੱਚ ਹੋਣਾ ਸੀ।