Arash Info Corporation

ਮਾਨੋਚਾਹਲ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਖ਼ੁਦਕੁਸ਼ੀ ਕੀਤੀ

10

November

2020

ਭਿੱਖੀਵਿੰਡ, 10 ਨਵੰਬਰ (ਪ.ਪ) ਅੱਜ ਤਰਨਤਾਰਨ ਦੇ ਮਾਨੋਚਾਹਲ ਵਿਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਕਿਸਾਨ ਦੇ ਲੜਕੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਪੰਜਾਬ ਐਂਡ ਸਿੰਧ ਬੈਂਕ ਤੋਂ 7 ਲੱਖ ਰੁਪਏ ਕਰਜ਼ਾ ਲਿਆ ਸੀ ਅਤੇ ਸਮੇਂ ਸਮੇਂ ਉਹ ਕਰਜ਼ਾ ਮੋੜਦੇ ਵੀ ਰਹੇ ਪਰ ਵਿਆਜ ਜ਼ਿਆਦਾ ਹੁੰਦਾ ਗਿਆ। ਇਹ ਵੱਧ ਕੇ 9 ਲੱਖ ਹੋ ਗਿਆ, ਜਿਸ ਕਰਕੇ ਉਸ ਦੇ ਪਿਤਾ ਪ੍ਰੇਸ਼ਾਨੀ ਵਿਚ ਰਹਿ ਰਹੇ ਸਨ ਅਤੇ ਉਨ੍ਹਾਂ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਗਈ। ਕਚੌਕੀਂ ਇੰਚਾਰਜ ਮਾਨੋਚਾਹਲ ਅਮਰਜੀਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੇ ਮਾਮਲੇ ਵਿਚ ਪੁਲੀਸ 174 ਦੀ ਕਾਰਵਾਈ ਕੀਤੀ ਗਈ ਹੈ।