ਦੇਸ਼ ’ਚ ਕਰੋਨਾ ਦੇ 38073 ਨਵੇਂ ਮਾਮਲੇ, ਕੁੱਲ ਕੇਸ 86 ਲੱਖ ਦੇ ਨੇੜੇ ਪੁੱਜੇ

10

November

2020

ਨਵੀਂ ਦਿੱਲੀ, 10 ਨਵੰਬਰ- ਭਾਰਤ ਵਿਚ ਬੀਤੇ ਚੌਵੀ ਘੰਟਿਆਂ ਦੌਰਾਨ ਕੋਵਿਡ-19 ਦੇ 38073 ਮਾਮਲਿਆਂ ਤੋਂ ਬਾਅਦ ਦੇਸ਼ ਵਿਚ ਕਰੋਨਾ ਦੇ ਮਾਮਲਿਆਂ ਦੀ ਕੁੱਲ ਗਿਣਤੀ 8591730 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਇਸ ਸਮੇਂ ਦੌਰਾਨ 448 ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 127059 ਹੋ ਗਈ ਹੈ।