ਜਦੋਂ ਸੈਟੇਲਾਈਟ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਤਾਂ ਈਵੀਐੱਮ ਕੀ ਚੀਜ਼ ਹੈ: ਕਾਂਗਰਸ

10

November

2020

ਨਵੀਂ ਦਿੱਲੀ, 10 ਨਵੰਬਰ- ਕਾਂਗਰਸ ਦੇ ਬੁਲਾਰੇ ਉਦਿਤ ਰਾਜ ਨੇ ਮੰਗਲਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਮਹਾਗੱਠਜੋੜ ਦੇ ਰੁਝਾਨਾਂ ਪਿੱਛੇ ਰਹਿਣ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ’ਤੇ ਸਵਾਲ ਉਠਾਉਂਦੇ ਹੋਏ ਪੁੱਛਿਆ ਕਿ ਜਦੋਂ ਸੈਟੇਲਾਈਟ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਤਾਂ ਈਵੀਐੱਮ ਕਿਉਂ ਨਹੀਂ ਹੈਕ ਕੀਤੇ ਜਾ ਸਕਦੇ। ਉਨ੍ਹਾਂ ਟਵੀਟ ਕੀਤਾ, "ਜਦੋਂ ਮੰਗਲ ਅਤੇ ਚੰਦ ਨੂੰ ਜਾਣ ਵਾਲੇ ਉਪਗ੍ਰਹਿ ਦੀ ਦਿਸ਼ਾ ਨੂੰ ਧਰਤੀ ਤੋਂ ਕੰਟਰੋਲ ਕੀਤਾ ਜਾ ਸਕਦਾ ਹੈ ਤਾਂ ਈਵੀਐੱਮ ਨੂੰ ਕਿਉਂ ਹੈਕ ਨਹੀਂ ਕੀਤਾ ਜਾ ਸਕਦਾ?" ਕਾਂਗਰਸ ਨੇਤਾ ਨੇ ਸਵਾਲ ਕੀਤਾ ਕਿ ਜੇ ਅਮਰੀਕਾ ਵਿੱਚ ਈਵੀਐੱਮ ਨਾਲ ਚੋਣਾਂ ਹੁੰਦੀਆਂ ਤਾਂ ਕੀ ਡੋਨਾਲਡ ਟਰੰਪ ਹਾਰ ਸਕਦੇ ਸੀ?'