ਅਲੋਪ ਹੋ ਰਹੀ ਬਾਜਰਾ ਭਿਉਣ ਦੀ ਰਸਮ

10

November

2020

ਸਾਡੇ ਸਭਿਆਚਾਰ ਦੇ ਪੁਰਾਤਨ ਰਿਵਾਜ ਬਹੁਤ ਖੂਬਸੂਰਤ ਸਨ।ਜਦ ਕਿਸੇ ਲੜਕੀ ਦਾ ਵਿਆਹ ਦਾ ਦਿਨ ਨੇੜੇ ਆ ਜਾਂਦਾ ਸੀ ਤਾਂ ਸਾਰੇ ਸ਼ਰੀਕੇ ਤੇ ਕੋੜਮੇ ਨੂੰ ਚੁੱਲ੍ਹੇ ਨਿਓਂਦ ਕੀਤੀ ਜਾਂਦੀ ਸੀ।ਵਿਆਹ ਵਾਲੀ ਕੁੜੀ ਨੂੰ ਮਾਈਏਂ ਪਾਉਣ ਲਈ ਇਕ ਰਸਮ ਸਭ ਤੋਂ ਪਹਿਲਾਂ ਅਦਾ ਕੀਤੀ ਜਾਂਦੀ ਸੀ।ਜਿਸ ਤੋਂ ਬਾਅਦ ਉਸ ਕੁੜੀ ਨੇ ਬਸ ਅੰਦਰ ਹੀ ਬੈਠਣਾ ਹੁੰਦਾ ਸੀ ।ਉਸ ਦਿਨ ਤੋਂ ਉਸ ਲਈ ਘਰ ਤੋਂ ਬਾਹਰ ਨਿਕਲਣਾ ਵਿਵਰਜਿਤ ਸੀ।ਇਸ ਰਸਮ ਨੂੰ ਬਾਜਰਾ ਭਿਓਨਾ ਕਿਹਾ ਜਾਂਦਾ ਸੀ।ਅਜਿਹੇ ਵਿੱਚ ਸਾਰੀਆਂ ਔਰਤਾਂ ਇਕੱਠੀਆਂ ਹੋਕੇ ਬਾਜਰਾ ਭਿਓਂਦੀਆਂ ਸਨ ਤੇ ਹਰ ਰਿਸ਼ਤੇ ਦਾ ਨਾਮ ਲੈਕੇ ਇਹ ਬਹੁਤ ਪਿਆਰਾ ਗੀਤ ਮਿਲਕੇ ਗਾਉਂਦੀਆਂ ਸਨ।ਪਰ ਅਫਸੋਸ ਦੀ ਗੱਲ ਹੈ ਕਿ ਇਹ ਰਸਮ ਅੱਜਕਲ੍ਹ ਅਲੋਪ ਹੋ ਰਹੀ ਹੈ। ਉੱਪਰ ਤਾਂ ਵਾੜੇ ਤੈਨੂੰ ਸਦ ਹੋਈ ,ਸਾਲੂ ਵਾਲੀਏ, ਆਕੇ ਤਾਂ ਬਾਜਰਾ ਨੀ ਭਿਗੋ, ਦਿਲਾਂ ਵਿੱਚ ਵਸ ਰਹੀਏ। ਬਾਜਰਾ ਤਾਂ ਭਿਓਂਣ ਤੇਰੀਆਂ ਚਾਚੀਆਂ ਤਾਈਆਂ, ਜਿੰਨਾਂ ਦੇ ਦਿਲਾਂ ਵਿਚ ਚਾਅ, ਦਿਲਾਂ ਦੇ ਵਿੱਚ ਵਸ ਰਹੀਏ। ਉੱਪਰ ਤਾਂ ਵਾੜੇ ਤੈਨੂੰ ਸਦ ਹੋਈ , ਨੱਥ ਵਾਲੀਏ, ਆਕੇ ਤਾਂ ਬਾਜਰਾ ਨੀ ਭਿਓਂ, ਦਿਲਾਂ ਦੇ ਵਿੱਚ ਵਸ ਰਹੀਏ। ਬਾਜਰਾ ਤਾਂ ਭੀਓਣ ਤੇਰੀਆਂ ਮਾਮੀਆਂ ,ਮਾਸੀਆਂ, ਜਿੰਨਾਂ ਦੇ ਦਿਲਾਂ ਵਿੱਚ ਚਾਅ, ਦਿਲਾਂ ਦੇ ਵਿੱਚ ਵਸ ਰਹੀਏ। ਉੱਪਰ ਤਾਂ ਵਾੜੇ ਤੈਨੂੰ ਸਦ ਹੋਈ, ਨੀ ਸੱਗੀ ਵਾਲੀਏ, ਆਕੇ ਤਾਂ ਬਾਜਰਾ ਨੀ ਭਿਓਂ, ਦਿਲਾਂ ਦੇ ਵਿੱਚ ਵਸ ਰਹੀਏ। ਬਾਜਰਾ ਤਾਂ ਭਿਓਣ ਤੇਰੀਆਂ ਭੈਣ ਤੇ ਫੁੱਫੀਆਂ, ਜਿੰਨਾ ਦੇ ਦਿਲਾਂ ਵਿਚ ਚਾਅ, ਦਿਲਾਂ ਦੇ ਵਿੱਚ ਵਸ ਰਹੀਏ। ਉੱਪਰ ਤਾਂ ਵਾੜੇ ਤੈਨੂੰ ਸਦ ਹੋਈ ,ਸਾਲੂ ਵਾਲੀਏ, ਆਕੇ ਤਾਂ ਬਾਜਰਾ ਨੀ ਭਿਗੋ, ਦਿਲਾਂ ਵਿੱਚ ਵਸ ਰਹੀਏ। ਰਾਜਨਦੀਪ ਕੌਰ ਮਾਨ 6239326166