Arash Info Corporation

ਵਿਧਾਨ ਸਭਾ ਹਲਕਾ ਦੱਖਣੀ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ - ਅੰਕਿਤ ਬਾਂਸਲ

09

November

2020

ਲੁਧਿਆਣਾ, 9 ਨਵੰਬਰ (ਸ.ਨ.ਸ) ਵਿਧਾਨ ਸਭਾ ਹਲਕਾ ਦੱਖਣੀ ਨੂੰ ਨਮੂਨੇ ਦਾ ਹਲਕਾ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ । ਉਕਤ ਸ਼ਬਦਾਂ ਦਾ ਪ੍ਰਗਟਾਵਾ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ . ਐੱਸ . ਡੀ ਅੰਕਿਤ ਬਾਂਸਲ ਨੇ ਹਲਕਾ ਦੱਖਣੀ ਬਲਾਕ ਕਾਂਗਰਸ - 2 ਦੇ ਮੀਤ ਪ੍ਰਧਾਨ ਦਿਨੇਸ਼ ਰਾਏ ਜਿਨ੍ਹਾਂ ਦੇ ਤਾਇਆ ਸੋਹਨ ਰਾਏ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ ।ਉਨ੍ਹਾਂ ਦੇ ਗ੍ਰਹਿ ਵਾਰਡ ਨੰਬਰ -35 ਅਧੀਨ ਪੈਂਦੇ ਮੁਹੱਲਾ ਗੁਰੂ ਗੋਬਿੰਦ ਸਿੰਘ ਨਗਰ ਦੀ ਗਲੀ ਨੰਬਰ : 16 , ਬਰੋਟਾ ਰੋਡ , ਨਿਊ ਸ਼ਿਮਲਾਪੁਰੀ ਵਿਖੇ ਰਾਏ ਪਰਿਵਾਰ ਨਾਲ ਅਫਸੋਸ ਕਰਨ ਤੋਂ ਉਪਰੰਤ ਚੌਣਵੇਂ ਪੱਤਰਕਾਰਾਂ ਸਾਹਮਣੇ ਕੀਤਾ ।ਉਨ੍ਹਾਂ ਕਿਹਾ ਕਿ ਰਾਏ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਹੈ ।ਇਸ ਪਰਿਵਾਰ ਨੇ ਹਰੇਕ ਚੋਣ ਵਿਚ ਕਾਂਗਰਸ ਪਾਰਟੀ ਦਾ ਝੰਡਾ ਹਮੇਸ਼ਾਂ ਬੁਲੰਦ ਕੀਤਾ ਹੈ ।ਇਕ ਸਵਾਲ ਦੇ ਜਵਾਬ ' ਚ ਅੰਕਿਤ ਬਾਂਸਲ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਹਲਕਾ ਦੱਖਣੀ ਤੇ ਬਹੁਤ ਮੇਹਰ ਹੈ ।ਜਿਸ ਕਰਕੇ ਇਸ ਹਲਕੇ 'ਚ ਕਰੋੜਾਂ ਦਾ ਵਿਕਾਸ ਕੰਮ ਚੱਲ ਰਿਹਾ ਹੈ ।ਉਨ੍ਹਾਂ ਕਿਹਾ ਕਿ ਮੇਰਾ ਸੁਪਨਾ ਹੈ ਕਿ ਅਸੀਂ ਆਪਣੇ ਹਲਕਾ ਦੱਖਣੀ ਨੂੰ ਸ਼ਹਿਰ ਦੇ ਸਮੁੱਚੇ ਹਲਕਿਆਂ ' ਚੋਂ ਨੰਬਰ ਇਕ ਹਲਕਾ ਬਣਾਈਏ । ਇਸ ਮੌਕੇ ਤੇ ਸੀਨੀਅਰ ਕਾਂਗਰਸੀ ਆਗੂ ਸੁਨੀਲ ਸ਼ੁਕਲਾ , ਹਰਪਾਲ ਸਿੰਘ ਸੈਣੀ , ਪੰਕਜ ਸ਼ਰਮਾ , ਸੁਨੀਲ ਭਗਤ , ਰੌਸ਼ਨ ਭਗਤ , ਪਰਮਜੀਤ ਸਿੰਘ ,ਵਿਕਾਸ ਰਾਏ , ਪੰਕਜ ਰਾਏ ,ਅਭਿਸ਼ੇਕ ਰਾਏ ,ਵਿਜੇ ਰਾਏ ,ਉਪਿੰਦਰ ਤਿਵਾੜੀ ,ਗਿਰਧਾਰੀ ਲਾਲ ਦੱਤਾ ਤੋਂ ਇਲਾਵਾ ਕਾਂਗਰਸੀ ਵਰਕਰ ਹਾਜ਼ਰ ਸਨ ।