Arash Info Corporation

ਲੀਡਰਾਂ ਨੂੰ ਦਿੱਲੀ ਭੇਜੋ ਮੁਹਿੰਮ ਸਾਰੀਆਂ ਰਾਜਸੀ ਪਾਰਟੀਆਂ ਨੂੰ ਵੰਗਾਰ - ਐਡਵੋਕੇਟ ਨਮੋਲ

09

November

2020

ਲੌਂਗੋਵਾਲ,9 ਨਵੰਬਰ (ਜਗਸੀਰ ਸਿੰਘ ) - ਪ੍ਰਾਈਵੇਟ ਪੇਰੈਂਟਸ-ਟੀਚਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਐਸੋਸੀਏਸ਼ਨ ਵਲੋਂ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਪਿਛਲੇ ਦਿਨੀਂ ਸ਼ੁਰੂ ਕੀਤੀ ਨਿਵੇਕਲੀ ਮੁਹਿੰਮ ' ਲੀਡਰਾਂ ਨੂੰ ਦਿੱਲੀ ਭੇਜੋ ' ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਵਿਧਾਇਕਾਂ ਨੂੰ ਘਰੋਂ ਵਿਚੋਂ ਬਾਹਰ ਕੱਢਣ ਅਤੇ ਪੰਜਾਬ ਦੀ ਰੀੜ੍ਹ ਦੀ ਹੱਡੀ ਮੁੱਖ ਕਿਤਾ ਕਿਸਾਨੀ ਤੇ ਪਏ ਸੰਕਟ ਨੂੰ ਦਿੱਲੀ ਜਾ ਕੇ ਹੱਲ ਕਰਵਾਉਣ ਦੀ ਮੁਹਿੰਮ ਹੈ। ਐਡਵੋਕੇਟ ਨਮੋਲ ਨੇ ਕਿਹਾ ਕਿ ਇਸ ਐਸੋਸੀਏਸ਼ਨ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਸਗੋਂ ਪੰਜਾਬ ਦੀ ਗੱਦਲੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਦਾ ਟੀਚਾ ਹੈ।ਇਹ ਮੁਹਿੰਮ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਨੂੰ ਲਾਮਬੰਦ ਕਰ ਦਿੱਲੀ ਭੇਜਣ ਅਤੇ ਕਿਸਾਨਾਂ ਲਈ ਸੰਘਰਸ਼ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਅਹਿਮ ਰੋਲ ਨਿਭਾਏਗੀ ।