Arash Info Corporation

ਲਾਕਡਾਊਨ ਦੀ ਸੰਭਾਵਨਾ

09

November

2020

ਜਦੋ ਦਾ ਵਿਸ਼ਵ ਸਿਹਤ ਅਦਾਰੇ (w.h.o) ਨੇ ਦੱਸਿਆ ਕੇ ਨਵੰਬਰ ਤੋਂ ਕੋਰੋਨਾ ਇਕ ਵਾਰ ਫੇਰ ਤੋ ਰਫ਼ਤਾਰ ਫੜੇਗਾ ਤਦੋ ਦਾ ਹੀ ਸਾਰੀ ਦੁਨੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਵੱਧ ਰਹੇ ਕੋਰੋਨਾ ਦੇ ਆਂਕੜੇ ਏਸ ਗੱਲ ਦੀ ਪੁਸ਼ਟੀ ਕਰਦੇ ਵੀ ਨਜ਼ਰ ਆ ਰਹੇ ਹਨ। ਦੁਨੀਆਂ ਵਿੱਚ ਕ?ੀ ਮੁਲਕਾ ਨੇ ਲੋਕਡਾਊਨ ਦੁਆਰਾ ਲਗਾਣੇ ਵੀ ਸ਼ੁਰੂ ਕਰ ਦਿਤੇ। ਕੀਤੇ ਸਥਿਤੀ ਪਹਿਲਾ ਨਾਲੋ ਵੀ ਜ਼ਿਆਦਾ ਭਿਆਨਕ ਨਾ ਹੋ ਜਾਵੇ।ਪਿਛਲੇ 11ਮਹੀਨਿਆ ਤੋ ਗਿਆਨ ਤੇ ਵਿਗਿਆਨ ਇਸ ਵਾਇਰਸ ਨੂੰ ਨੱਥ ਪਾਉਣ ਵਿੱਚ ਨਕਾਮ ਰਹੇ ਨੇ ਤ]ੇ ਨਾ ਹੀ ਇਸਦੀ ਕੋਈ ਦਵਾਈ ਖੋਜ਼ੀ ਜਾ ਰਹੀ ਹੈ।ਇਕ ਪ੍ਰਸ਼ਨ ਵਾਂਗ ਇਹ ਓ ਸਭ ਦੇ ਜਹਿਨ ਵਿੱਚ ਹੈ ਕੇ ਜਦੋ ਤੱਕ ਇਸਦੀ ਦਵਾਈ ਜਾ ਟੀਕਾ ਨਹੀਂ ਬਣਦਾ ਤਦ ਤੱਕ ਇਸ ਤੋ ਕਿਵੇ ਬਚਿਆ ਜਾ ਸਕੇ।ਹਰ ਦੇਸ਼ ਦੇ ਡਾਕਟਰ ਤੇ ਮਾਹਿਰਾਂ ਨੇ ਜੋ ਉਪਾਅ ਦੱਸੇ ਉਹ ਵੀ ਨਾ-ਕਾਫੀ ਹੀ ਨਜ਼ਰ ਆ ਰਹੇ ਹਨ।ਜਿਹੜੇ ਮੁਲਕਾਂ ਨੇ ਦੁਆਰਾ ਲੋਕਡਾਊਨ ਘੋਸ਼ਿਤ ਕੀਤਾ ਉਹ ਮੁਲਕ ਆਪਣੇ ਦੇਸ਼ ਭਾਰਤ ਤੋਂ ਜ਼ਿਆਦਾ ਵਿਕਸਤ ਹਨ। ਆਪਾ ਇਕ ਵਿਕਾਸਸ਼ੀਲ ਦੇਸ਼ ਦੇ ਵਾਸੀ ਹਾਂ ਜਿਸਦੇ ਵਿਕਾਸ ਤੇ ਪਹਿਲਾ ਹੀ ਕੋਰੋਨਾ ਨੇ ਬਰੇਕਾ ਲਗਾਈਆ ਪਈਆਂ।ਜਦੋ ਦਾ ਅਨਲਾਕਡਾਊਨ ਖੋਲਣ ਦਾ ਫੈਸਲਾ ਲਿਤਾ ਗਿਆ ਸੀ ਤਾ ਸਭ ਨੂੰ ਯਕੀਨ ਸੀ ਕੇ ਜਿਹੜੇ ਕੰਮਾ ਕਾਰਾ, ਵਪਾਰਾ ਤੇ ਅਦਾਰਿਆਂ ਨੂੰ ਖੋਲਿਆ ਜਾ ਰਿਹਾ ਉਹ ਹੋਲੀ-2 ਪੱਟੜੀ ਤੇ ਆ ਜਾਣਗੇ ਤੇ ਏਸ ਵੈਸ਼ਵਿਕ ਮੰਦੀ ਤੇ ਥੋੜੀ ਬਹੁਤੀ ਰਾਹਤ ਮਿਲ ਜਾਓ।ਪਰ ਹਜੇ ਤੱਕ ਸਭ ਕੁਝ ਪਹਿਲਾਂ ਵਾਂਗ ਨਹੀਂ ਹੋ ਸਕਿਆ ਤੇ ਉਤੋ ਕੋਰੋਨਾ ਦੇ ਵੱਧਣ ਦਾ ਖਤਰਾ ਇਕ ਚਿੰਤਾ ਦਾ ਵਿਸ਼ਾ ਜਰੂਰ ਬਣ ਗਿਆ।ਇਸ ਦੀ ਤਾਜ਼ੀ ਉਦਾਹਰਣ ਰਾਜਧਾਨੀ ਦਿੱਲੀ ਵਿਚ ਵੇਖਣ ਨੂੰ ਮਿਲੀ ਜਿਥੇ ਰੋਜ ਕੋਰੋਨਾ ਦੇ ਕੇਸਾ ਵਿੱਚ ਰਿਕਾਰਡ ਵਾਧਾ ਜਾਰੀ ਹੈ ਤੇ ਕਿਥੇ ਜਾ ਕੇ ਰੁਕੇਗਾ ਇਸਦਾ ਕਿਸੇ ਨੂੰ ਕੁਝ ਵੀ ਨਹੀਂ ਪਤਾ। ਦਿੱਲੀ ਤੋ ਛੁੱਟ ਬਾਕੀ ਰਾਜਾਂ ਵਿਚ ਵੀ ਸਥਿਤੀ ਜਿਹੜੀ ਕੁਝ ਸੁਧਰੀ ਹੋਈ ਤੇ ਕਾਬੂ ਲੱਗ ਰਹੀ ਸੀ ਉਹਨਾ ਦੀ ਵੀ ਚਿੰਤਾ ਕਰਨਾ ਬਿਲਕੁਲ ਜਾਇਜ਼ ਹੈ। ਜੇ ਹੁਣ ਕੋਰੋਨਾ ਦੀ ਰਫ਼ਤਾਰ ਵੱਧਦੀ ਹੈ ਤਾ ਕਿ ਲੋਕਡਾਊਨ ਹੀ ਇਕ ਮਾਤਰ ਉਪਾਅ ਹੈ ਇਸਤੋ ਬਚਨ ਲਈ, ਸ਼ਾਇਦ ਹਾਂ ਕਿਉਂਕਿ ਜਦੋ ਅਨਲਾਕਡਾਊਨ ਸ਼ੁਰੂ ਹੋਇਆ ਤਾ ਜਨਤਾ ਦੀ ਲਾਪਰਵਾਹੀ ਵੀ ਨਾਲ ਦੀ ਨਾਲ ਹੀ ਸ਼ੁਰੂ ਹੋ ਗਈ ਸੀ।ਲੋਕਾ ਦੇ ਇੱਕਠ, ਸਰਕਾਰੀ ਗਾਈਡ ਲਾਈਨਾ ਨੂੰ ਨਾ ਮੰਨਣਾ ਤੇ ਪ੍ਰਸ਼ਾਸਨ ਨੂੰ ਸਹਿਯੋਗ ਨਾ ਕਰਨਾ ਤਾ ਸ਼ਾਇਦ ਆਪਣੀ ਆਦਤ ਬਣ ਗਏ ਹੈ।ਆਪਾ ਸਾਰੇ ਜਾਣਦੇ ਹਾਂ ਕਿ ਜੋ ਦਿਸ਼ਾ ਨਿਰਦੇਸ਼ ਬਣਾਏ ਗਏ ਨੇ ਉਹ ਸਭ ਆਪਣੇ ਫਾਇਦੇ ਲਈ ਹਨ ਪਰ ਕੁਝ ਕੁ ਨੂੰ ਛੱਡ ਕੇ, ਲੋਕਾਂ ਦੀ ਅਣਗਹਿਲੀ ਚਰਮ ਤੇ ਪਾਈ ਗਈ। ਸਰਕਾਰ ਭਾਵੇਂ ਉਹ ਕੇਦਰ ਹੋਏ ਜਾ ਰਾਂਜ ਸਰਕਾਰ ਸਭ ਨੇ ਪੁਲਸ ਪ੍ਰਸ਼ਾਸਨ ਨੂੰ ਗਾਈਡਲਾਈਨਾ ਲਾਗੂ ਕਰਨ ਦੇ ਨਿਰਦੇਸ਼ ਦਿੱਤੇ।ਪਰ ਪਬਲਿਕ ਵੱਲੋਂ ਆਪਣੀ ਹੀ ਸਿਹਤ ਨੂੰ ਲੈ ਕੇ ਕੋਈ ਜਾਗਰੂਕਤਾ ਨਹੀਂ। ਲੋਕਲ ਪ੍ਰਸ਼ਾਸਨ ਨੇ ਵੀ ਉਪਰਾਲੇ ਤੇ ਜਾਗਰੂਕਤਾ ਮੁਹਿੰਮ ਚਲਾਈਆ ਪਰ ਆਮ ਜਨਤਾ ਦੇ ਕੰਨਾ ਤੇ ਜੂੰ ਨਹੀ ਰੇਗਦੀ,ਜੇ ਕੋਰੋਨਾ ਦੀ ਰਫ਼ਤਾਰ ਫੇਰ ਵੱਧਣ ਲੱਗ ਗਈ ਤਾ ਸਰਕਾਰ ਕੋਲ ਵੀ ਲੋਕਡਾਊਨ ਤੋ ਛੁੱਟ ਕੋਈ ਚਾਰਾ ਨਹੀਂ ਇਹ ਲੋਕਡਾਊਨ ਜੇਕਰ ਲਗਦੇ ਤਾ ਇਸ ਲਈ ਆਮ ਜਨਤਾ ਹੀ ਜ਼ਿੰਮੇਵਾਰ ਹੋਓਗੀ,ਜਦੋ ਆਪਾ ਸਹਿਯੋਗ ਨਹੀਂ ਕਰਾਗੇ ਤਾ ਸਰਕਾਰ ਨੂੰ ਤਾ ਸਖਤੀ ਕਰਨੀ ਹੀ ਪੈਣੀ।ਪਹਿਲਾ ਤੋ ਹੀ ਕੰਮਾ ਕਾਰਾ ਦੀ ਕਮਰ ਟੁੱਟ ਚੁੱਕੀ ਹੈ ਤੇ ਜੇਕਰ ਹੁਣ ਲੋਕਡਾਊਨ ਲਗੇਗਾ ਤਾ ਫੇਰ ਵਪਾਰ, ਕੰਮਕਾਰ ਸਾਇਦ ਕਈ ਸਾਲਾ ਤੱਕ ਪੱਟੜੀ ਤੇ ਨਾ ਚੜ੍ਹ ਸਕਣ। ਸਰਕਾਰਾ ਤੇ ਦੋਸ਼ ਲਗਾਉਣ ਤਾ ਬਹੁਤ ਸੋਖਾ ਪਰ ਆਪਣੇ ਆਪ ਵਿੱਚ ਛੋਟੇ ਜਿਹੇ ਸੁਧਾਰ ਕਰਨੇ ਆਪਾ ਨੂੰ ਅੋਖੇ ਲਗਦੇ ਹਨ। ਸਭ ਨੂੰ ਤਾ ਆਪਾਂ ਸੁਧਾਰ ਨਹੀਂ ਸਕਦੇ ਪਰ ਆਪਣੇ ਆਪ ਵਿੱਚ ਆਪਣੀ ਹੀ ਜ਼ਿੰਦਗੀ ਲਈ ਤਾ ਥੋੜਾ ਜਿਹਾ ਸੁਧਾਰਨਾ ਕੋਈ ਮਾੜੀ ਗੱਲ ਨਹੀ ਹੋਓਗੀ।ਮਾਸਕ ਪਾ ਕੇ ਰੱਖੋ, ਭੀੜ,-ਭਾੜ, ਵਾਲੀਆ ਜਗ੍ਹਾ ਤੇ ਜਾਣ ਤੋ ਬੱਚੋ, ਕੁਝ ਸਮੇ ਬਾਅਦ ਸਾਬਣ ਨਾਲ ਹੱਥ ਧੋ ਲਵੋ।ਇਸ ਤੋ ਪਹਿਲਾਂ ਕੇ ਜਿਆਦਾ ਦੇਰ ਹੋ ਜਾਏ ਤੇ ਆਪਾਂ ਨੂੰ ਇਕ ਵਾਰ ਫੇਰ ਲੋਕਡਾਊਨ ਨਾ ਭੁਗਤਾਨ ਪਵੇ ਤਾ ਏਨਾ ਕ ਕਰਨਾ ਹੀ ਹੋਓ ਨਾਲੇ ਏਸ ਵਿਚ ਏ ਕਿਸੇ ਹੋਰ ਦਾ ਤਾ ਕੋਈ ਫਾਇਦਾ ਨਹੀਂ ,ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਤਾ ਏਨਾ ਕੁ ਕੀਤਾ ਹੀ ਜਾ ਸਕਦਾ।ਜੇ ਸਾਰੇ ਹੀ ਇਸ ਛੋਟੀ ਜਿਹੀ ਗੱਲ ਨੂੰ ਸਮਝ ਲੈਣ ਤਾ ਘਰ ਪਰਿਵਾਰ ਦੇ ਨਾਲ-ਨਾਲ ਸਮਾਜ ਤੇ ਦੇਸ਼ ਵੀ ਕੋਰੋਨਾ ਵਾਇਰਸ ਤੋ ਬਚ ਸਕਦਾ।ਹੁਣ ਫੈਸਲਾ ਤੁਹਾਡਾ ਆਪਣਾ ਕੇ ਥੋੜਾ ਜਿਹਾ ਸੁਧਾਰ ਜਾਂ ਲੋਕਡਾਊਨ। ਤੁਹਾਡੀ ਏਸ ਲੇਖ ਨੂੰ ਲੈ ਕੇ ਕੀ ਰਾਏ ਹੈ। ਹੇਠਾਂ ਦਿੱਤੇ ਨੰਬਰਾਂ ਤੇ ਸਾਂਝੀ ਕਰ ਸਕਦੇ ਹੋ। ਧੰਨਵਾਦ ਸਾਹਿਤ ਲੇਖਕ-ਹਰਪ੍ਰੀਤ ਆਹਲੂਵਾਲੀਆ ਮੋਬਾਇਲ ਨੰਬਰ -9988269018 7888489190