Arash Info Corporation

ਬਾਬਾ ਤੇਗਾ ਸਿੰਘ ਅਜਾਇਬ ਘਰ

09

November

2020

ਪੰਜਾਬ ਰਿਸ਼ੀਆਂ-ਮੁਨੀਆਂ, ਸੰਤਾਂ ਤੇ ਪੀਰਾਂ-ਫ਼ਕੀਰਾਂ ਦੀ ਧਰਤੀ ਹੈ। ਇਸ ਦਾ ਚੱਪਾ-ਚੱਪਾ ਭਗਤੀ-ਸ਼ਕਤੀ ਤੇ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਦੀ ਹਾਮੀ ਭਰਦਾ ਹੈ। ਇਸ ਧਰਤੀ ਦਾ ਹੀ ਇੱਕ ਹਿੱਸਾ ਹੈ। ਮੋਗਾ ਜ਼ਿਲ੍ਹੇ ਤੋਂ 12 ਕੁ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਚੰਦਪੁਰਾਣਾ ਪੱਛਮ ਵੱਲ ਮੇਨ ਸੜਕ ਦੇ ਬਿਲਕੁਲ ਉੱਪਰ ਸਥਿਤ ਹੈ। ਪਿੰਡ ਚੰਦਪੁਰਾਣਾ ਅੰਗਰੇਜ਼ੀ ਰਾਜ ਸਮੇਂ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਸੀ। ਪਰ ਅੱਜ-ਕੱਲ੍ਹ ਨਗਰ ਜ਼ਿਲ੍ਹਾ ਮੋਗਾ ਦਾ ਇੱਕ ਇਤਿਹਾਸਕ ਸਥਾਨ ਹੈ। ਮੇਨ ਸੜਕ ਤੋਂ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਪਵਿੱਤਰ ਅਸਥਾਨ ਨੂੰ ਜਾਂਦੇ ਹੋਏ ਉਹਨਾਂ ਦੀ ਯਾਦ ਵਿੱਚ ਬਣਿਆ ਯਾਦਗਾਰੀ ਗੇਟ ਹੈ। ਲੱਖਾਂ ਹੀ ਸੰਗਤਾਂ ਇਸ ਗੇਟ ਉੱਤੇ ਸੀਸ ਝੁਕਾ ਕੇ ਗੁਰਦੁਆਰਾ ਸਾਹਿਬ ਵੱਲ ਪ੍ਰਵੇਸ਼ ਕਰਦੀਆਂ ਹਨ। ਬਾਬਾ ਤੇਗਾ ਸਿੰਘ ਅਜਾਇਬ ਘਰ ਵਿਖੇ ਸਿੱਖਾਂ ਦੀਆਂ ਅਣਖ ਵਾਲੀਆਂ ਤਸਵੀਰਾਂ, ਪ੍ਰਾਚੀਨ ਸਿੱਖ ਇਤਿਹਾਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਅਤੇ ਮੂਰਤੀਆਂ ਇੱਕ ਸਚਾਈ ਨੂੰ ਪੇਸ਼ ਕਰਦੀਆਂ ਹਨ। ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਮੇਨ ਗੇਟ ਕੋਲ ਬਣੇ ਇਹ ਬੁੱਤ ਜਿੱਥੇ ਸ਼ਹੀਦਾਂ ਦੇ ਖ਼ੂਨ ਨਾਲ ਲਿਖੇ ਕੁਰਬਾਨੀਆਂ ਨਾਲ ਭਰੇ ਸਿੱਖ ਇਤਿਹਾਸ ਦੀ ਦਾਸਤਾਨ ਸੁਣਾ ਰਹੇ ਹਨ, ਉੱਥੇ ਜ਼ਕਰੀਆ ਖ਼ਾਨ, ਮੀਰ ਮਨੂੰ ਅਤੇ ਬਾਦਸ਼ਾਹ ਫਰੁਖਸ਼ੀਅਰ ਦੇ ਸਿੰਘਾਂ ਉੱਪਰ ਢਾਹੇ ਅਣਮਨੁੱਖੀ ਤਸ਼ੱਦਦ ਨੂੰ ਵੀ ਬਿਆਨ ਕਰਦੇ ਹਨ। ਜਿਨ੍ਹਾਂ ਨੂੰ ਵੇਖ ਕੇ ਹਰ ਇਨਸਾਨ ਦੇ ਲੂ-ਕੰਢੇ ਖੜ੍ਹੇ ਹੋ ਜਾਂਦੇ ਹਨ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਦੀਆਂ ਘਟਨਾਵਾਂ ਨੂੰ ਬੜੇ ਸੁਚੱਜੇ ਢੰਗ ਨਾਲ ਚਿਤਰਿਆ ਗਿਆ ਹੈ। ਗੁਰਸਿੱਖਾਂ ਨੂੰ ਆਰਿਆਂ ਨਾਲ ਚੀਰਨ ਦਾ ਦ੍ਰਿਸ਼, ਉਬਲਦੀਆਂ ਦੇਗਾਂ ਵਿੱਚ ਬਿਠਾਏ ਜਾਣ ਦਾ ਦ੍ਰਿਸ਼, ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਾਥੀ ਸਿੰਘਾਂ ਦਾ ਸ਼ਹੀਦੀ ਸਾਕਾ, ਭਾਈ ਮਨੀ ਸਿੰਘ ਜੀ ਦੀ ਸ਼ਹੀਦੀ, ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਜਾਣ ਦਾ ਦ੍ਰਿਸ਼, ਮੀਰ ਮਨੂੰ ਦੀ ਜ਼ੇਲ੍ਹ ਵਿੱਚ ਸਿੰਘਣੀਆਂ ਅਤੇ ਉਹਨਾਂ ਦੇ ਮਾਸੂਮ ਬੱਚਿਆਂ ਉੱਪਰ ਹੋਏ ਜ਼ੁਲਮ ਦੀ ਝਾਕੀ ਵੇਖ ਕੇ ਇੰਜ ਜਾਪਦਾ ਹੈ ਜਿਵੇਂ ਸਭ ਕੁਝ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ ਤੇ ਇਹਨਾਂ ਦ੍ਰਿਸ਼ਾਂ ਨੂੰ ਵੇਖਣ ਵਾਲਾ ਹਰ ਇਨਸਾਨ ਆਪਣੇ ਆਪ ਨੂੰ ਕਈ ਸਾਲ ਪਿੱਛੇ ਖੜ੍ਹਾ ਦੇਖਦਾ ਹੈ। ਜਦੋਂ ਵੀ ਕੋਈ ਪ੍ਰੇਮੀ/ਸ਼ਰਧਾਲੂ ਉਹਨਾਂ ਤਸਵੀਰਾਂ ਤੇ ਮੂਰਤੀਆਂ ਨੂੰ ਵੇਖਦਾ ਹੈ ਜਿਨ੍ਹਾਂ ਵਿੱਚ ਸਿੱਖ ਔਰਤਾਂ ਦੇ ਗਲੇ ਵਿੱਚ ਉਹਨਾਂ ਦੇ ਬੱਚਿਆਂ ਦੇ ਟੁਕੜਿਆਂ ਦੇ ਹਾਰ ਪਾਏ ਹਨ। ਜ਼ਾਲਮਾਂ ਨੇ ਬਰਛਿਆਂ ਤੇ ਸਿੱਖਾਂ ਦੇ ਸੀਸ (ਸਿਰ) ਟੰਗੇ ਹੋਏ ਹਨ। ਗੁਰਸਿੱਖਾਂ ਨੂੰ ਆਰਿਆਂ ਨਾਲ ਚੀਰਿਆ ਜਾ ਰਿਹਾ ਹੈ ਤੇ ਉਹਨਾਂ ਦਾ ਬੰਦ-ਬੰਦ ਕੱਟਿਆ ਜਾ ਰਿਹਾ ਹੈ ਤਾਂ ਇਸ ਜ਼ੁਲਮ ਦੀ ਦਾਸਤਾਨ ਨੂੰ ਵੇਖ ਕੇ ਅੱਖਾਂ 'ਚੋਂ ਸੁਤੇਸਿਧ (ਆਪਣੇ ਆਪ) ਹੀ ਅੱਥਰੂ ਡਿੱਗ ਪੈਂਦੇ ਹਨ। ਅਜਾਇਬ ਘਰ ਵਿੱਚ ਚਾਲੀ ਮੁਕਤਿਆਂ ਦੇ ਨਾਂ, ਪਾਉਂਟਾ ਸਾਹਿਬ ਵਿਖੇ ਕਵੀਆਂ ਦੇ ਸਿਰਤਾਜ ਦਸਮੇਸ਼ ਪਿਤਾ ਜੀ ਦੇ ਕਵੀ ਦਰਬਾਰ ਵਿੱਚ ਵੱਖ-ਵੱਖ ਭਾਸ਼ਾਵਾਂ ਮਜ਼੍ਹਬਾਂ ਦੇ 52ਕਵੀ, ਜੀਵਨ ਬਿਓਰਾ ਦਸ ਗੁਰੂ ਸਾਹਿਬਾਨ, ਸਾਕਾ ਪੰਜਾ ਸਾਹਿਬ, ਨਾਭਾ ਮੋਰਚੇ ਸਮੇਂ ਗੋਰੀ ਸਰਕਾਰ ਨੇ ਸ੍ਰੀ ਅਖੰਡ-ਪਾਠ ਦਾ ਖੰਡਨ ਕੀਤਾ ਤਾਂ ਰੋਸ ਵਜੋਂ ਸਿੰਘਾਂ ਦੇ ਜਥੇ ਸ੍ਰੀ ਅੰਮ੍ਰਿਤਸਰ ਤੋਂ ਜੈਤੋ ਵੱਲ ਤੁਰਨ ਲੱਗੇ 21 ਫ਼ਰਵਰੀ 1924 ਨੂੰ ਪੁਲਿਸ ਨੇ ਜੈਤੋ ਵਿਖੇ ਗੋਲੀ ਚਲਾ ਕੇ 21 ਸਿੰਘ ਸ਼ਹੀਦ ਅਤੇ ਸੈਂਕੜੇ ਜ਼ਖ਼ਮੀ ਕਰ ਦਿੱਤੇ, ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ, ਰਚਨਹਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ਼ਹੀਦ ਬਾਬਾ ਤੇਗਾ ਸਿੰਘ ਜੀ ਜੰਗ ਕਰਦੇ ਸਮੇਂ, ਮਾਈ ਭਾਗੋ ਆਪਣੇ ਜਥੇ ਸਮੇਤ ਜ਼ਖ਼ਮੀ ਸਿੰਘ ਦੀ ਪੱਟੀ ਕਰਦੇ ਹੋਏ, ਮੋਤੀ ਮਹਿਰੇ ਦੀ ਸੂਰਮਤਾਈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਗੁਰਸਿੱਖ ਭਾਈ ਜੋਗਾ ਸਿੰਘ ਜੀ ਆਪਣੇ ਵਿਆਹ ਦੀਆਂ ਲਾਵਾਂ ਦੀ ਰਸਮ ਵਿੱਚੇ ਛੱਡ ਕੇ ਲਾਹੌਰ ਤੋਂ ਅਨੰਦਪੁਰ ਸਾਹਿਬ ਆਉਣ ਦਾ ਗੁਰੂ ਦਾ ਫ਼ਰਮਾਨ (ਹੁਕਮਨਾਮਾ) ਪੜ੍ਹ ਰਹੇ ਹਨ, ਮਹੰਤ ਬਾਬਾ ਨਰਾਇਣ ਦਾਸ ਜੀ ਇੱਕ ਵਾਰ ਲੰਗਰ ਵਾਸਤੇ ਲੱਕੜਾਂ ਲੈਣ ਜੰਗਲ ਵਿੱਚ ਗਏ ਤਾਂ ਬਲਦ ਸ਼ੇਰ ਨੂੰ ਵੇਖ ਡਰ ਕੇ ਭੱਜ ਗਿਆ ਬਾਬਾ ਜੀ ਨੇ ਸ਼ੇਰ ਨੂੰ ਗੱਡੇ ਅੱਗੇ ਜੋੜ ਕੇ ਲੱਕੜਾਂ ਲੰਗਰ 'ਚ ਪਹੁੰਚਾਈਆਂ, ਬਾਬਾ ਫ਼ਰੀਦ ਜੀ ਦੇ ਅੱਗੇ ਰਾਜਾ ਨਮਸਕਾਰ ਕਰਦਾ ਹੋਇਆ, 5 ਫ਼ਰਵਰੀ 1762ਈ: ਨੂੰ ਅਬਦਾਲੀ ਨੇ ਕੁੱਪ ਦੇ ਮੈਦਾਨ ਵਿੱਚ ਬੀਕਾਨੇਰ ਵੱਲ ਜਾ ਰਹੇ ਸਿੰਘਾਂ ਦੇ ਵਹੀਰਾਂ ਤੇ ਅਚਾਨਕ ਹਮਲਾ ਕਰਕੇ ਬੱਚਿਆਂ ਅਤੇ ਬੀਬੀਆਂ ਸਮੇਤ [email protected] ਹਜ਼ਾਰ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਇਸ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਅਤੇ ਪੈਂਦੇ ਰਹਿਣਗੇ, ਗੁਰੂ ਅਤੇ ਸਿੱਧੇ ਦਾ ਅਦੁੱਤੀ ਪ੍ਰੇਮ, ਸਾਕਾ ਜ਼ਲ੍ਹਿਆਂਵਾਲਾ ਬਾਗ਼ ਵਿਖੇ ਜਨਰਲ ਡਾਇਰ ਨੇ ਗੋਲੀ ਚਲਾਈ 1919 ਦੀ ਵਿਸਾਖੀ ਨੂੰ ਵਾਪਰੇ ਇਸ ਖ਼ੂਨੀ ਕਾਂਡ ਜ਼ਿਆਦਾ ਪੰਜਾਬੀ ਹੀ ਸ਼ਹੀਦ ਹੋਏ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕਿਲ੍ਹਾ ਲੋਹਗੜ੍ਹ ਦੀ ਜੰਗ ਸਮੇਂ, ਮਿੱਠੇ ਰੀਠੇ ਕੌੜੇ ਰੀਠੇ, ਭਗਤ ਸਿੰਘ ਜ਼ੇਲ੍ਹ ਵਿੱਚ ਕੈਦ ਲੱਤਾ-ਬਾਹਾਂ ਵਿੱਚ ਸੰਗਲ ਬੰਨ੍ਹਿਆ ਹੋਇਆ, ਸ੍ਰੀ ਅਨੰਦਪੁਰ ਸਾਹਿਬ ਦੀ ਜੰਗ ਵਿੱਚ ਭਾਈ ਕਨੱਈਆ ਜੀ ਨੇ ਬਿਨਾਂ ਵਿਤਕਰੇ ਦੇ ਸਭ ਨੂੰ ਪਾਣੀ ਪਿਆਇਆ। ਗੁਰੂ ਜੀ ਕੋਲ ਸ਼ਿਕਾਇਤ ਹੋਣ ਤੇ ਨਿਰਮਤਾ ਨਾਲ ਆਖਿਆ ਕਿ ਮੈਨੂੰ ਤਾਂ ਸਭ ਵਿੱਚ ਤੁਸੀਂ ਦਿਸਦੇ ਹੋ, ਭਾਈ ਮਤੀ ਦਾਸ ਜੀ (ਗੁਰੂ ਤੇਗ਼ ਬਹਾਦਰ ਜੀ ਦੇ ਸਾਥੀ ਸਿੱਖ) ਨੂੰ ਦਿੱਲੀ ਵਿੱਚ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ, ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੂੰ ਜ਼ਕਰੀਆਂ ਖ਼ਾਨ ਦੇ ਹੁਕਮ ਨਾਲ ਲਾਹੌਰ ਵਿੱਚ ਖੋਪਰੀ ਉਤਾਰ ਕੇ ਸ਼ਹੀਦ ਕੀਤਾ, ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਵਿੱਚ ਬਾਦਸ਼ਾਹ ਫਰੁਖਸ਼ੀਅਰ ਨੇ ਜਮੂਰਾਂ ਨਾਲ ਮਾਸ ਨੁਚਵਾਇਆ, ਅੱਖਾਂ ਕਢਵਾਈਆਂ ਅਤੇ ਉਹਨਾਂ ਦੇ ਸਪੁੱਤਰ ਦਾ ਕਾਲਜਾ ਕੱਢ ਕੇ ਮੂੰਹ ਵਿੱਚ ਪਾ ਕੇ ਸ਼ਹੀਦ ਕਰਵਾਇਆ, ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਕੰਜਰੀਆਂ ਨਚਾਉਣ ਅਤੇ ਹੁੱਕਾ ਪੀਣ ਵਾਲੇ ਮੱਸੇ ਰੰਗੜ ਦਾ ਸਿਰ ਵੱਢਦੇ ਹੋਏ ਭਾਈ ਮਹਿਤਾਬ ਸਿੰਘ (ਮੀਰਾਕੋਟ) ਅਤੇ ਭਾਈ ਸੁੱਖਾ ਸਿੰਘ (ਮਾੜੀ ਕੰਬੋਕੀ) ਵਾਲੇ, ਵੀਰ ਹਕੀਕਤ ਰਾਏ ਨੂੰ ਜਦ ਜਲਾਦ ਸ਼ਹੀਦ ਕਰਨ ਲੱਗਾ ਤਾਂ ਮਾਂ ਨੇ ਕਿਹਾ ਮੇਰਾ ਬੱਚਾ ਸਿੱਖ ਨਹੀਂ, ਅੱਗੋਂ ਬੱਚੇ ਆਖਿਆ ਇਹ ਮੇਰੀ ਮਾਂ ਨਹੀਂ ਮੇਰੀ ਮਾਤਾ ਸਾਹਿਬ ਕੌਰ ਹੈ ਅਤੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਨ, ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ [email protected] ਸਿੰਘਾਂ ਨੂੰ ਦਿੱਲੀ ਦੇ ਬਾਦਸ਼ਾਹ ਫ਼ਰੁਖ਼ਸ਼ੀਅਰ ਦੇ ਹੁਕਮ ਨਾਲ ਕੋਹ-ਕੋਹ ਕੇ ਸ਼ਹੀਦ ਕੀਤਾ ਗਿਆ, ਭਾਈ ਸੁਬੇਗ ਸਿੰਘ ਅਤੇ ਉਹਨਾਂ ਦੇ ਸਪੁੱਤਰ ਭਾਈ ਸ਼ਹਿਬਾਜ਼ ਸਿੰਘ ਨੂੰ ਲਾਹੌਰ ਵਿੱਚ ਚਰਖੜ੍ਹੀਆਂ ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ, ਸਿੱਖ ਜਰਨੈਲ ਸ੍ਰ: ਹਰੀ ਸਿੰਘ ਨਲੂਆ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇ ਜਾਣ ਵਾਲੇ ਮਾਝੇ ਦੇ ਸਿੰਘਾਂ ਵਿੱਚੋਂ [email protected] ਸਿੰਘਾਂ ਨੇ ਮਾਈ ਭਾਗੋ ਦੀ ਵੰਗਾਰ ਤੇ ਮੁਕਤਸਰ ਦੀ ਜੰਗ ਸਮੇਂ ਸ਼ਹੀਦੀਆਂ ਪਾਈਆਂ, ਜਦ ਸਿੰਘ ਜੰਗਲਾਂ ਵਿੱਚ ਰਹਿੰਦੇ ਸਨ ਪੱਤਾ-ਪੱਤਾ ਸਿੰਘਾਂ ਦਾ ਵੈਰੀ ਸੀ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਲੁਕ ਕੇ ਅੰਮ੍ਰਿਤਸਰ ਇਸ਼ਨਾਨ ਕਰਨ ਚੱਲੇ ਸਨ ਕਿਸੇ ਵੇਖਿਆ ਤੇ ਆਖਿਆ ਨਕਲੀਏ ਹੋਣਗੇ ਤਾਂ ਸਿੰਘਾਂ ਅੰਮ੍ਰਿਤਸਰ ਨੇੜੇ ਨਾਕਾ ਲਾਇਆ ਚੁੰਗੀ ਵਸੂਲੀ ਤੇ ਫ਼ੌਜਾਂ ਆਉਣ ਤੇ ਜੂਝ ਕੇ ਸ਼ਹੀਦੀਆਂ ਪਾਈਆਂ, ਸਿੱਖ ਰਾਜ ਦੇ ਮੋਢੀ ਅਕਾਲੀ ਫੂਲਾ ਸਿੰਘ ਜੀ, ਮਿਸਲਾਂ ਦੇ ਆਗੂ ਸ੍ਰ: ਜੱਸਾ ਸਿੰਘ ਰਾਮਗੜੀਆਂ, ਗੁਰਮੁਖੀ ਲਿਪੀ (ਜਿਸ ਦੇ ਬੱਚੇ 123 ਦੇ ਨਾਲ ਉ.ਅ. ਪੜ੍ਹ ਗਏ ਸਮਝੋ ਉਹ ਗੁਰਮਤਿ ਦੀ ਪਹਿਲੀ ਪੌੜੀ ਚੜ੍ਹ ਗਏ, ਸ਼ਹੀਦ ਭਗਤ ਸਿੰਘ (27 ਸਤੰਬਰ 1907 ਤੋਂ 23 ਮਾਰਚ 1931) ਭਾਈ ਰਣਧੀਰ ਸਿੰਘ ਜੀ ਦੀ ਮੁਲਾਕਾਤ ਤੋਂ ਬਾਅਦ ਸ਼ਹੀਦ ਭਗਤ ਸਿੰਘ ਜੀ ਨੇ ਦੁਬਾਰਾ ਸਿੱਖੀ ਧਾਰਨ ਕਰ ਲਈ ਸੀ ਸ਼ਹੀਦੀ ਤੋਂ ਕੁਝ ਚਿਰ ਪਹਿਲਾਂ ਲਾਹੌਰ ਵਿੱਚ ਪਹਾੜੀ ਰਾਜਿਆਂ ਨੇ ਲੋਹਗੜ੍ਹ ਦੇ ਕਿਲ੍ਹੇ ਦਾ ਦਰਵਾਜ਼ਾ ਤੋੜਨ ਲਈ ਲੋਹੇ ਨਾਲ ਮੜ੍ਹ ਕੇ ਮਸਤ ਹਾਥੀ ਭੇਜਿਆ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੜੇ ਤੇ ਭਾਈ ਬਚਿੱਤਰ ਸਿੰਘ ਨੇ ਨਾਗਣੀ ਬਰਛਾ ਐਸੇ ਜ਼ੋਰ ਨਾਲ ਹਾਥੀ ਦੇ ਸਿਰ ਵਿੱਚ ਮਾਰਿਆ ਕਿ ਹਾਥੀ ਚੀਖਦਾ-ਚਿਘਾੜਦਾ ਫ਼ੌਜਾਂ ਨੂੰ ਲਿਤਾੜਦਾ ਤੜਪ-ਤੜਪ ਕੇ ਮਰ ਗਿਆ, ਅਰਦਾਸ (1ਓ ਸ੍ਰੀ ਵਾਹਿਗੁਰੂ ਜੀ ਕੀ ਫਤਹਿ... ਪ੍ਰਿਥਮ ਭਗੌਤੀ ਸਿਮਰ ਕੈ, ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਹਰਿਰਾਇ ਜੀ (ਸਿਮਰੋ ਸ੍ਰੀ ਹਰਿਰਾਇ), ਸ੍ਰੀ ਗੁਰੂ ਹਰਿਕ੍ਰਿਸ਼ਨ ਜੀ, ਸ੍ਰੀ ਗੁਰੂ ਤੇਗ਼ ਬਹਾਦਰ ਜੀ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੇ ਜੀ ਵਾਹਿਗੁਰੂ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ (ਦੋ ਨੀਹਾਂ ਵਿੱਚ ਚਿਣੇ ਜਾਣ ਦਾ ਦ੍ਰਿਸ, ਦੋ ਜੰਗੇ ਮੈਦਾਨ ਵਿੱਚ ਕਰਤੱਬ ਦਿਖਾਉਂਦੇ ਹੋਏ), ਚਾਲੀ ਮੁਕਤੇ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ (ਬਾਬਾ ਬੁੱਢਾ ਜੀ), ਵੰਡ ਕੇ ਛਕਿਆ (ਭਾਈ ਕਨੱਈਆ ਜੀ), ਦੇਗ ਚਲਾਈ, ਬੰਦ ਬੰਦ ਕਟਵਾਏ (ਭਾਈ ਮਨੀ ਸਿੰਘ), ਸ਼ਾਹੀ ਬਾਜ਼ ਨੇ ਜਦ ਸ਼ਿਕਾਰ ਨੂੰ ਬੇਵਜਾ ਤਸੀਹੇ ਦਿੱਤੇ ਤਾਂ ਸਿੱਖਾਂ ਗੁਰੂ ਜੀ ਦਾ ਸਾਥ ਛੱਡ ਸ਼ਾਹੀ ਬਾਜ਼ ਥੱਲੇ ਸੁੱਟ ਲਿਆ ਨਵਾਬ ਨੇ ਜਦ ਬਾਜ ਵਾਪਸ ਮੰਗਿਆ ਤਾਂ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਕਿਹਾ ਦੁਸ਼ਟ ਬਾਜ਼ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ ਜਦ ਜੰਗ ਦੀ ਧਮਕੀ ਦਿੱਤੀ ਤਾਂ ਆਖ ਭੇਜਿਆ 'ਤਿਨ ਕੋ ਬਾਜ ਨਹੀਂ ਮੈਂ ਦੇਨਾ। ਤਾਜ ਬਾਜ ਤਿਨ ਤੇ ਸਭ ਲੇਨਾ। ਦੇਸ ਰਾਜ ਮੈਂ ਤਿੰਨ ਕਾ ਲੇ ਹੋਂ। ਗ਼ਰੀਬ ਅਨਾਥਨ ਕੋ ਸਭ ਦੇ ਹੋਂ।', 31 ਅਗਸਤ 1922 ਨੂੰ ਅੰਗਰੇਜ਼ਾਂ ਦੇ ਰਾਜ ਸਮੇਂ ਗੁਰੂ ਕੇ ਬਾਗ਼ (ਨੇੜੇ ਸ੍ਰੀ ਅੰਮ੍ਰਿਤਸਰ) ਲੰਗਰ ਲਈ ਬਾਲਣ ਲੈਣ ਜਾਂਦੇ ਸ਼ਾਂਤਮਈ ਸਿੰਘਾਂ ਤੇ ਪੁਲਿਸ ਨੇ ਅੰਨੇਵਾਹ ਡਾਗਾਂ ਵਰਾਈਆਂ, 'ਸਾਬਤ ਸੂਰਤ ਸਿੱਧਾ ਦਾੜ੍ਹਾ ਕਾਠ ਦਾ ਕੰਘਾ ਕੇਸੀ ਚਾੜਾ' 'ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਦਰਗਹਿ ਢੋਈ ਨਾ ਮਿਲੈ ਕਾਫ਼ਰ ਕੁੱਤਾ ਸ਼ੈਤਾਨ', ਪਸ਼ੂਆਂ ਵਾਂਗ ਅਗਿਆਨ ਰੂਪੀ ਨੀਂਦ ਵਿੱਚ ਸੁੱਤਾ ਹੋਇਆ ਮਨੁੱਖ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੰਚ ਦਾ ਸਰੂਪ, ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤਰੁ ਸੁਜਾਨੁ£, ਲੂਲ੍ਹਾ ਪਿੰਗਲਾ ਦੇ ਕੋਹੜ ਦੂਰ ਹੁੰਦਾ ਵੇਖਦੀ ਉਸ ਦੀ ਪਤਨੀ, ਰਾਗ ਰਤਨ ਪਰਿਵਾਰ ਪਰੀਆ ਸਬਦ ਗਾਵਣ ਆਈਆ£, ਮੁਲਤਾਨ ਦੀ ਜਿੱਤ ਵੇਲੇ ਸਿੰਘਾਂ ਦੀ ਅਥਾਹ ਕੁਰਬਾਨੀ 1888 (ਮੌਤ ਦਾ ਤ੍ਰਾਸ ਸਿੰਘਾਂ ਦੇ ਮਨੋਂ ਮੂਲੋਂ ਮੁੱਕ ਗਿਆ ਸੀ, ਤੋਪ ਦਾ ਚੱਕਾ ਟੁੱਟ ਜਾਣ ਤੇ ਸਿੰਘਾਂ ਨੇ ਚੱਕੇ ਦੀ ਥਾਂ ਮੋਢਾ ਲਾਇਆ ਤੇ ਬਹੁਤ ਸਾਰੇ ਸਿੰਘਾਂ ਦੀ ਕੁਰਬਾਨੀ ਤੋਂ ਬਾਅਦ ਕਿਲ੍ਹੇ ਦੀ ਦੀਵਾਰ 'ਚ ਮਘੋਰਾ ਹੋਇਆ), 52 ਰਾਜਿਆਂ ਦੀ ਰਿਹਾਈ ( ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਦ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋਣ ਲੱਗੇ ਤਾਂ ਕਿਲ੍ਹੇ 'ਚ ਜਹਾਂਗੀਰ ਵੱਲੋਂ ਬੰਦੀ ਬਣਾਏ ਗਏ 52 ਰਾਜਿਆਂ ਗੁਰੂ ਜੀ ਕੋਲ ਫ਼ਰਿਆਦ ਕੀਤੀ ਤਾਂ ਗੁਰੂ ਜੀ ਨੇ ਉਹਨਾਂ ਦੀ ਰਿਹਾਈ ਦੇ ਨਾਲ ਰਾਜੇ ਵੀ ਵਾਪਸ ਕਰਵਾਏ), ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮਾਈ ਦੇਸੋ ਨੂੰ ਸੱਤ ਪੁੱਤਰਾਂ ਦਾ ਵਰ ਦਿੱਤਾ, ਗੁਰੂ ਲਾਧੋ ਰੇ (ਤਜਾਰਤੀ ਸਮਾਨ ਦਾ ਭਰਿਆ ਜਹਾਜ ਡੁੱਬਦਾ ਦੇਖ ਕੇ ਮੱਖਣ ਸ਼ਾਹ ਲੁਬਾਣੇ ਨੇ ਅਰਦਾਸ ਕੀਤੀ ਕਿ ਮਿਹਰ ਕਰਕੇ ਬਚਾਉ ਤਾਂ ਦਸਵੰਧ ਭੇਟ ਕਰਾਂਗਾ। ਬਾਬਾ ਬਕਾਲਾ ਵਿਖੇ ਦਸਵੰਧ ਭੇਟ ਕਰਨ ਮੱਖਣ ਸ਼ਾਹ ਲੁਬਾਣਾ ਆਇਆ ਤਾਂ ਅੱਗੇ ਕਈ ਮੰਜੀਆਂ ਲੱਗੀਆਂ ਦੇਖ ਪੰਜ-ਪੰਜ ਮੋਹਰਾਂ ਰੱਖੀਆਂ ਕਿ ਜੋ ਸੱਚਾ ਗੁਰੂ ਹੋਵੇਗਾ ਪੂਰੀ ਭੇਟਾ ਮੰਗੇਗਾ। ਨੌਵੇਂ ਪਾਤਸ਼ਾਹ ਨੇ ਜਦ ਦਸਵੰਧ ਰੱਖਣ ਲਈ ਕਿਹਾ ਤਾਂ ਕੋਠੇ ਚੜ੍ਹ ਲੋਕਾਂ ਤਾਈਂ ਇਹ ਆਖ ਸੁਣਾਇਆ), ਗੁਰਸਿੱਖੀ ਜੀਵਨ (ਸਤ, ਸੰਤੋਖ, ਦਇਆ, ਧਰਮ), ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਖੇਪ ਜੀਵਨ ਬਿਓਰਾ (ਮੂਲ ਮੰਤਰ, ਬਾਣੀ ਦੇ ਰਚਿਤਾ, ਬਾਣੀ ਦੀ ਸਿਰਲੇਖਵਾਰ ਤਰਤੀਬ, ਰਾਗਾਂ ਦਾ ਵੇਰਵਾ, ਪ੍ਰਥਮ ਦੋ ਹੁਕਮਨਾਮੇ), ਭਗਤ ਰਵਿਦਾਸ ਜੀ (ਕਿੱਤੇ ਕਾਰੋਂ ਜ਼ਰੂਰ ਚਮਾਰ ਸਨ ਪਰ ਉਹਨਾਂ ਦਾ ਮਨ ਸਦਾ ਪ੍ਰਭੂ ਵਿੱਚ ਲੀਨ ਰਹਿੰਦਾ ਸੀ। ਨਾ ਰਾਜੇ ਦੀ ਪਰਵਾਹ ਸੀ ਤੇ ਨਾ ਉੱਚ ਜਾਤੀਏ ਬ੍ਰਾਹਮਣਾਂ ਦੀ। ਝਾਲਵਾਰ ਦਾ ਰਾਜਾ ਤੇ ਰਾਣੀ ਜਦ ਦਰਸ਼ਨਾਂ ਨੂੰ ਆਏ ਤਾਂ ਵੀ ਬਾਣੀ ਉਚਾਰਨ ਵਿੱਚ ਮਗਨ ਰਹੇ। ਉਹਨਾਂ ਦੇ 41 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ)।, ਭਗਤ ਜੈਦੇਵ ਜੀ (ਇਹਨਾਂ ਦੇ ਦੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ), ਭਗਤ ਸਾਧਨਾ ਜੀ (ਆਪ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ), ਭਗਤ ਤ੍ਰਿਲੋਚਨ ਜੀ (ਆਪ ਦੇ ਚਾਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ), ਭਗਤ ਪੀਪਾ ਜੀ (ਆਪ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ), ਭਗਤ ਰਾਮਾਨੰਦ ਜੀ (ਆਪ ਜੀ ਦਾ ਇੱਕ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ), ਭਗਤ ਧੰਨਾ ਜੀ (ਆਪ ਜੀ ਦੇ ਚਾਰ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ), ਭਗਤ ਪਰਮਾਨੰਦ ਜੀ (ਇਹਨਾਂ ਦਾ ਇੱਕ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ), ਭਗਤ ਨਾਮਦੇਵ ਜੀ (ਆਪ ਦੇ 60 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ), ਭਗਤ ਕਬੀਰ ਜੀ (ਇਹਨਾਂ ਦੇ 541 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ), ਭਗਤ ਸੂਰਦਾਸ ਜੀ (ਇਹਨਾਂ ਦਾ ਇੱਕ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ), ਬਾਬਾ ਸ਼ੇਖ਼ ਫਰੀਦ ਜੀ (ਇਹਨਾਂ ਦੇ 134 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ), ਭਗਤ ਰਵਿਦਾਸ ਜੀ (ਇਹਨਾਂ ਦੇ 41 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ), ਭਗਤ ਬੇਣੀ ਜੀ (ਇਹਨਾਂ ਦੇ ਤਿੰਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ), ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਸੰਬੰਧੀ ਤੱਥ ਜਿਨ੍ਹਾਂ ਦੀ ਜ਼ਿੰਦਗੀ 153 ਦਿਨ ਹੀ ਰਹੀ (ਕੁਲਦੀਪ ਸਿੰਘ ਨੇ ਇਤਿਹਾਸਕ ਤੱਥ ਪੇਸ਼ ਕੀਤੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਉੱਪਰ ਹਮਲਾ ਕਰਨ ਵਾਲੇ ਪੰਜ ਮਹੀਨਿਆਂ ਤੋਂ ਵੱਧ ਜਿਉੂਂਦੇ ਨਹੀਂ ਰਹਿ ਸਕੇ, ਭਾਵੇਂ ਕੁਦਰਤੀ ਮੌਤ ਸੀ ਜਾਂ ਕਿਸੇ ਹੋਰ ਤਰ੍ਹਾਂ ਉਹਨਾਂ ਲਈ ਜ਼ਿੰਦਗੀ ਦਾ 154ਵਾਂ ਦਿਨ ਨਹੀਂ ਚੜਿਆ), ਬਾਬਾ ਸ਼ੇਖ਼ ਫ਼ਰੀਦ ਜੀ ਦੀ ਯਾਦਗਾਰ [email protected] ਫੁੱਟ ਉੱਚੀ (ਇਸ ਯਾਦਗਾਰ ਦੇ ਦਰਸ਼ਨ ਕਰਨ ਲਈ ਪੱਕੀਆਂ ਪੌੜੀਆਂ ਬਣੀਆਂ ਹੋਈਆਂ ਹਨ। ਸੰਗਤਾ ਧੰਨ ਬਾਬਾ ਫ਼ਰੀਦ, ਧੰਨ ਬਾਬਾ ਫ਼ਰੀਦ ਕਰਦੀਆਂ ਪਹਾੜੀ ਤੇ ਚੜ੍ਹ ਕੇ ਯਾਦਗਾਰ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਹਨ), ਭਗਤ ਧੰਨਾ ਜੀ (ਜੋ ਬਲਦਾਂ ਨਾਲ ਖੇਤੀ ਕਰ ਰਹੇ ਹਨ। ਇਹ ਤਸਵੀਰ ਸ਼ਾਇਦ ਹੀ ਕਿਸੇ ਹੋਰ ਅਜਾਇਬ ਘਰ ਵਿੱਚ ਮੌਜੂਦ ਹੋਵੇ)। ਬਾਬਾ ਤੇਗਾ ਸਿੰਘ ਅਜਾਇਬ ਘਰ ਵਿੱਚ ਸੁਸ਼ੋਭਿਤ [email protected] ਤਸਵੀਰਾਂ ਸਿੱਖ ਇਤਿਹਾਸ ਤੇ ਕੁਰਬਾਨੀ ਨੂੰ ਦਰਸਾਉਂਦੀਆਂ ਹਨ, ਉੱਥੇ ਸਾਡੇ ਮਨ ਨੂੰ ਹਲੂਣਾ ਵੀ ਮਾਰਦੀਆਂ ਹਨ। ''ਐ ਖ਼ਾਲਸਾ ਜੀ! ਆਪਣੇ ਵਿਰਸੇ ਨੂੰ ਦੇਖ ਅਤੇ ਯਾਦ ਕਰ ਉਹਨਾਂ ਮਹਾਂਪੁਰਸ਼ਾਂ ਦੀਆਂ ਕੁਰਬਾਨੀਆਂ ਨੂੰ ਜਿਨ੍ਹਾਂ ਨੇ ਇਸ ਕੌਮ ਦੀ ਆਨ-ਸ਼ਾਨ ਨੂੰ ਆਂਚ ਨਹੀਂ ਆਉਣ ਦਿੱਤੀ। ਪੁੱਤਰਾਂ ਦੇ ਸੀਸ ਕਲਮ ਕਰਵਾ ਦਿੱਤੇ, ਨੀਹਾਂ ਵਿੱਚ ਚਿਣਵਾ ਦਿੱਤੇ ਪਰ ਸਿਦਕ ਨਹੀਂ ਹਾਰਿਆ।'' ਇਸ ਅਜਾਇਬ ਘਰ ਵਿੱਚ ਬਹੁਤ ਸਾਰੀਆਂ ਸਿੱਖਿਆਦਾਇਕ ਤਸਵੀਰਾਂ ਵੀ ਹਨ। ਇਹ ਅਜਾਇਬ ਘਰ ਦੇਖਣਯੋਗ ਹੈ। ਜਿਸ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਸਿੰਘਾਂ ਨੇ ਕਿਵੇਂ ਕੁਰਬਾਨੀਆਂ ਦਿੱਤੀਆਂ, ਆਪਣਾ ਧਰਮ ਨਹੀਂ ਹਾਰਿਆਂ, ਖੋਪੜਿਆਂ ਵੀ ਲੁਹਾਈਆਂ ਪਰ ਸਿੱਖੀ ਨੂੰ ਆਂਚ ਨਹੀਂ ਆਉਣ ਦਿੱਤੀ। ਸੱਚ-ਖੰਡ ਵਾਸੀ ਸੰਤ ਬਾਬਾ ਨੱਛਤਰ ਸਿੰਘ ਜੀ ਨੇ ਇਸ ਅਜਾਇਬ ਘਰ ਦਾ ਨਿਰਮਾਣ ਕੀਤਾ ਹੈ। ਉਹਨਾਂ ਕਲਾਕਾਰਾਂ ਦੇ ਕੋਲ ਖੜ੍ਹ ਕੇ ਬੜੀ ਮਿਹਨਤ ਤੇ ਖ਼ੂਬਸੂਰਤ ਤਰੀਕੇ ਨਾਲ ਇਹ ਝਾਕੀਆਂ ਤਿਆਰ ਕਰਵਾਈਆਂ ਹਨ। ਇਹਨਾਂ ਝਾਕੀਆਂ ਨੂੰ ਰਜਿੰਦਰ ਸਿੰਘ ਪਿੰਡ ਸਿੰਘਾਂ ਵਾਲਾ ਤੇ ਵਜ਼ੀਰ ਸਿੰਘ ਮੁਕਤਸਰ ਨੇ ਤਿਆਰ ਕੀਤਾ ਹੈ। ਭੁੱਲਰ ਆਰਟਸ, ਸੰਧੂ ਪੋਸਟਰ ਵੱਲੋਂ ਵੀ ਆਪਣਾ ਬਣਦਾ ਯੋਗਦਾਨ ਪਾਇਆ ਗਿਆ ਹੈ। ਵਰਤਮਾਨ ਸਮੇਂ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਇਸ ਅਜਾਇਬ ਘਰ ਦੀ ਸੁਚੱਜੇ ਢੰਗ ਨਾਲ ਸੰਭਾਲ ਕਰ ਰਹੇ ਹਨ। ਇਸ ਅਜਾਇਬ ਘਰ ਦੇ ਦਰਸ਼ਨ ਕਰਨ ਲਈ ਸੰਗਤ ਦੇਸ਼ਾਂ-ਵਿਦੇਸ਼ਾਂ ਵਿੱਚੋਂ ਹੁੰਮ-ਹੁੰਮਾ ਕੇ ਪਹੁੰਚਦੀ ਹੈ। ਇਸ ਲਈ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਇੱਕ ਵਾਰ ਅਜਾਇਬ ਘਰ ਜ਼ਰੂਰ ਦਰਸ਼ਨ ਕਰੋ ਤੇ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਤੇ ਸਿੰਘ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਉ। < ਕਰਨੈਲ ਸਿੰਘ ਐੱਮ.ਏ #1138/63-ਏ, ਗੁਰੂ ਤੇਗ਼ ਬਹਾਦਰ ਨਗਰ, ਗਲੀ ਨੰਬਰ-1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ