ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਵੈ ਰੋਜ਼ਗਾਰ ਮੁਹਿਮ ਅਧੀਨ ਬੈਂਕਾਂ ਦੇ ਨੁਮਾਇੰਦੀਆਂ ਨਾਲ ਮੀਟਿੰਗ

07

November

2020

ਸੰਗਰੂਰ, 7 ਅਕਤੂਬਰ (ਜਗਸੀਰ ਲੌਂਗੋਵਾਲ) - ਪੰਜਾਬ ਸਰਕਾਰ ਵੱਲੋਂ ਮਹੀਨਾ ਅਕਤੂਬਰ, ਨਵੰਬਰ ਅਤੇ ਦਸੰਬਰ ਵਿੱਚ ਚਲਾਈ ਜਾ ਰਹੀ ਮੈਗਾ ਸਵੈ ਰੋਜ਼ਗਾਰ ਮੁਹਿਮ ਅਧੀਨ ਜਿਸ ਦੇ ਤਹਿਤ ਇਹਨਾਂ 3 ਮਹੀਨਿਆ ਵਿੱਚ ਲਗਭਗ 3600 ਪ੍ਰਾਰਥੀਆਂ ਨੂੰ ਆਪਣਾ ਕੰਮ ਧੰਦਾ ਸ਼ੁਰੂ ਕਰਨ ਲਈ ਕਰਜਾ ਦਿਵਾਇਆ ਜਾਵੇਗਾ, ਵੇਖਣ ਵਿੱਚ ਆਇਆ ਹੈ ਕਿ ਪ੍ਰਾਰਥੀਆਂ ਵਲੋਂ ਜਦੋਂ ਵੀ ਲੋਨ ਅਪਲਾਈ ਕੀਤਾ ਜਾਂਦਾ ਹੈ ਤਾਂ ਬੈਂਕਾ ਵਲੋਂ ਛੋਟੇਛੋਟੇ ਇਤਰਾਜ਼ ਦਸਤਾਵੇਜਾਂ ਵਿੱਚ ਮਾਮੂਲੀ ਉਕਾਇਆ ਤੇ ਉਣਤਾਈਆਂ ਕਰਕੇ ਲੋਨ ਕੇਸ ਰਿਜੈਕਟ ਕੀਤੇ ਜਾਂਦੇ ਹਨ। ਇਸ ਲਈ ਬੈਂਕ ਲੈਵਲ ਤੇ ਅਜਿਹੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਸੰਗਰੂਰ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੈਂਕਾ ਦੇ ਕੋਆਡੀਨੇਟਰਾ ਅਤੇ ਬੈਂਕਾ, ਵਿਭਾਗਾ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਜ਼ਿਲ੍ਹੇ ਦੀਆਂ ਬੈਂਕਾ ਦੇ ਨੁਮਾਇੰਦੀਆਂ ਨੇ ਭਾਗ ਲਿਆ। ਡਿਪਟੀ ਕਮਿਸ਼ਨਰ ਸੰਗਰੂਰ ਨੇ ਬੈਂਕਾ ਨੂੰ ਸਖਤ ਹਦਾਇਤ ਕੀਤੀ ਕਿ ਉਹਨਾਂ ਦੀਆਂ ਸਕੀਮਾ ਲਈ ਵੱਧ ਤੋਂ ਵੱਧ ਪ੍ਰਾਰਥੀਆਂ ਕੋਲੋ ਅਰਜੀਆਂ ਲੈ ਕੇ ਲੋਨ ਅਪਲਾਈ ਕਰਵਾਇਆ ਜਾਵੇ ਅਤੇ ਵੱਧ ਤੋਂ ਵੱਧ ਪ੍ਰਾਰਥੀਆਂ ਨੂੰ ਸਵੈਰੋਜ਼ਗਾਰ ਬਾਰੇ ਜਾਣਕਾਰੀ ਦੇਣ ਲਈ ਮਹੀਨਾ ਦਸੰਬਰ ਵਿੱਚ ਸਵੈਰੋਜ਼ਗਾਰ ਕੈਂਪ ਬਾਰੇ ਜਾਣੂ ਕਾਰਵਾਇਆ ਜਾਵੇ। ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ੍ਰੀ ਰਵਿੰਦਰਪਾਲ ਸਿੰਘ ਨੇ ਬੈਂਕਾਂ ਦੇ ਇੰਚਾਰਜਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਵੈਰੋਜ਼ਗਾਰ ਸਕੀਮਾਂ ਦੇ ਪੈਡਿੰਗ ਲੋਨ ਕੇਸਾਂ ਦਾ ਨਿਪਟਾਰਾ ਜਲਦੀ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਜੋ ਪ੍ਰਾਰਥੀ ਕਿਸੇ ਵੀ ਤਰ੍ਹਾਂ ਦਾ ਸਵੈਰੁਜ਼ਗਾਰ ਸ਼ੁਰੂ ਕਰਨਾ ਚਾਹੁੰਦੇ ਹਨ ਜਿਵੇਂ ਕਿ ਡੇਅਰੀ ਫਾਰਮ, ਲਘੂ ਉਦਯੋਗ, ਦੁਕਾਨ, ਬਾਗਬਾਨੀ, ਖੇਤੀਬਾੜੀ ਅਤੇ ਸਹਾਇਕ ਧੰਦਿਆਂ ਨਾਲ ਸਬੰਧਿਤ ਕੰਮ ਦੀ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ ਦੇ ਹੈਲਪਲਾਈਨ ਨੰਬਰ 9877918167 ਤੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰ ਸਕਦੇ ਹਨ।