Arash Info Corporation

ਗੁਰਚਰਨ ਸਿੰਘ ਗਰੇਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦੇਹਾਤੀ ਦਾ ਜਿਲਾ ਪ੍ਰਧਾਨ ਬਣਾਏ ਜਾਣ ਤੇ ਮਨਪ੍ਰੀਤ ਬੰਟੀ ਨੇ ਸਾਥੀਆਂ ਸਮੇਤ ਕੀਤਾ ਸਨਮਾਨ

05

November

2020

ਲੁਧਿਆਣਾ 5 ਨਵੰਬਰ (ਸ.ਨ.ਸ)- ਸ੍ਰੋਮਣੀ ਅਕਾਲੀ ਦਲ ਹਾਈਕਮਾਂਡ ਵੱਲੋਂ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਸ੍ਰੋਮਣੀ ਅਕਾਲੀ ਦਲ ਲੁਧਿਆਣਾ ਦੇਹਾਤੀ ਦੇ ਨਵ-ਨਿਯੁਕਤ ਜ਼ਿਲਾ ਪ੍ਰਧਾਨ ਬਣਾਉਣ ਤੇ ਪਾਰਟੀ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਉਨਾਂ ਨੂੰ ਵਧਾਈਆਂ ਦਿੱਤੇ ਜਾਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੰਯੁਕਤ ਸਕੱਤਰ ਮਨਪ੍ਰੀਤ ਸਿੰਘ ਬੰਟੀ ਵੱਲੋਂ ਆਪਣੇ ਸਾਥੀਆਂ ਸਮੇਤ ਗਰੇਵਾਲ ਦਾ ਚੰਡੀਗੜ੍ਹ ਤੋਂ ਲੁਧਿਆਣਾ ਵਿਖੇ ਪਹੁੰਚਣ ਤੇ ਵਧਾਈ ਦਿੰਦਿਆਂ ਵਿਸੇਸ਼ ਸਨਮਾਨ ਕੀਤਾ ਗਿਆ ਤੇ ਉਨਾਂ ਨੂੰ ਲੱਡੂ ਖੁਆ ਕੇ ਮੂੰਹ ਵੀ ਮਿੱਠਾ ਕਰਵਾਇਆ ਗਿਆ।ਇਸ ਮੋਕੇ ਮਨਪ੍ਰੀਤ ਬੰਟੀ ਨੇ ਕਿਹਾ ਕਿ ਅਕਾਲੀ ਦਲ ਨੇ ਮਿਹਨਤੀ ਵਰਕਰਾਂ ਦਾ ਹਮੇਸ਼ਾਂ ਹੀ ਬਣਦਾ ਮਾਣ ਸਨਮਾਨ ਜਰੂਰ ਕੀਤਾ ਹੈ ਤੇ ਉਹ ਸ.ਗਰੇਵਾਲ ਨੂੰ ਦਿੱਤੀ ਇਸ ਜਿੰਮੇਵਾਰੀ ਲਈ ਜਿੱਥੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦੇ ਹਨ ਉੱਥੇ ਹੀ ਉਹ ਅਤੇ ਉਨਾਂ ਦੀ ਪੂਰੀ ਟੀਮ ਗਰੇਵਾਲ ਦੇ ਨਾਲ ਹੈ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।ਇਸ ਮੌਕੇ ਉਨਾਂ ਦੇ ਨਾਲ ਕੁਲਜੀਤ ਸਿੰਘ ਧੰਜਲ ਗੁਰਪ੍ਰੀਤ ਸਿੰਘ ਮਸੌਣ, ਰਵਿੰਦਰ ਪਾਲ ਸਿੰਘ ਰਾਜੂ ਚਾਵਲਾ, ਗੁਰਜੀਤ ਸਿੰਘ ਗੱਗੀ, ਅਮਨ ਡੰਗ, ਅਰਵਿੰਦਰ ਸਿੰਘ ਧੰਜ਼ਲ, ਸਤਿਨਾਮ ਸਿੰਘ ਪੰਨੂੰ, ਬਿਕਰਮਜੀਤ ਸਿੰਘ ਔਲਖ, ਸਰਬਜੀਤ ਸਿੰਘ ਭੰਬਰ, ਸਨੀ ਦੁੱਗਰੀ, ਪਰਮਿੰਦਰ ਸਿੰਘ ਕਾਲਾ ਦੁੱਗਰੀ, ਹਰਜੋਤ ਸਿੰਘ ਹੈਰੀ, ਹਰਜੋਤ ਸਿੰਘ ਓਭੀ ਆਦਿ ਹਾਜਿਰ ਸਨ।