ਜਵਾਹਰ ਨਵੋਦਿਆ ਵਿਦਿਆਲਿਆ ਫਰੌਰ ਵਿੱਚ ਦਾਖਲਾ 15 ਦਸੰਬਰ ਤੱਕ ਆਨ ਲਾਈਨ ਭਰੇ ਜਾ ਸਕਦੇ ਹਨ ਫਾਰਮ

05

November

2020

ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਮੁਖਤਿਆਰ ਸਿੰਘ) ਜਵਾਹਰ ਨਵੋਦਿਆ ਵਿਦਿਆਲਿਆ ਫਰੌਰ ਵਿੱਚ ਵਿਦਿਅਕ ਸਾਲ 2020-21 ਛੇਂਵੀ ਜ਼ਮਾਤ ਵਿੱਚ ਦਾਖਲੇ ਸ਼ੁਰੂ ਹੋ ਗਏ ਹਨ ਅਤੇ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਨਵੋਦਿਆ ਵਿਦਿਆਲਿਆ ਸਕੂਲ (ਹੈਡ ਕੁਆਰਟਰ) ਦੀ ਵੈਬਸਾਈਟ www.nvsadmissionclasssix.in ਜਾਂ www.navodaya.gov.in ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਹ ਪ੍ਰਗਟਾਵਾ ਜਵਾਹਰ ਨਵੋਦਿਆ ਵਿਦਿਆਲਿਆ ਫਰੌਰ ਦੇ ਪ੍ਰਿੰਸਪਲ ਸ਼੍ਰੀ ਬੀ.ਐਸ. ਮਨੇਸ ਵਿਦਿਅਕ ਸੈਸ਼ਨ 2020-21 ਲਈ ਸਲੈਕਸ਼ਨ ਟੈਸਟ-2021 ਜੋ ਕਿ 22-10-2020 ਨੂੰ ਹੋਇਆ ਸੀ। ਉਸ ਤਹਿਤ 15 ਦਸੰਬਰ ਤੱਕ ਆਨ ਲਾਈਨ ਰਜਿਸਟਰੇਸ਼ਨ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਉਪਰੰਤ 10-4-2021 ਨੂੰ ਸਿਲੈਕਸ਼ਨ ਟੈਸਟ ਦਾ ਆਯੋਜਨ ਕੀਤਾ ਜਾਵੇਗਾ ਇਹ ਟੈਸਟ ਸ਼ਨੀਵਾਰ ਨੂੰ ਸਵੇਰੇ 11:30 ਵਜੇ ਤੋਂ 1.30 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਉਕਤ ਵੈਬਸਾਈਟ ਤੋਂ ਇਲਾਵਾ ਵਿਦਿਆਲਿਆ ਦੀ ਵੈਬਸਾਈਟ 'ਤੇ ਦਿੱਤੇ ਲਿੰਕ https://navodaya.gov.in/nvs/nvs-school/6atehgarhSahib/en/home/ 'ਤੇ ਵੀ ਆਨ ਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਸ਼੍ਰੀ ਮਨੇਸ ਨੇ ਦੱਸਿਆ ਕਿ ਯੋਗ ਵਿਦਿਆਰਥੀ ਆਨ ਲਾਈਨ ਫਾਰਮ ਭਰਨ ਸਮੇਂ ਆਪਣਾ ਸਰਟੀਫਿਕੇਟ ਸਮੇਤ ਫੋਟੋ ਅਤੇ ਉਮੀਦਵਾਰ, ਉਸ ਦੇ ਮਾਪਿਆਂ ਦੇ ਜਾਂ ਗਾਰਡੀਅਨਜ਼ ਦੇ ਦਸਤਖ਼ਤ ਅਪਲੋਡ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਅਪਲੋਡ ਕੀਤੇ ਦਸਤਾਵੇਜ ਜੇ.ਪੀ.ਜੀ. ਫਾਰਮੇਟ ਅਤੇ ਕੇਵਲ 10 ਤੋਂ 100 ਕੇ.ਵੀ. ਤੋਂ ਵੱਧ ਨਹੀਂ ਹੋਣੇ ਚਾਹੀਦੇ। ਉਨ੍ਹਾਂ ਕਿਹਾ ਕਿ ਉਮੀਦਵਾਰ ਦਾ ਜਨਮ 01.05.2008 ਅਤੇ 30.04.2012 ਤੋਂ ਪਹਿਲਾਂ ਨਹੀਂ ਹੋਣਾ ਚਾਹੀਦਾ । ਉਨ੍ਹਾਂ ਦੱਸਿਆ ਕਿ ਸਾਰੇ ਵਰਗਾਂ ਦੇ ਵਿਦਿਆਰਥੀ ਦਾਖਲ ਹੋਣ ਲਈ ਅਪਲਾਈ ਕਰ ਸਕਦੇ ਹਨ । ਉਨ੍ਹਾਂ ਦੱਸਿਆ ਕਿ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਵਿਦਿਅਕ ਸ਼ੈਸ਼ਨ 2020-21 ਵਿੱਚ ਪੰਜਵੀਂ ਜਮਾਤ ਕਿਸੇ ਵੀ ਸਰਕਾਰੀ, ਸਰਕਾਰੀ ਏਡਿਡ ਜਾਂ ਹੋਰ ਮਾਨਤਾ ਪ੍ਰਾਪਤ ਸਕੂਲ ਜਾਂ ਬੀ ਸਰਟੀਫਿਕੇਟ ਜੋ ਕਿ ਕਿਸੇ ਓਪਨ ਸਕੂਲ ਤੋਂ ਦਿੱਤਾ ਗਿਆ ਹੋਵੇ ਅਤੇ ਜਿਸ ਥਾਂ ਤੋਂ ਉਮੀਵਾਰ ਦਾਖਲਾ ਲੈਣਾ ਚਾਹੁੰਦਾ ਹੈ ਉਸੇ ਜ਼ਿਲ੍ਹੇ ਦੇ ਹੋਣੇ ਚਾਹੀਦੇ ਹਨ।