ਵਿਧਾਇਕ ਦੇ ਭਰੋਸੇ ਮਗਰੋਂ ਹਸਤਾ ਕਲਾਂ ਵਾਸੀਆਂ ਨੇ ਧਰਨਾ ਚੁੱਕਿਆ

16

October

2018

ਫ਼ਾਜ਼ਿਲਕਾ, ਪਿੰਡ ਹਸਤਾ ਕਲਾਂ ਦੇ ਵਾਸੀਆਂ ਵੱਲੋਂ ਇੱਕ ਪੰਚਾਇਤ ਦੀ ਮੰਗ ਸਬੰਧੀ ਲਾਇਆ ਧਰਨਾ ਅਤੇ ਭੁੱਖ ਹੜਤਾਲ ਅੱਜ ਖ਼ਤਮ ਕਰ ਦਿੱਤਾ ਗਿਆ। ਅੱਜ ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਭੁੱਖ ਹੜਤਾਲ ’ਤੇ ਬੈਠੇ ਸਾਬਕਾ ਬਲਾਕ ਸਮਿਤੀ ਮੈਂਬਰ ਰਣਜੀਤੋ ਬਾਈ, ਖੁਸ਼ੀਆ ਬਾਈ, ਆਈਡੀਪੀ ਪ੍ਰਧਾਨ ਸੁਸ਼ੀਲ ਕੁਮਾਰ, ਮਨਜੀਤ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਓਮ ਸਿੰਘ, ਬਾਕਰ ਸਿੰਘ, ਗੁਰਦੀਪ ਸਿੰਘ ਨੂੰ ਜੂਸ ਪਿਆ ਕੇ ਭੁੱਖ ਹੜਤਾਲ ਖ਼ਤਮ ਕਰਵਾਈ। ਇਸ ਤੋਂ ਪਹਿਲਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸ਼ਿਵ ਨਗਰ ਨਾਮਕ ਨਵੀਂ ਬਣੀ ਪੰਚਾਇਤ ਨੂੰ ਪਿੰਡ ਹਸਤਾ ਕਲਾਂ ਦੀ ਪੰਚਾਇਤ ’ਚ ਰਲੇਵੇਂ ਸਬੰਧੀ ਬੀਡੀਪੀਓ ਨੇ ਗ੍ਰਾਮ ਸਭਾ ਦੇ ਇਜਲਾਸ ’ਚ ਮਤਾ ਪਾਇਆ ਸੀ। ਇਸ ਮੌਕੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਭੁੱਖ ਹੜਤਾਲ ’ਤੇ ਬੈਠੇ ਔਰਤਾਂ ਅਤੇ ਆਦਮੀਆਂ ਨੂੰ ਜੂਸ ਪਿਆ ਕੇ ਭੁੱਖ ਹੜਤਾਲ ਖ਼ਤਮ ਕਰਵਾਈ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸ਼ਿਵ ਨਗਰ ਨਾਮ ਦੀ ਨਵੀਂ ਬਣੀ ਪੰਚਾਇਤ ਨੂੰ ਜਲਦ ਹਸਤਾ ਕਲਾਂ ’ਚ ਮਰਜ ਕੀਤਾ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਧੰਨਵਾਦ ਕੀਤਾ।